ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਕੰਪਨੀ ਨੇ ‘ਕੈਂਸਰ ਦੇ ਖ਼ਤਰੇ` ਵਾਲੀ ਦਿਲ ਦੀ ਦਵਾ ਅਮਰੀਕਾ ਤੋਂ ਵਾਪਸ ਮੰਗਵਾਈ

ਭਾਰਤੀ ਕੰਪਨੀ ਨੇ ‘ਕੈਂਸਰ ਦੇ ਖ਼ਤਰੇ` ਵਾਲੀ ਦਿਲ ਦੀ ਦਵਾ ਅਮਰੀਕਾ ਤੋਂ ਵਾਪਸ ਮੰਗਵਾਈ

ਭਾਰਤੀ ਕੰਪਨੀ ‘ਹੈਟਰੋ ਡ੍ਰੱਗਜ਼` ਦੀ ਇੱਕ ਇਕਾਈ ਨੇ ਅਮਰੀਕਾ ਤੋਂ ਆਪਣੀ ‘ਵਲਸਾਰਟਨ` ਨਾਂਅ ਦੀ ਦਵਾਈ ਵਾਪਸ ਮੰਗਵਾ ਲਈ ਹੈ। ਇਹ ਦਵਾਈ ਆਮ ਤੌਰ `ਤੇ ਬਲੱਡ ਪ੍ਰੈਸ਼ਰ ਤੇ ਦਿਲ ਦੇ ਰੋਗਾਂ ਲਈ ਵਰਤੀ ਜਾਂਦੀ ਹੈ। ਅਮਰੀਕਾ ਦੀ ਰੈਗੂਲੇਟਰ ਏਜੰਸੀ ‘ਫ਼ੂਡ ਐਂਡ ਡ੍ਰੱਗ ਐਡਮਿਨਿਸਟ੍ਰੇਸ਼ਨ` (ਐੱਫ਼ਡੀਏ) ਨੇ ਆਪਣੀ ਵੈੱਬਸਾਈਟ `ਤੇ ਲਿਖਿਆ ਹੈ ਕਿ ਇਸ ਦਵਾਈ `ਚ ਕੈਂਸਰ ਰੋਗ ਪੈਦਾ ਕਰਨ ਵਾਲਾ ਤੱਤ ਐੱਨ-ਨਾਈਟ੍ਰੋਸੋਡੀਮਥਾਈਲਾਮਾਈਨ (ਐੱਨਡੀਐੱਮਏ) ਪਾਇਆ ਗਿਆ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਜੁਲਾਈ ਮਹੀਨੇ ਤੋਂ ਵਿਸ਼ਵ ਦੀਆਂ 12 ਕੰਪਨੀਆਂ ਨੇ ਵਲਸਾਰਟਨ ਨਾਂਅ ਦੀ ਇਸ ਦਵਾਈ ਦੇ ਬੈਚ ਵਾਪਸ ਮੰਗਵਾ ਲਏ ਹਨ। ਐੱਫ਼ਡੀਏ ਦਾ ਕਹਿਣਾ ਹੈ ਕਿ ਚੀਨ ਦੀ ਕੰਪਲੀ ਜ਼ੇਜਿਆਂਗ ਹੁਆਹਾਇ ਵੱਲੋਂ ਤਿਆਰ ਕੀਤੀ ਜਾਣ ਵਾਲੀ ਵਲਸਾਰਟਨ `ਚ ਕੈਂਸਰ ਦਾ ਜਿਹੜਾ ਕਾਰਕ ਤੱਤ ਪਾਇਆ ਗਿਆ ਹੈ, ਉਹੀ ਭਾਰਤੀ ਕੰਪਨੀ ਹੈਟਰੋ `ਚ ਵੀ ਹੈ।


ਐੱਫ਼ਡੀਏ ਮੁਤਾਬਕ ਟੈਸਟਾਂ ਦੇ ਨਤੀਜਿਆਂ ਤੋਂ ਇਹੋ ਤੱਥ ਸਾਹਮਣੇ ਆਇਆ ਹੈ ਕਿ ਵਲਸਾਰਟਨ `ਚ ਐੱਨਡੀਐੱਮਏ ਨਿਸ਼ਚਤ ਤੇ ਨਿਰਧਾਰਤ ਮਾਤਰਾ ਤੋਂ ਵੱਧ ਪਾਇਆ ਗਿਆ ਹੈ।


ਹੈਟਰੋ ਦੇ ਭਾਰਤ ਸਥਿਤ ਬੁਲਾਰੇ ਨੇ ਇਸ ਮਾਮਲੇ `ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।


ਵਲਸਾਰਟਨ ਨੂੰ ਪਹਿਲੀ ਵਾਰ ਸਵਿਟਜ਼ਰਲੈਂਡ ਦੀ ਫ਼ਰਮ ਨੋਵਾਰਤਿਸ ਨੇ ਵਿਕਸਤ ਕੀਤਾ ਸੀ ਤੇ ਉਸ ਨੂੰ ‘ਡਾਇਓਵੈਨ` ਦੇ ਨਾਂਅ ਨਾਲ ਵੇਚਿਆ ਸੀ। ਹੁਣ ਇਸ ਨੂੰ ਦੁਨੀਆ ਦੀਆਂ ਬਹੁਤ ਸਾਰੀਆਂ ਕੰਪਨੀਆਂ ਜੈਨਰਿਕ ਰੂਪ ਵਿੱਚ ਤਿਆਰ ਕਰਦੀਆਂ ਹਨ।


ਹੈਟਰੋ ਦੇ ਦਵਾਈਆਂ ਤਿਆਰ ਕਰਨ ਦੇ 30 ਪਲਾਂਟ ਸਮੁੱਚੇ ਵਿਸ਼ਵ ਦੇ ਵੱਖੋ-ਵੱਖਰੇ ਸ਼ਹਿਰਾਂ `ਚ ਸਥਿਤ ਹਨ।


ਭਾਰਤ ਦੀ ਮੁੱਖ ਡ੍ਰੱਗ ਅਥਾਰਟੀ ‘ਸੈਂਟਰਲ ਡ੍ਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਇਜ਼ੇਸ਼ਨ` ਨੇ ਖ਼ਬਰ ਏਜੰਸੀ ‘ਰਾਇਟਰਜ਼` ਨੂੰ ਦੱਸਿਆ ਕਿ ਵਲਸਾਰਟਨ ਵਾਲੀਆਂ ਦਵਾਈਆਂ ਪਹਿਲਾਂ ਚੀਨ ਤੋਂ ਮੰਗਵਾਈਆਂ ਜਾਂਦੀਆਂ ਸਨ ਪਰ ਹੁਣ ਉਨ੍ਹਾਂ ਦੀ ਦਰਾਮਦ ਅਸਥਾਈ ਤੌਰ `ਤੇ ਮੁਲਤਵੀ ਕਰ ਦਿੱਤੀ ਗਈ ਹੈ। ਉਂਝ ਹੋਰਨਾਂ ਥਾਵਾਂ ਤੋਂ ਇਸ ਦੀਆਂ ਦਰਾਮਦਾਂ ਜਾਰੀ ਹਨ। ਸਾਰੀਆਂ ਦਰਾਮਦਾਂ ਨਹੀਂ ਰੋਕੀਆਂ ਗਈਆਂ।


ਆਮ ਤੌਰ `ਤੇ ਦਵਾਈਆਂ `ਚ ਵਰਤੇ ਜਾਣ ਵਾਲੇ ਦੋ-ਤਿਹਾਈ ਤੱਤਾਂ ਦੀ ਸਪਲਾਈ ਚੀਨ ਤੇ ਭਾਰਤ ਤੋਂ ਹੁੰਦੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s Hetero Drugs withdraws a medicine from US