ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਨੈਸਕੋ ’ਚ ਭਾਰਤ ਨੇ ਪਾਈ ਪਾਕਿ ਨੂੰ ਤਿੱਖੀ ਝਾੜ

ਯੂਨੈਸਕੋ ’ਚ ਭਾਰਤ ਨੇ ਪਾਈ ਪਾਕਿ ਨੂੰ ਤਿੱਖੀ ਝਾੜ

ਭਾਰਤ ਨੇ ਕਸ਼ਮੀਰ ਮੁੱਦੇ ਅਤੇ ਅਯੁੱਧਿਆ ਮਾਮਲੇ ’ਤੇ ਸੁਪਰੀਮ ਕੋਰਟ ਦੇ ਫ਼ੈਸਲੇ ਉੱਤੇ ਝੂਠੀਆਂ ਬਿਆਨਬਾਜ਼ੀਆਂ ਰਾਹੀਂ ਭਾਰਤ ਨੂੰ ਬਦਨਾਮ ਕਰਨ ਦੇ ਜੁਵੇਨਾਇਲ ਪ੍ਰਾਪੇਗੰਡੇ ਲਈ ਪਾਕਿਸਤਾਨ ਨੂੰ ਤਿੱਖੀ ਝਾੜ ਪਾਈ ਹੈ। ਭਾਰਤ ਦੇ ਮਾਮਲੇ ਵਿੱਚ ਟਿੱਪਣੀਆਂ ਕਰਨ ਦੀ ਬੀਮਾਰੀ ਤੋਂ ਪੀੜਤ ਪਾਕਿਸਤਾਨ ਦੀ ਸਖ਼ਤ ਨਿੰਦਾ ਕੀਤੀ ਗਈ ਹੈ।

 

 

ਜਨਰਲ ਪਾਲਿਸੀ ਡਿਬੇਟ ਉੱਤੇ ਯੂਨੈਸਕੋ ਦੇ 40ਵੇਂ ਆਮ ਇਜਲਾਸ ’ਚ ਜਵਾਬ ਦੇਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਦਿਆਂ ਇੱਕ ਭਾਰਤੀ ਅਧਿਕਾਰੀ ਨੇ ਭਾਰਤ ਨੂੰ ਕਰਾਰ ਝਾੜ ਪਾਈ ਹੈ। ਉਨ੍ਹਾਂ ਕਿਹਾ ਹੈ ਕਿ ਜੰਮੂ–ਕਸ਼ਮੀਰ ਤੇ ਲੱਦਾਖ ਦੇ ਕੇਂਦਰ ਸ਼ਾਸਤ ਪ੍ਰਦੇਸ਼ ਸਦਾ ਤੋਂ ਸਾਡੇ ਰਹੇ ਹਨ ਤੇ ਹਮੇਸ਼ਾ ਭਾਰਤ ਦੇ ਅਟੁੱਟ ਅੰਗ ਰਹਿਣਗੇ। ਇਸ ਵਿੱਚ ਉਹ ਇਲਾਕੇ ਵੀ ਸ਼ਾਮਲ ਹਨ, ਜੋ ਹਾਲੇ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਵਿੱਚ ਹਨ।

 

 

ਭਾਰਤੀ ਅਧਿਕਾਰੀ ਨੇ ਕਿਹਾ ਕਿ ਅਸੀਂ ਫੋਕੇ ਤੇ ਘੜੇ ਗਏ ਝੂਠ ਰਾਹੀਂ ਭਾਰਤ ਨੂੰ ਬਦਨਾਮ ਕਰਨ ਦੇ ਪਾਕਿਸਤਾਨੀ ਜੁਵੇਨਾਇਲ ਪ੍ਰਾਪੇਗੰਡੇ ਨੂੰ ਮੁੱਢੋਂ ਰੱਦ ਕਰਦੇ ਹਾਂ। ਅਸੀਂ ਭਾਰਤੀ ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਪਾਕਿਸਤਾਨ ਦੀ ਗ਼ੈਰ–ਜ਼ਰੂਰੀ ਟਿੱਪਣੀ ਦੀ ਨਿੰਦਾ ਕਰਦੇ ਹਾਂ। ਇਹ ਫ਼ੈਸਲਾ ਰੂਲ ਆੱਫ਼ ਲਾੱਅ ਉੱਤੇ ਆਧਾਰਤ ਹੈ। ਇਸ ਵਿੱਚ ਸਾਰੇ ਧਰਮਾਂ ਨੂੰ ਬਰਾਬਰ ਸਤਿਕਾਰ ਦਿੱਤਾ ਗਿਆ ਹੈ, ਜੋ ਇੱਕ ਅਜਿਹਾ ਵਿਚਾਰ ਹੈ ਜੋ ਪਾਕਿਸਤਾਨ ਤੇ ਉਸ ਦੀਆਂ ਕਦਰਾਂ–ਕੀਮਤਾਂ ਤੋਂ ਬਿਲਕੁਲ ਵੱਖਰੀ ਕਿਸਮ ਦਾ ਹੈ।

 

 

ਅਧਿਕਾਰੀ ਨੇ ਕਿਹਾ ਕਿ ਅਜਿਹੇ ਹਾਲਾਤ ਵਿੱਚ ਪਾਕਿਸਤਾਨ ਦੀ ਸਮਝ ਦੀ ਘਾਟ ਉੱਤੇ ਕੋਈ ਹੈਰਾਨੀ ਨਹੀਂ ਹੁੰਦੀ ਪਰ ਨਫ਼ਰਤ ਫੈਲਾਉਣ ਦੇ ਸਿੱਧੇ ਮੰਤਵ ਨਾਲ ਸਾਡੇ ਅੰਦਰੂਨੀ ਮਾਮਲਿਆਂ ਵਿੱਚ ਟਿੱਪਣੀ ਕਰਨ ਦੀ ਉਸ ਦੀ ਬੀਮਾਰੀ ਨਿੰਦਦਯੋਗ ਹੈ।

 

 

ਅਧਿਕਾਰੀ ਨੇ ਕਿਹਾ ਕਿ ਯੂਨੈਸਕੋ ਦੀ ਮੈਂਬਰਸ਼ਿਪ ਉਸ ਦੇ ਸੰਵਿਧਾਨ ਤੋਂ ਪੂਰੀ ਤਰ੍ਹਾਂ ਜਾਣੂ ਹੈ; ਜਿਸ ਦਾ ਕਹਿਣਾ ਹੈ ਕਿ ਸੰਗਠਨ ਉੱਤੇ ਉਨ੍ਹਾਂ ਮਾਮਲਿਆਂ ਵਿੱਚ ਦਖ਼ਲ ਦੇਣ ਦੀ ਮਨਾਹੀ ਹੈ; ਜੋ ਮੂਲ ਰੂਪ ਵਿੱਚ ਉਨ੍ਹਾਂ ਦੇ ਘਰੇਲੂ ਅਧਿਕਾਰ–ਖੇਤਰ ਵਿੱਚ ਆਉਂਦੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India severely snubs Pak in UNESCO