ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੁਰਕੀ ਨਾ ਦੇਵੇ ਭਾਰਤ ਦੇ ਅੰਦਰੂਨੀ ਮਾਮਲੇ ’ਚ ਦਖ਼ਲ: ਭਾਰਤ

ਤੁਰਕੀ ਨਾ ਦੇਵੇ ਭਾਰਤ ਦੇ ਅੰਦਰੂਨੀ ਮਾਮਲੇ ’ਚ ਦਖ਼ਲ: ਭਾਰਤ

ਭਾਰਤ ਵੱਲੋਂ ਇਤਰਾਜ਼ ਪ੍ਰਗਟਾਏ ਜਾਣ ਦੇ ਬਾਵਜੂਦ ਤੁਰਕੀ ਦੇ ਰਾਸ਼ਟਰਪਤੀ ਰਜਬ ਤਈਅਬ ਏਰਡੋਆਨ ਵੱਲੋਂ ਕਸ਼ਮੀਰ ਦਾ ਮੁੱਦਾ ਚੁੱਕਣ ਤੇ ਇਸ ਮਸਲੇ ’ਤੇ ਪਾਕਿਸਤਾਨ ਦੇ ਰਵੱਈਏ ਦੀ ਹਮਾਇਤ ਕਰਨ ’ਤੇ ਭਾਰਤ ਸਰਕਾਰ ਨੇ ਤਿੱਖਾ ਪ੍ਰਤੀਕਰਮ ਪ੍ਰਗਟਾਇਆ ਹੈ। ਭਾਰਤ ਨੇ ਪਾਕਿਸਤਾਨੀ ਸੰਸਦ ਵਿੱਚ ਤੁਰਕੀ ਦੇ ਰਾਸ਼ਟਰਪਤੀ ਰਜਬ ਤਈਅਬ ਏਰਡੋਆਨ ਦੇ ਸੰਬੋਧਨ ’ਚ ਜੰਮੂ–ਕਸ਼ਮੀਰ ਦੇ ਸਾਰੇ ਸੰਦਰਭਾਂ ਨੂੰ ਰੱਦ ਕੀਤਾ ਤੇ ਕਰਾਰਾ ਜਵਾਬ ਦਿੱਤਾ ਹੈ।

 

 

ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਸੀਂ ਤੁਰਕੀ ਦੇ ਰਾਸ਼ਟਰਪਤੀ ਰਜਬ ਤਈਅਬ ਏਰਡੋਆਨ ਦੇ ਕਸ਼ਮੀਰ ਬਿਆਨ ਨੂੰ ਮੁੱਢੋਂ ਰੱਦ ਰੱਦ ਕਰਦੇ ਹਾਂ। ਅਸੀਂ ਤੁਰਕੀ ਦੀ ਲੀਡਰਸ਼ਿਪ ਨੂੰ ਬੇਨਤੀ ਕਰਦੇ ਹਾਂ ਕਿ ਉਹ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਨਾ ਦੇਵੇ।

 

 

ਤੁਰਕੀ ਨੂੰ ਨਸੀਹਤ ਦਿੰਦਿਆਂ ਭਾਰਤ ਨੇ ਕਿਹਾ ਕਿ ਅਸੀਂ ਤੁਰਕੀ ਦੀ ਲੀਡਰਸ਼ਿਪ ਨੂੰ ਬੇਨਤੀ ਕਰਦੇ ਹਾਂ ਕਿ ਉਹ ਭਾਰਤ ਲਈ ਪਾਕਿਸਤਾਨ ਤੋਂ ਪੈਦਾ ਹੋਣ ਵਾਲੇ ਅੱਤਵਾਦ ਦੇ ਖ਼ਤਰੇ ਸਮੇਤ ਸਾਰੇ ਤੱਥਾਂ ਨੂੰ ਸਹੀ ਸਮਝ ਵਿਕਸਤ ਕਰਨ।

 

 

ਦਰਅਸਲ, ਭਾਰਤ ਦੇ ਇਤਰਾਜ਼ ਦੇ ਬਾਵਜੂਦ ਤੁਰਕੀ ਦੇ ਰਾਸ਼ਟਰਪਤੀ ਰਜਬ ਤਈਅਬ ਏਰਡੋਆਨ ਨੇ ਸ਼ੁੱਕਰਵਾਰ ਨੁੰ ਇੱਕ ਵਾਰ ਫਿਰ ਕਸ਼ਮੀਰ ਮੁੱਦਾ ਉਠਾਉਂਦਿਆਂ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਇਸ ਮਾਮਲੇ ’ਚ ਪਾਕਿਸਤਾਨ ਦੇ ਸਟੈਂਡ ਦੀ ਹਮਾਇਤ ਕਰੇਗਾ ਕਿਉਂਕਿ ਇਹ ਦੋਵੇਂ ਦੇਸ਼ਾਂ ਨਾਲ ਜੁੜਿਆ ਵਿਸ਼ਾ ਹੈ।

 

 

ਇਸ ਤੋਂ ਪਹਿਲਾਂ ਦੋ ਦਿਨਾਂ ਦੀ ਯਾਤਰਾ ’ਤੇ ਪਾਕਿਸਤਾਨ ਪੁੱਜੇ ਏਰਡੋਆਨ ਨੇ ਪਾਕਿਸਤਾਨ ਦੀ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਤੁਰਕੀ ਇਸ ਹਫ਼ਤੇ ਪੈਰਿਸ ’ਚ ਵਿੱਤੀ ਕਾਰਵਾਈ ਕਾਰਜਬਲ (FATF) ਦੀ ਗ੍ਰੇਅ–ਸੂਚੀ ਤੋਂ ਬਾਹਰ ਹੋਣ ਦੇ ਪਾਕਿਸਤਾਨੀ ਜਤਨਾਂ ਦੀ ਹਮਾਇਤ ਕਰੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India says Turkey must not interfere in India s internal matters