ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟ੍ਰੇਲੀਆ `ਚ ਭਾਰਤੀ ਨੇ ਜਿੱਤਿਆ ਗਣਿਤ ਦਾ ਵੱਕਾਰੀ ‘ਫ਼ੀਲਡਜ਼ ਮੈਡਲ`

ਆਸਟ੍ਰੇਲੀਆ `ਚ ਭਾਰਤੀ ਨੇ ਜਿੱਤਿਆ ਗਣਿਤ ਦਾ ਵੱਕਾਰੀ ‘ਫ਼ੀਲਡਜ਼ ਮੈਡਲ`

ਦਿੱਲੀ ਦੇ ਜੰਮਪਲ਼ ਆਸਟ੍ਰੇਲੀਆਈ ਗਣਿਤ-ਵਿਗਿਆਨੀ ਅਕਸ਼ੇ ਵੈਂਕਟੇਸ਼ (36) ਨੇ ‘ਫ਼ੀਲਡਜ਼ ਮੈਡਲ` ਨਾਂਅ ਦਾ ਅਜਿਹਾ ਪੁਰਸਕਾਰ ਜਿੱਤਿਆ ਹੈ, ਜਿਸ ਨੂੰ ਨੋਬਲ ਪੁਰਸਕਾਰ ਜਿਹਾ ਦਰਜਾ ਹਾਸਲ ਹੈ। ਅਕਸ਼ੇ ਆਪਣੇ ਬਚਪਨ ਤੋਂ ਅਜਿਹੀਆਂ ਪ੍ਰਾਪਤੀਆਂ ਕਰਦਾ ਆ ਰਿਹਾ ਹੈ। ਉਸ ਨੇ 13 ਵਰ੍ਹਿਆਂ ਦੀ ਉਮਰੇ ਆਪਣੇ ਸਕੂਲ ਦੀ ਪੜ੍ਹਾਈ ਮੁਕੰਮਲ ਕਰ ਲਈ ਸੀ ਤੇ 20 ਸਾਲਾਂ ਦੀ ਉਮਰ `ਚ ਪੀ-ਐੱਚ.ਡੀ. ਦੀ ਡਿਗਰੀ ਵੀ ਹਾਸਲ ਕਰ ਲਈ ਸੀ। ‘ਫ਼ੀਲਡਜ਼ ਮੈਡਲ` ਕਿਸੇ ਗਣਿਤ ਵਿਗਿਆਨੀ ਲਈ ਸਰਬਉੱਚ ਇਨਾਮ ਹੈ। ਇਹ ਹਰ ਚਾਰ ਸਾਲਾਂ ਬਾਅਦ ਦੋ ਤੋਂ ਚਾਰ ਗਣਿਤ-ਵਿਗਿਆਨੀਆਂ ਨੂੰ ਦਿੱਤਾ ਜਾਂਦਾ ਹੈ।


ਵੈਂਕਟੇਸ਼ ਨੇ ਖ਼ਬਰ ਏਜੰਸੀ ਏਐੱਫ਼ਪੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਂਝ ਭਾਵੇਂ ਗਣਿਤ ਔਖਾ ਵਿਸ਼ਾ ਹੈ ਪਰ ਫਿਰ ਵੀ ਇਸ ਲਈ ਕੰਮ ਕਰਨਾ ਵਧੀਆ ਲੱਗਦਾ ਹੈ।


ਵੈਂਕਟੇਸ਼ ਦੀ ਪਛਾਣ ‘ਨੰਬਰ ਥਿਓਰੀ` (ਗਣਿਤ ਸਿਧਾਂਤ) ਕਰ ਕੇ ਹੈ। ਇਸ ਦੀ ਵਰਤੋਂ ਕੋਡ ਲਿਖਣ ਜਾਂ ਉਨ੍ਹਾਂ ਹੱਲ ਕਰਨ ਭਾਵ ਕ੍ਰਿਪਟੋਗ੍ਰਾਫ਼ੀ ਲਈ ਕੀਤੀ ਜਾਦੀ ਹੈ। ਉਹ ਪ੍ਰਤੀਨਿਧਤਾ ਦੇ ਸਿਧਾਂਤ, ਅਰਗੋਡਿਕ ਥਿਓਰੀ ਅਤੇ ਆਟੋਮੌਰਫਿ਼ਕ ਫ਼ਾਰਮਾਂ ਲਈ ਵੀ ਕੰਮ ਕਰਦੇ ਰਹੇ ਹਨ।


ਫ਼ੀਲਡਜ਼ ਮੈਡਲ ਦੀ ਸ਼ੁਰੂਆਤ 1932 `ਚ ਹੋਈ ਸੀ ਤੇ ਇਸ ਦਾ ਨਾਂਅ ਕੈਨੇਡੀਅਨ ਗਣਿਤ ਵਿਗਿਆਨੀ ਜੌਨ ਚਾਰਲਸ ਫ਼ੀਲਡਜ਼ ਦੇ ਨਾਂਅ `ਤੇ ਰੱਖਿਆ ਗਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Australian Venkatesh wins Fields Medal Award