ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਦੇ ਉੱਘੇ ਪਰਵਾਸੀ ਭਾਰਤੀਆਂ ਵੱਲੋਂ ਜੌਨ ਮੈਕੇਨ ਨੂੰ ਸ਼ਰਧਾਂਜਲੀਆਂ

31 ਮਾਰਚ ਨੂੰ ਜੌਨ ਮੈਕੇਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ

ਅਮਰੀਕਾ ਦੇ ਲਗਭਗ ਸਾਰੇ ਹੀ ਉੱਘੇ ਪਰਵਾਸੀ ਭਾਰਤੀਆਂ ਨੇ ਰੀਪਬਲਿਕਨ ਸੈਨੇਟਰ ਜੌਨ ਮੈਕੇਨ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਹਨ; ਜਿਨ੍ਹਾਂ ਦਾ ਦੇਹਾਂਤ ਸਨਿੱਚਰਵਾਰ ਸ਼ਾਮੀਂ 4:28 ਵਜੇ ਹੋ ਗਿਆ ਸੀ। ਉਹ 81 ਵਰ੍ਹਿਆਂ ਦੇ ਸਨ। ਉਹ ਪਿਛਲੇ ਇੱਕ ਸਾਲ ਤੋਂ ਦਿਮਾਗ਼ ਦੇ ਕੈਂਸਰ ਰੋਗ ਨਾਲ ਜੂਝ ਰਹੇ ਸਨ।


ਏਰੀਜ਼ੋਨਾ ਸੂਬੇ ਤੋਂ ਰੀਪਬਲਿਕਨ ਪਾਰਟੀ ਦੇ ਸੈਨੇਟਰ ਨੇ 2008 `ਚ ਬਰਾਕ ਓਬਾਮਾ ਖਿ਼ਲਾਫ਼ ਚੋਣ ਲੜੀ ਸੀ ਪਰ ਹਾਰ ਗਏ ਸਨ।


ਸੰਯੁਕਤ ਰਾਸ਼ਟਰ `ਚ ਅਮਰੀਕੀ ਸਫ਼ੀਰ ਨਿਕੀ ਹੈਲੇ (ਜੋ ਅਮਰੀਕੀ ਟਰੰਪ ਪ੍ਰਸ਼ਾਸਨ `ਚ ਭਾਰਤੀ ਮੂਲ ਦੇ ਨਾਗਰਿਕਾਂ ਵਿੱਚੋਂ ਸਭ ਤੋਂ ਉੱਚੇ ਅਹੁਦੇ `ਤੇ ਤਾਇਨਾਤ ਹਨ) ਨੇ ਆਪਣੇ ਟਵੀਟ ਰਾਹੀਂ ਸਵਰਗੀ ਜੌਨ ਮੈਕੇਨ ਨੂੰ ਇੱਕ ਸੱਚਾ ਨਾਇਕ ਤੇ ਦੇਸ਼ ਭਗਤ ਦੱਸਿਆ। ਉਨ੍ਹਾਂ ਕਿਹਾ ਕਿ ਜੌਨ ਮੈਕੇਨ ਵਰਗਾ ਕੋਈ ਵੀ ਹੋਰ ਨਹੀ਼ ਬਣ ਸਕਦਾ।

 

 


ਭਾਰਤੀ ਮੂਲ ਦੇ ਸੰਸਦ ਮੈਂਬਰਾਂ, ਵਿਧਾਇਕਾਂ, ਕੌਂਸਲਰਾਂ ਤੇ ਹੋਰ ਅਧਿਕਾਰੀਆਂ ਨੇ ਜੌਨ ਮੈਕੇਨ ਨੂੰ ਆਪੋ-ਆਪਣੇ ਸੁਨੇਹਿਆਂ ਰਾਹੀਂ ਸ਼ਰਧਾਂਜਲੀਆਂ ਦਿੱਤੀਆਂ ਹਨ। ਅਜਿਹੀਆਂ ਸ਼ਖ਼ਸੀਅਤਾਂ ਵਿੱਚ ਗੂਗਲ ਦੇ ਸੀਈਓ ਸੁੰਦਰ ਪਿਚਾਈ, ਸੈਕਰਾਮੈਂਟੋ ਕਿੰਗਜ਼ ਦੇ ਮਾਲਕ ਵਿਵੇਕ ਰਣਦੀਵੇ ਤੇ ਅਨੇਕਾਂ ਸੂਬਾਈ ਲੋਕ-ਨੁਮਾਇੰਦੇ ਸ਼ਾਮਲ ਹਨ।


ਕੈਲੀਫ਼ੋਰਨੀਆ ਦੇ ਡੈਮੋਕਰੈਟ ਅਮੀ ਬੇਰੀ ਨੇ ਕਿਹਾ ਕਿ ਅਮਰੀਕਾ ਨੇ ਇੱਕ ਸੱਚੇ ਨਾਇਕ ਨੂੰ ਗੁਆ ਲਿਆ ਹੈ।

 

 


ਇੰਝ ਹੀ ਰੋ ਖੰਨਾ, ਪ੍ਰਮਿਲਾ ਜਯਾਪਾਲ, ਰਾਜਾ ਕ੍ਰਿਸ਼ਨਾਮੂਰਤੀ, ਨੀਰਜ ਅੰਤਾਨੀ, ਆਫ਼ਤਾਬ ਪੁਰੇਵਾਲ, ਪ੍ਰੀਤ ਭਰਾੜਾ, ਮੁਕੇਸ਼ ਆਗ਼ੀ ਜਿਹੇ ਪਰਵਾਸੀ ਭਾਰਤੀਆਂ ਨੇ ਜੌਨ ਮੈਕੇਨ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਹਨ।

 

 

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Americans pay tributes to John Mccain