ਭਾਰਤ ਅਤੇ ਵਿਅਤਨਾਮ ਰੱਖਿਆ, ਸੁਰੱਖਿਆ, ਪਰਮਾਣੂ ਊਰਜਾ ਦੀ ਸ਼ਾਂਤੀ ਪੂਰਨ ਵਰਤੋਂ ਅਤੇ ਬਾਹਰੀ ਪੁਲਾਡ, ਤੇਲ ਤੇ ਗੈਸ ਅਤੇ ਨਵੀਨੀਕਰਣ ਊਰਜਾ ਦੇ ਖੇਤਰਾਂ ਚ ਆਪਣੇ ਸਬੰਧ ਹੋਰ ਵੀ ਮਜ਼ਬੂਤ ਕਰਨ ਲਈ ਸਹਿਮਤ ਹੋਏ ਹਨ। ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਇਸ ਦੱਖਣੀ ਪੂਰਬੀ ਏਸ਼ੀਆਈ ਦੇਸ਼ ਦੀ ਚਾਰ ਦਿਨਾਂ ਯਾਤਰਾ ਤੇ ਆਏ ਹਨ ਅਤੇ ਐਤਵਾਰ ਨੂੰ ਉਨ੍ਹਾਂ ਦੀ ਇਹ ਯਾਤਰਾ ਸਮਾਪਤ ਹੋ ਗਈ।
ਐਮ ਵੈਂਕਈਆ ਨਾਇਡੂ ਨੇ ਇਸ ਯਾਤਰਾ ਦੌਰਾਨ ਆਪਣੇ ਵਿਅਤਨਾਮੀ ਹਮਰੁਤਬਾ ਦਾਂਗ ਤੀ ਐਨ ਤਿਹਨ, ਪ੍ਰਧਾਨ ਮੰਤਰੀ ਐਨ ਸ਼ੁਆਨ ਫੁਕ ਅਤੇ ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਐਨ ਤੀ ਕਿਸ ਨਗਾਨ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਬੁਲਾਰਿਆਂ ਨੇ ਇਕ ਸਾਂਝੀ ਪ੍ਰੈਸ ਬਿਆਨ ਜਾਰੀ ਕੀਤਾ।
ਦੋਨਾਂ ਮੁਲਕਾਂ ਨੇ ਲੋਕਾਂ ਵਿਚਾਲੇ ਸੰਪਰਕ ਵਧਾਉਣ ਲਈ ਸਿੱਧੀਆਂ ਉਡਾਨਾਂ ਨੂੰ ਵਾਧਾ ਦੇਣ ਲਈ ਸਹਿਮਤੀ ਪ੍ਰਗਟਾਈ। ਵਿਅਤਨਾਮ ਦੇ ਆਗੂਆਂ ਨੇ ਖਾਸ ਤੌਰ ਤੇ ਵਿਦਿਆਰਥੀ ਸਕੋਲਰਸ਼ਿੱਪ ਅਤੇ ਸਿਖਲਾਈ ਸਮਾਗਮਾਂ ਚ ਭਾਰਤ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਵਿਕਾਸ ਸਾਂਝੇਦਾਰੀ ਸਮਝੌਤੇ ਦੀ ਸ਼ਲਾਘਾ ਕੀਤੀ।
ਦੱਸਣਯੋਗ ਹੈ ਕਿ ਵਿਅਤਨਾਮ, ਭਾਰਤ ਦਾ ਇਕ ਅਹਿਮ ਵਪਾਰਕ ਸਾਂਝੇਦਾਰ ਹੈ ਤੇ ਦੋਨਾਂ ਦੇਸ਼ਾਂ ਵਿਚਾਲੇ ਦੋਪੱਖੀ ਵਪਾਰ ਪਿਛਲੇ ਸਾਲ ਲਗਭਗ 14 ਅਰਬ ਡਾਲਰ ਸੀ ਜਦਕਿ ਤਿੰਨ ਸਾਲ ਪਹਿਲਾਂ ਇਹ 7.8 ਅਰਬ ਡਾਲਰ ਸੀ।
.