ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਸਫ਼ੀਰ ਨੇ ਅਮਰੀਕੀ ਸੰਸਦੀ ਕਮੇਟੀ ਨੂੰ ਦੱਸਿਆ ਕਸ਼ਮੀਰ ਦਾ ਹਾਲ–ਚਾਲ

ਭਾਰਤੀ ਸਫ਼ੀਰ ਨੇ ਅਮਰੀਕੀ ਸੰਸਦੀ ਕਮੇਟੀ ਨੂੰ ਦੱਸਿਆ ਕਸ਼ਮੀਰ ਦਾ ਹਾਲ–ਚਾਲ

ਅਮਰੀਕਾ ’ਚ ਭਾਰਤ ਦੇ ਰਾਜਦੂਤ (ਸਫ਼ੀਰ) ਹਰਸ਼ਵਰਧਨ ਸ਼੍ਰੰਗਲਾ ਨੇ ਬੁੱਧਵਾਰ 16 ਅਕਤੂਬਰ ਨੂੰ ਅਮਰੀਕੀ ਸੰਸਦ ਮੈਂਬਰਾਂ ਨੂੰ ਜੰਮੂ–ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਤੋਂ ਬਾਅਦ ਰਾਜ ਦੇ ਹਾਲਾਤ ਤੇ ਉੱਥੇ ਸ਼ਾਂਤੀ ਕਾਇਮ ਰੱਖਣ ਲਈ ਚੁੱਕੇ ਕਦਮਾਂ ਬਾਰੇ ਜਾਣਕਾਰੀ ਦਿੱਤੀ। ਸੀਨੀਅਰ ਭਾਰਤੀ ਕੂਟਨੀਤਕ ਨੇ ਪਹਿਲੀ ਵਾਰ ਸਦਨ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰਾਂ ਨੂੰ ਕਸ਼ਮੀਰ ਬਾਰੇ ਜਾਣਕਾਰੀ ਦਿੱਤੀ ਕਿਉਂਕਿ ਕਈ ਸੰਸਦ ਮੈਂਬਰਾਂ ਨੇ ਕਸ਼ਮੀਰ ਵਿੱਚ ਲੱਗੀਆਂ ਪਾਬੰਦੀਆਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ। ਸ੍ਰੀ ਸ਼੍ਰੰਗਲਾ ਨੇ ਦੱਸਿਆ ਕਿ ਕਸ਼ਮੀਰ ਵਿੱਚ ਕਈ ਪਾਬੰਦੀਆਂ ਹਟਾ ਲਈਆਂ ਗਈਆਂ ਹਨ।

 

 

ਜੰਮੂ–ਕਸ਼ਮੀਰ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ 16 ਅਗਸਤ ਤੋਂ ਹੀ ਪਾਬੰਦੀਆਂ ਹੌਲੀ–ਹੌਲੀ ਹਟਾਈਆਂ ਜਾ ਰਹੀਆਂ ਹਨ ਤੇ ਸਤੰਬਰ ਦੇ ਪਹਿਲੇ ਹਫ਼ਤੇ ਤੱਕ ਜ਼ਿਆਦਾਤਰ ਪਾਬੰਦੀਆਂ ਹਟਾ ਲਈਆਂ ਗਈਆਂ ਹਨ। ਇਸ ਦਿਸ਼ਾ ਵਿੱਚ ਪ੍ਰਮੁੱਖ ਕਦਮ ਦੇ ਤੌਰ ’ਤੇ 14 ਅਕਤੂਬਰ ਨੂੰ ਸਾਰੇ ਨੈੱਟਵਰਕ ਦੀਆਂ ਪੋਸਟ–ਪੇਡ ਮੋਬਾਇਲ ਫ਼ੋਨ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ।

 

 

ਅਮਰੀਕੀ ਸੰਸਦ ਦੇ ਕਈ ਅਜਿਹੇ ਮੈਂਬਰ ਵੀ ਰਾਜਦੂਤ ਦੀ ਇਸ ਬ੍ਰੀਫ਼ਿੰਗ ਵੇਲੇ ਮੌਜੂਦ ਰਹੇ, ਜੋ ਇਸ ਕਮੇਟੀ ਦੇ ਮੈਂਬਰ ਵੀ ਨਹੀਂ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਸੰਸਦ ਮੈਂਬਰ ਵਿਰੋਧੀ ਡੈਮੋਕ੍ਰੈਟਿਕ ਪਾਰਟੀ ਦੇ ਸਨ। ਇਸ ਪ੍ਰੈੱਸ–ਬ੍ਰੀਫ਼ਿੰਗ ਵੇਲੇ ਕਾਂਗਰਸ ਮੈਂਬਰ ਅਮੀ ਬੇਰਾ ਇੱਕੋ–ਇੱਕ ਭਾਰਤੀ–ਅਮਰੀਕੀ ਸੰਸਦ ਮੈਂਬਰ ਸਨ।

 

 

ਸ੍ਰੀ ਸ਼੍ਰੰਗਲਾ ਤੇ ਇੱਥੇ ਸਥਿਤ ਭਾਰਤੀ ਦੂਤਾਵਾਸ ਅਤੇ ਨਿਊ ਯਾਰਕ, ਸ਼ਿਕਾਗੋ, ਐਟਲਾਂਟਾ, ਹਿਊਸਟਨ ਤੇ ਸਾਨ ਫ਼ਰਾਂਸਿਸਕੋ ਵਿਖੇ ਵਣਜ ਦੂਤਾਵਾਸਾਂ ਦੇ ਹੋਰ ਕੁਟਨੀਤਕਾਂ ਨੇ ਜੰਮੂ–ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਤੋਂ ਬਾਅਦ ਸੈਂਕੜੇ ਅਮਰੀਕੀ ਸੰਸਦ ਮੈਂਬਰਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਸੰਪਰਕ ਕਰ ਕੇ ਆਪਣੀ ਗੱਲ ਰੱਖੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian ambassador told tale of Kashmir to US Parliamentary Committee