ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਯੁਕਤ ਰਾਸ਼ਟਰ 3.8 ਕਰੋੜ ਰੁਪਏ ਦਾ ਹੈ ਭਾਰਤ ਦਾ ਦੇਣਦਾਰ

 
ਸੁੰਯਕਤ ਰਾਸ਼ਟਰ 3.8 ਕਰੋੜ ਰੁਪਏ ਦਾ ਭਾਰਤ ਦਾ ਦੇਣਦਾਰ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਦੀਆਂ ਮੁਹਿੰਮਾਂ ਲਈ ਸ਼ਾਂਤੀ ਰੱਖਿਅਕ ਅਤੇ ਪੁਲਿਸ ਬਲ ਮੁਹੱਈਆ ਕਰਾਉਣ ਵਾਲੇ ਦੇਸ਼ਾਂ ਨੂੰ ਭੁਗਤਾਨ ਵਿੱਚ ਅਣਉਚਿਤ ਅਤੇ ਅਸਾਧਾਰਣ ਦੇਰੀ 'ਤੇ ਚਿੰਤਾ ਪ੍ਰਗਟ ਕੀਤੀ। 

 

ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਦੇ ਪਹਿਲੇ ਸਕੱਤਰ ਮਹੇਸ਼ ਕੁਮਾਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਵਿੱਤੀ ਸਥਿਤੀ ਵਿੱਚ ਸੁਧਾਰਾਂ ਉੱਤੇ ਇੱਕ ਸੈਸ਼ਨ ਵਿੱਚ ਵੀਰਵਾਰ ਨੂੰ ਕਿਹਾ ਕਿ ਸਮੇਂ ਸਿਰ ਭੁਗਤਾਨ ਦੀ ਉਮੀਦ ਕਰਨਾ ਵਾਜਬ ਹੈ।

 

ਕੁਮਾਰ ਨੇ ਕਿਹਾ ਕਿ ਕੁਲ ਬਕਾਇਆ 3.6 ਅਰਬ ਡਾਲਰ ਹੋ ਗਿਆ ਹੈ ਜੋ ਸੰਯੁਕਤ ਰਾਸ਼ਟਰ ਦੇ ਸਾਲਾਨਾ ਮੁਲਾਂਕਣ ਦਾ ਇਕ ਤਿਹਾਈ ਹੈ। ਉਨ੍ਹਾਂ ਕਿਹਾ ਕਿ ਭੁਗਤਾਨ ਵਿੱਚ ਦੇਰੀ ਨਾਲ ਸੰਯੁਕਤ ਰਾਸ਼ਟਰ ਸ਼ਾਂਤੀ ਮੁਹਿੰਮ ਦਾ ਅਸਰ ਪੈ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India voices concern over delays USD 38 million by the UN As peacekeeping Operations