ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ਕਿਹਾ ਕਸ਼ਮੀਰ ਉਤੇ ਇਕਪਾਸੜ ਰਿਪੋਰਟਿੰਗ ਕਰ ਰਿਹਾ ਅਮਰੀਕੀ ਮੀਡੀਆ

ਭਾਰਤ ਨੇ ਕਿਹਾ ਕਸ਼ਮੀਰ ਉਤੇ ਇਕਪਾਸੜ ਰਿਪੋਰਟਿੰਗ ਕਰ ਰਿਹਾ ਅਮਰੀਕੀ ਮੀਡੀਆ

ਭਾਰਤ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿਚੋਂ ਆਰਟੀਕਲ 370 ਹਟਾਏ ਜਾਣ ਬਾਅਦ ਅਮਰੀਕੀ ਮੀਡੀਆ ਇਕਪਾਸੜ ਰਿਪੋਰਟਿੰਗ ਕਰ ਰਿਹਾ ਹੈ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਹਰਸ਼ ਵਰਧਨ ਨੇ ਕਿਹਾ ਕਿ ਅਮਰੀਕੀ ਮੀਡੀਆ ਦੇ ਕੁਝ ਵਰਗਾਂ ਵਿਸ਼ੇਸ਼ ਤੌਰ ਉਤੇ ਉਦਾਰਵਾਦੀ ਮੀਡੀਆ ਕਸ਼ਮੀਰ ਦੇ ਉਸ ਪਹਿਲੂ ਉਤੇ ਹੀ ਆਪਣਾ ਧਿਆਨ ਕੇਂਦਰਿਤ ਕਰ ਰਿਹਾ ਹੈ, ਜੋ ਭਾਰਤ ਖਿਲਾਫ ਹੈ।

 

ਹਰਸ਼ਵਰਧਨ ਨੇ ਕਿਹਾ ਕਿ ਭਾਰਤ ਨੇ ਪਿਛਲੇ ਮਹੀਨੇ ਜੰਮੂ ਕਸ਼ਮੀਰ ਦੀ ਵਿਸ਼ੇਸ਼ ਸਥਿਤੀ ਨੂੰ ਸਮਾਪਤ ਕਰਨ ਅਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਵਿਚ ਇਸ ਨੂੰ ਖਤਮ ਕਰਨ ਦਾ ਕਦਮ ਉਥੋਂ ਦੇ ਲੋਕਾਂ ਦੀ ਭਲਾਈ ਨੂੰ ਦੇਖਦੇ ਹੋਏ ਲਿਆ ਸੀ।  ਨਿਊਜ਼ ਏਜੰਸੀ ਪੀਟੀਆਈ ਨੂੰ ਦਿੱਤੀ ਇਕ ਇੰਟਰਵਿਊ ਵਿਚ ਉਚ ਭਾਰਤੀ ਡਿਪਲੋਮੈਟ ਨੇ ਧਾਰਾ 370 ਨੂੰ ਹਟਾਇਆ ਗਿਆ, ਜਿਸ ਨੇ ਸੂਬੇ ਨੂੰ ਵਿਸ਼ੇਸ਼ ਦਰਜਾ ਦਿੱਤਾ ਸੀ। ਇਕ ਵਿਸ਼ੇਸ਼ ਪ੍ਰਾਵਧਾਨ ਨੂੰ ਉਥੋਂ ਦੀ ਅਰਥਵਿਵਸਥਾ ਨੂੰ ਬਰਬਾਦ ਕਰ ਰਿਹਾ ਸੀ ਅਤੇ ਪਾਕਿਸਤਾਨੀ ਅੱਤਵਾਦ ਨੂੰ ਵਧਾਵਾ ਦੇ ਰਿਹਾ ਸੀ।

 

ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਦੇ ਕੁਝ ਮੀਡੀਆ ਵਿਸ਼ੇਸ਼ ਤੌਰ ਉਤੇ ਉਦਾਰਵਾਦੀ ਮੀਡੀਆ ਨੇ ਕੁਝ ਵਿਸ਼ੇਸ਼ ਕਾਰਨਾਂ ਨਾਲ ਕਸ਼ਮੀਰ ਉਤੇ ਸਿਰਫ ਇਕ ਪਹਿਲੂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਉਨ੍ਹਾਂ ਮੁਤਾਬਕ ਹੈ।

 

ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਕਸ਼ਮੀਰੀ ਪੰਡਿਤ ਨੇ ਹਾਲ ਹੀ ਜੰਮੂ ਕਸ਼ਮੀਰ ਵਿਚ ਹੋਏ ਘਟਨਾਕ੍ਰਮਾਂ ਦੀ ਇਕ ਪਾਸੜ ਖਬਰਾਂ ਪ੍ਰਕਾਸ਼ਤ ਕਰਨ ਖਿਲਾਫ ‘ਦ ਵਾਸ਼ਿੰਗਟਨ ਪੋਸਟ’ ਦੇ ਦਫ਼ਤਰ ਸਾਹਮਣੇ ਪ੍ਰਦਰਸ਼ਨ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india says US media is reporting unilaterally on Kashmir