ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੇ ਆਰੋਹੀ ਪੰਡਤ ਬਣੇ ਅੰਧ ਮਹਾਂਸਾਗਰ ਪਾਰ ਕਰਨ ਵਾਲੀ ਦੁਨੀਆ ਦੀ ਪਹਿਲੀ ਮਹਿਲਾ

ਭਾਰਤ ਦੇ ਆਰੋਹੀ ਪੰਡਤ ਬਣੇ ਅੰਧ ਮਹਾਂਸਾਗਰ ਪਾਰ ਕਰਨ ਵਾਲੀ ਦੁਨੀਆ ਦੀ ਪਹਿਲੀ ਮਹਿਲਾ

ਮੁੰਬਈ ਦੀ 23 ਸਾਲਾ ਕੈਪਟਨ ਆਰੋਹੀ ਪੰਡਤ ਲਾਈਟ ਸਪੋਰਟਸ ਏਅਰਕ੍ਰਾਫ਼ਟ (LSA) ਵਿੱਚ ਇਕੱਲੀ ਅੰਧ ਮਹਾਂਸਾਗਰ (Atlantic Ocean) ਨੂੰ ਪਾਰ ਕਰਨ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਬਣ ਗਏ ਹਨ।

 

 

ਆਰੋਹੀ ਦੀ ਇਸ ਪ੍ਰਾਪਤੀ ਤੋਂ ਉਨ੍ਹਾਂ ਦਾ ਪਰਿਵਾਰ, ਦੋਸਤ ਤੇ ਏਵੀਏਸ਼ਨ ਸਰਕਲ ਦੇ ਸਾਰੇ ਜਾਣਕਾਰ ਬਹੁਤ ਖ਼ੁਸ਼ ਹਨ। ਉਨ੍ਹਾਂ ਇਹ ਮੁਕਾਮ ਸੋਮਵਾਰ ਮੰਗਲਵਾਰ ਨੂੰ ਹਾਸਲ ਕੀਤਾ। ਉਹ 3,000 ਕਿਲੋਮੀਟਰ ਦੀ ਦੂਰੀ ਤਹਿ ਕਰ ਕੇ ਆਪਣੇ ਜਿਹੇ ਹਵਾਈ ਜਹਾਜ਼ ਨਾਲ ਕੈਨੇਡਾ ਇਕਾਲੁਇਟ ਹਵਾਈ ਅੱਡੇ ਉੱਤੇ ਉੱਤਰੇ। ਇਸ ਦੌਰਾਨ ਉਹ ਗ੍ਰੀਨਲੈਂਡ ਤੇ ਆਈਸਲੈਂਡ ਵੀ ਰੁਕੇ ਸਨ।

 

 

ਇਸ ਸਫ਼ਰ ਨੂੰ ਪ੍ਰਾਯੋਜਿਤ ਕਰਨ ਵਾਲੀ ਸੰਸਥਾ ਸੋਸ਼ਲ ਅਸੈਸ ਦੇ ਮੁਖੀ ਲੀਅਨ ਡੀਸੂਜ਼ਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਇੱਕ ਸਾਲ ਤੋਂ ਪਹਿਲਾਂ ਸ਼ੁਰੂ ਕੀਤੀ ਯੋਜਨਾ ਦਾ ਹਿੱਸਾ ਹੈ, ਜੋ ਉਨ੍ਹਾਂ ਆਪਣੀ ਦੋਸਤ ਕੇਥਰ ਮਿਸਕਵੇਟਾ ਨਾਲ ਮਿਲ ਕੇ 30 ਜੁਲਾਈ ਨੂੰ ਲਾਂਚ ਕੀਤੀ ਸੀ। ਉਹ 30 ਜੁਲਾਈ, 2019 ਨੂੰ ਭਾਰਤ ਪਰਤਣਗੇ।

 

 

ਐੱਲਐੱਸਏ ਲਾਇਸੈਂਸ–ਧਾਰਕ ਆਰੋਹੀ ਤੇ ਉਨ੍ਹਾਂ ਦੀ ਦੋਸਤ ਕੈਥਰ ਨੇ ਛੋਟੇ ਜਹਾਜ਼ ਮਾਹੀ ਵਿੱਚ ਭਾਰਤ ਤੋਂ ਉਡਾਣ ਭਰੀ ਸੀ। ਮਾਹੀ ਇੱਕ ਛੋਟਾ ਜਿਹਾ ਸਿੰਗਲ ਇੰਜਣ ਸਾਈਨਸ 912 ਜਹਾਜ਼ ਹੈ, ਜੋ 400 ਕਿਲੋਗ੍ਰਾਮ ਤੋਂ ਥੋੜ੍ਹਾ ਵੱਧ ਹੈ।

 

 

ਆਰੋਹੀ ਤੇ ਕੈਥਰ ਨੇ ਪੰਜਾਬ, ਰਾਜਸਥਾਨ, ਗੁਜਰਾਤ ਦੇ ਉੱਪਰੋਂ ਉਡਾਣ ਭਰੀ ਸੀ ਤੇ ਪਾਕਿਸਤਾਨ ਪੁੱਜੀ ਸੀ, ਜਿੱਥੇ ਉਨ੍ਹਾਂ ਆਪਣਾ ਜਹਾਜ਼ ਉਤਾਰਿਆ ਸੀ। ਇਸ ਦੇ ਨਾਲ ਉਹ 1947 ਤੋਂ ਬਾਅਦ ਗੁਆਂਢੀ ਮੁਲਕ ’ਚ ਐੱਲਐੱਸਏ ਜਹਾਜ਼ ਲੈਂਡ ਕਰਵਾਉਣ ਵਾਲੇ ਪਹਿਲੇ ਨਾਗਰਿਕ ਬਣੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s Aarohi Pandit is now first lady to cross Atlantic Ocean by a small aircraft