ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UN ਸੁਰੱਖਿਆ ਕੌਂਸਲ ’ਚ ਭਾਰਤ ਦੀ ਵੱਡੀ ਕਾਮਯਾਬੀ, ਪਾਕਿ ਸਮੇਤ 55 ਦੇਸ਼ਾਂ ਦੀ ਹਮਾਇਤ

ਏਸ਼ੀਆ-ਪ੍ਰਸ਼ਾਂਤ ਸਮੂਹ ਦੇ ਸਾਰੇ 55 ਦੇਸ਼ਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਚ 2 ਸਾਲ ਦੇ ਕਾਰਜਕਾਲ ਲਈ ਭਾਰਤ ਦੀ ਕੱਚੀ ਸੀਟ ਦੀ ਉਮੀਦਵਾਰੀ ਦੀ ਹਮਾਇਤ ਕੀਤੀ ਹੈ। ਇਹ ਭਾਰਤ ਦੀ ਵੱਡੀ ਕੂਟਨੀਤਿਕ ਜਿੱਤ ਹੈ। ਭਾਰਤ ਦੀ ਕੂਟਨੀਤਿਕ ਗੋਲਬੰਦੀ ਅਜਿਹੀ ਸੀ ਕਿ ਪਾਕਿਸਤਾਨ ਨੂੰ ਵੀ ਭਾਰਤ ਦੀ ਮੈਂਬਰਸ਼ਿੱਪ ਦੀ ਹਮਾਇਤ ਕਰਨੀ ਪਈ।

 

15 ਮੈਂਬਰੀ ਕੌਂਸਲ ਚ 2021-2022 ਦੇ ਕਾਰਜਕਾਲ ਲਈ 5 ਕੱਚੇ ਮੈਂਬਰਾਂ ਦੀ ਚੋਣ ਜੂਨ 2020 ਦੇ ਨੇੜੇ ਹੋਣੀ ਹੈ। ਇਨ੍ਹਾਂ ਮੈਂਬਰਾਂ ਦਾ ਕਾਰਜਕਾਲ ਜਨਵਰੀ 2021 ਤੋਂ ਸ਼ੁਰੂ ਹੋਵੇਗਾ।

 

ਸੰਯੁਕਤ ਰਾਸ਼ਟਰ ਚ ਭਾਰਤ ਦੇ ਪੱਕੇ ਪ੍ਰਤੀਨਿਧੀ ਸਈਦ ਅਕਬਰੁਦੀਨ ਨੇ ਟਵੀਟ ਕਰਕੇ ਕਿਹਾ ਕਿ ਏਸ਼ੀਆ-ਪ੍ਰਸ਼ਾਂਤ ਦੇ ਸਾਰੇ ਦੇਸ਼ਾਂ ਨੇ ਸਾਲ 2021-2022 ਲਈ ਸੁਰੱਖਿਆ ਕੌਂਸਲ ਦੀ ਕੱਚੀ ਸੀਟ ਦੀ ਸਰਬਸੰਮਤੀ ਨਾਲ ਹਮਾਇਤ ਕੀਤੀ ਹੈ। ਜਿਸ ਲਈ ਭਾਰਤ ਉਨ੍ਹਾਂ ਦਾ ਧੰਨਵਾਦੀ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india-success-in-un-security-council-55-countries-including-pak-support