ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਹਾਓਡੀ ਮੋਦੀ’ ’ਚ ਹੋ ਸਕਦੀ ਹੈ ਭਾਰਤ–ਅਮਰੀਕਾ ਵਪਾਰ ਸਮਝੌਤੇ ’ਤੇ ਸਹਿਮਤੀ

‘ਹਾਓਡੀ ਮੋਦੀ’ ’ਚ ਹੋ ਸਕਦੀ ਹੈ ਭਾਰਤ–ਅਮਰੀਕਾ ਵਪਾਰ ਸਮਝੌਤੇ ’ਤੇ ਸਹਿਮਤੀ

ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸ਼ਹਿਰ ਹਿਊਸਟਨ ’ਚ ‘ਹਾਓਡੀ ਮੋਦੀ’ ਪ੍ਰੋਗਰਾਮ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਪਾਰ ਸਮਝੌਤੇ ਉੱਤੇ ਹਸਤਾਖਰ ਕਰ ਸਕਦੇ ਹਨ। ਇੱਕ ਅਧਿਕਾਰੀ ਨੇ ਅੱਜ ਸਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ।

 

 

ਇਸੇ ਦੌਰਾਨ ਅੱਜ ਸ੍ਰੀ ਮੋਦੀ ਹਿਊਸਟਨ ਪੁੱਜ ਗਏ ਹਨ।

 

 

ਅਮਰੀਕਾ ਤੇ ਭਾਰਤ ਵਿਚਾਲੇ ਵਪਾਰ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਤਣਾਅ ਚੱਲ ਰਿਹਾ ਹੈ। ਦੋਵੇਂ ਦੇਸ਼ ਪਿਛਲੇ ਕਈ ਮਹੀਨਿਆਂ ਤੋਂ ਇਹ ਮਸਲਾ ਸੁਲਝਾਉਣ ਦਾ ਜਤਨ ਕਰ ਰਹੇ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਟਰੰਪ ਤੇ ਮੋਦੀ ਸਤੰਬਰ ਦੇ ਅੰਤ ਵਿੱਚ ਨਿਊ ਯਾਰਕ ਵਿਖੇ ਸੰਯੁਕਤ ਰਾਸ਼ਟਰ ਜਨਰਲ ਇਜਲਾਸ ਦੌਰਾਨ ਵਪਾਰਕ ਸਮਝੌਤੇ ਉੱਤੇ ਹਸਤਾਖਰ ਕਰ ਸਕਦੇ ਹਨ।

 

 

ਅਧਿਕਾਰੀ ਨੇ ਕਿਹਾ ਕਿ ਭਾਰਤ ਨਾਲ ਜਿਹੜੇ ਸਮਝੌਤੇ ਨੂੰ ਲੈ ਕੇ ਚਰਚਾ ਚੱਲ ਰਹੀ ਹੈ, ਉਸ ਨਾਲ ਕੁਝ ਅਮਰੀਕੀ ਉਤਪਾਦਾਂ ਉੱਤੇ ਡਿਊਟੀ ਘਟੇਗੀ ਤੇ ਕੁਝ ਭਾਰਤੀ ਉਤਪਾਦਾਂ ਨੂੰ ਅਮਰੀਕਾ ਵਿੱਚ ਬਰਾਮਦ ਉੱਤੇ ਤਰਜੀਹੀ ਵਿਵਸਥਾ ਬਹਾਲ ਹੋਵੇਗੀ।

 

 

ਸ੍ਰੀ ਟਰੰਪ ਨੇ ਭਾਰਤ ਨੂੰ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਲਈ ਇੱਕ ਬਿਹਤਰ ਵਪਾਰਕ ਸ਼ਰਤ ਦੀ ਮੰਗ ਕੀਤੀ ਹੈ। ਸ੍ਰੀ ਟਰੰਪ ਨੇ ਪਿਛਲੇ ਸਮਝੌਤਿਆਂ ਰਾਹੀਂ ਅਮਰੀਕਾ ਦੇ ਨਿਰਮਾਣ ਖੇਤਰ ਵਿੱਚ ਲੱਖਾਂ ਨੌਕਰੀਆਂ ਦੇ ਖ਼ਤਮ ਹੋਣ ਦਾ ਦੋਸ਼ ਲਾਇਆ ਸੀ।

 

 

ਅਮਰੀਕਾ ਨੇ ਭਾਰਤ ਉੱਤੇ ਵਾਰ–ਵਾਰ ਭਾਰੀ ਟੈਕਸ ਲਾਉਣ ਦਾ ਦੋਸ਼ ਲਾਇਆ। ਭਾਵੇਂ ਅਮਰੀਕਾ ਦੇ ਕਾਰੋਬਾਰੀ ਪ੍ਰਤੀਨਿਧ ਨੇ ਇਸ ਉੱਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India-US may agree to have trade agreement during Howdy Modi