ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਿਅਪ ਪ੍ਰਮੋਦ ਪਟੇਲ ਵਾਈਟ ਹਾਊਸ ’ਚ ਬਣੇ ਵੱਡੇ ਅਫਸਰ

ਕਸ਼ਿਅਪ ਪ੍ਰਮੋਦ ਪਟੇਲ ਵਾਈਟ ਹਾਊਸ ’ਚ ਬਣੇ ਵੱਡੇ ਅਫਸਰ

ਭਾਰਤੀ ਮੂਲ ਦੇ ਪ੍ਰਮੁੱਖ ਅਮਰੀਕੀ ਵਕੀਲ ਕਸ਼ਿਅਪ ਪ੍ਰਮੋਦ ਪਟੇਲ ਨੂੰ ਵਾਈਟ ਹਾਊਸ ਵਿਚ ਅੱਤਵਾਦ ਰੋਕਣ ਨਾਲ ਸਬੰਧਤ ਇਕ ਮਹੱਤਵਪੂਰ ਅਹੁਦੇ ਉਤੇ ਨਿਯੁਕਤ ਕੀਤਾ ਗਿਆ ਹੈ। ਪਟੇਲ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਡੇ ਸਮਰਥਕਾਂ ਵਿਚੋਂ ਇਕ ਹਨ।

 

ਪਟੇਲ ਨੂੰ ਵਾਈਟ ਹਾਊਸ ਵਿਚ ਰਾਸ਼ਟਰੀ ਸੁਰੱਖਿਆ ਪਰਿਸ਼ਦ (ਐਨਐਸਸੀ) ਦੇ ਅੱਤਵਾਦ ਰੋਕੂ ਡਾਇਰੈਕਟੋਰਟ ਵਿਚ ਸੀਨੀਅਰ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। 38 ਸਾਲਾ ਪਟੇਲ ਇਸ ਤੋਂ ਪਹਿਲਾਂ ਹਾਊਸ ਪਰਮਾਨੈਂਟ ਸੇਲੈਕਟ ਕਮੇਟੀ ਵਿਚ ਮਹੱਤਵਪੂਰਣ ਅਹੁਦੇ ਉਤੇ ਰਹਿ ਚੁੱਕੇ ਹਨ। ਉਨ੍ਹਾਂ ਦੀ ਇਸ ਸਮੇਂ ਕੋਈ ਫੋਟੋ ਉਪਲੱਬਧ ਨਹੀਂ, ਉਪਰ ਦਿੱਤੀ ਗਈ ਫੋਟੋ ਫੇਸਬੁੱਕ ਅਕਾਉਂਟ ਉਤੋਂ ਲਈ ਗਈ ਹੈ।

 

ਹਾਲਾਂਕਿ ਵਾਈਟ ਹਾਊਸ ਨੇ ਇਸ ਖਬਰ ਉਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ। ਪਟੇਲ ਦਾ ਜਨਮ ਨਿਊਯਾਰਕ ਵਿਚ ਹੋਇਆ ਅਤੇ ਉਨ੍ਹਾਂ ਦੀਆਂ ਜੜ੍ਹਾਂ ਗੁਜਰਾਤ ਨਾਲ ਜੁੜੀਆਂ ਹੋਈਆਂ ਹਨ। ਹਾਲਾਂਕਿ, ਉਸਦੇ ਮਾਤਾ–ਪਿਤਾ ਪੂਰੀ ਅਫਰੀਕਾ ਭਾਵ ਉਨ੍ਹਾਂ ਦੀ ਮਾਂ ਤੰਜ਼ਾਨੀਆ ਤੋਂ ਹੈ ਅਤੇ ਪਿਤਾ ਯੂਗਾਂਡਾ ਤੋਂ ਹੈ। ਉਹ ਕੈਨੇਡਾ ਤੋਂ 1970 ਵਿਚ ਅਮਰੀਕਾ ਆ ਗਏ ਸਨ।

 

ਵਾਈਟ ਹਾਊਸ ਨਾਲ ਜੁੜਨ ਤੋਂ ਪਹਿਲਾਂ ਉਨ੍ਹਾਂ ਪੀਟੀਆਈ–ਭਾਸ਼ਾ ਨੂੰ ਦੱਸਿਆ ਸੀ ਕਿ ਉਹ ਗੁਜਰਾਤੀ ਹੈ। ਪਟੇਲ ਦੇ ਮਾਤਾ–ਪਿਤਾ ਅਮਰੀਕਾ ਅਤੇ ਗੁਜਰਾਤ ਵਿਚ ਆਪਣਾ ਸਮਾਂ ਬਤੀਤ ਕਰਦੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian American appointed to key counterterrorism position in White House