ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਅਰਬਪਤੀ ਨੇ ਸਕੌਟਲੈਂਡ ਯਾਰਡ ਦੀ ਇਮਾਰਤ ਨੂੰ ਆਲੀਸ਼ਾਨ ਹੋਟਲ ’ਚ ਬਦਲਿਆ

ਭਾਰਤੀ ਅਰਬਪਤੀ ਨੇ ਸਕੌਟਲੈਂਡ ਯਾਰਡ ਦੀ ਇਮਾਰਤ ਨੂੰ ਆਲੀਸ਼ਾਨ ਹੋਟਲ ’ਚ ਬਦਲਿਆ

ਭਾਰਤੀ ਅਰਬਪਤੀ ਯੂਸੁਫਲੀ ਕਾਦੇਰ ਨੇ ਸਕੌਟਲੈਂਡ ਯਾਰਡ ਦੀ ਇਮਾਰਤ ਨੂੰ ਆਲੀਸ਼ਨ ਹੋਟਲ ਵਿਚ ਬਦਲ ਦਿੱਤਾ ਹੈ। ਇਸ ਨੂੰ ਇਸੇ ਸਾਲ ਦੇ ਅੰਤ ਵਿਚ ਖੋਲ੍ਹੇ ਜਾਣ ਦੀ ਤਿਆਰੀ ਹੈ। ਕਾਦੇਰ ਨੇ ‘ਗ੍ਰੇਟ ਸਕੌਟਲੈਂਡ ਯਾਰਡ’ ਨੂੰ ਸਾਲ 2015 ਵਿਚ 11 ਕਰੋੜ ਪੌਂਡ ਵਿਚ ਲਿਆ ਸੀ। ਲੰਡਨ ਮਹਾਂਨਗਰ ਪੁਲਿਸ 1890 ਤੱਕ, 60 ਸਾਲ ਤੋਂ ਵੀ ਜ਼ਿਆਦਾ ਸਮੇਂ ਤੱਕ ਇਸੇ ਇਮਾਰ ਤੋਂ ਕੰਮ ਚਲਾਉਂਦੀ ਰਹੀ। ਇਸ ਦਾ ਇਕ ਭਾਰਤੀ ਅਰਬਪਤੀ ਵੱਲੋਂ ਅਧਿਗ੍ਰਹਿਣ ਹਾਲ ਦੇ ਸਾਲਾਂ ਵਿਚ ਲੰਡਨ ਵਿਚ ਸੰਪਤੀ ਬਾਜ਼ਾਰ ਵਿਚ ਭਾਰਤੀ ਨਿਵੇਸ਼ਕਾਂ ਵੱਲੋਂ ਕੀਤੇ ਗਏ ਸਭ ਤੋਂ ਵੱਡੇ ਅਧਿਗ੍ਰਹਿਣਾਂ ਵਿਚੋਂ ਇਕ ਹੈ। ਚਰਚਾ ਹੈ ਕਿ ਇਸ ਹੋਟਲ ਲਈ ਕਮਰੇ ਵਿਚ ਰਹਿਣ ਲਈ ਗ੍ਰਾਹਕਾਂ ਨੂੰ ਪ੍ਰਤੀ ਰਾਤ 10 ਹਜ਼ਾਰ ਪੌਂਡ ਤੱਕ ਦਾ ਕਿਰਾਇਆ ਦੇਣਾ ਪਵੇਗਾ।

 

ਇਸ ਇਤਿਹਾਸਕ ਇਮਾਰਤ ਦਾ ਪਟਾ ਦਸੰਬਰ 2013 ਵਿਚ ਗੇਲੀਯਾਰਡ ਹੋਮਜ਼ ਨੂੰ ਵੇਚ ਦਿੱਤਾ ਗਿਆ ਸੀ। ਅਜਿਹਾ ਰੱਖਿਆ ਮੰਤਰਾਲੇ ਲਈ ਪੈਸੇ ਇਕੇਠੇ ਕਰਨ ਲਈ ਪਰਿਸੰਪਤੀਆਂ ਨੂੰ ਵੇਚਦ ਦੇ ਯਤਨਾਂ ਤਹਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਕੇਰਲ ਮੂਲ ਦੇ ਕਾਦੇਰ ਨੇ 2015 ਵਿਚ ਗੇਲੀਯਾਰਡ ਹੋਮਜ਼ ਤੋਂ ਇਮਾਰਤ ਖਰੀਦ ਲਈ। ਇਮਾਰਤ ਨੂੰ ਹੋਟਲ ਦਾ ਰੂਪ ਦੇਣ ਵਿਚ 7.5 ਕਰੋੜ ਪੌਂਡ ਦੀ ਲਾਗਤ ਆਈ ਹੈ। ਇਹ ਟ੍ਰੈਫਲਗਰ ਸਕੁਆਇਰ ਦੇ ਨੇੜੇ ਹੈ। ਇਸ ਵਿਚ 150 ਤੋਂ ਜ਼ਿਆਦਾ ਕਮਰੇ ਹਨ। ਇਨ੍ਹਾਂ ਵਿਚੋਂ ਕੁਝ ਕਮਰੇ ਪਹਿਲਾਂ ਅਪਰਾਧੀਆਂ ਨੂੰ ਰੱਖਿਆ ਜਾਂਦਾ ਸੀ। ਇਮਾਰਤ ਦਾ ਨਿਰਮਾਣ 1829 ਵਿਚ ਹੋਇਆ ਸੀ।

 

ਇਕ ਸਥਾਨਕ ਮੀਡੀਆ ਰਿਪੋਰਟ ਅਨੁਸਾਰ, ਹੋਟਲ ਦੇ ਮਹਿਮਾਨਾਂ ਨੂੰ ਉਨ੍ਹਾਂ ਦੇ ਪ੍ਰਵਾਸ ਦੌਰਾਨ ਲੰਡਨ ਦੇ ਚਰਚਿਤ ਅਪਰਾਧੀਆਂ ਦੀ ਯਾਦ ਦਿਵਾਈ ਜਾਵੇਗੀ। ਉਨ੍ਹਾਂ ਕੈਦੀਆਂ ਵੱਲੋਂ ਤਿਆਰ ਕੀਤੀ ਗਈਆਂ ਕਲਾ ਕ੍ਰਿਤੀਆਂ ਅਤੇ ਝਾੜ ਫਾਨੂਸ ਵੀ ਦਿਖਾਏ ਜਾਣਗੇ। ਉਨ੍ਹਾਂ 19ਵੀਂ ਸਦੀ ਦੇ ਚੋਰ ਮਹਿਲਾਵਾਂ ਦੇ ਇਕ ਗਿਰੋਹ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।

 

ਰਿਪੋਰਟ ਵਿਚ ਕਿਹਾ ਗਿਆ ਕਦੇ ਅਪਰਾਧੀਆਂ ਨੂੰ ਰੱਖਣ ਦੇ ਕੰਮ ਆਉਣ ਵਾਲੇ ਕਮਰਿਆਂ ਨੂੰ ਮੀਟਿੰਗ ਕਮਰਾ ਅਤੇ ਦਫ਼ਤਰ ਵਿਚ ਬਦਲ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਕਿਰਾਏ ਉਤੇ ਲਿਆ ਜਾ ਸਕਦਾ ਹੈ। ਮਹਿਮਾਨਾਂ ਲਈ ਇਸ ਹੋਟਲ ਵਿਚ ਗੁਪਤ ਵਿਸਕੀ ਬਾਰ, ਚਾਹ ਪਾਰਲਰ ਅਤੇ ਰੇਸਤਰਾਂ ਵੀ ਹੈ। ਕਾਦੇਰ ਅਬੂ ਧਾਬੀ ਸਥਿਤ ਲੁਲੁ ਸਮੂਹ ਦੇ ਮੁੱਖੀ ਹਨ। ਉਹ ਉਨ੍ਹਾਂ ਭਾਰਤੀ ਨਿਵੇਸ਼ਕਾਂ ਵਿਚੋਂ ਹਨ ਜਿਨ੍ਹਾਂ ਨੇ ਹਾਲ ਦੇ ਸਮੇਂ ਵਿਚ ਲੰਡਨ ਵਿਚ ਸੰਪਤੀਆਂ ਖਰੀਦੀਆਂ ਹਨ ਅਤੇ ਜੋ ਭਾਰਤੀ ਰਜਿਰਵ ਬੈਂਕ ਦੇ ਮਾਪਦੰਡਾਂ ਵਿਚ ਢਿੱਲ ਦੇਣ ਨਾਲ ਲਾਭ ਹੋਇਆ ਹੈ। ਮੁੰਬਈ ਸਥਿਤ ਲੋਢਾ ਸਮੂਹ ਨੇ ਨਵੰਬਰ 2013 ਵਿਚ ਕਨਾਡਾਈ ਕਮਿਸ਼ਨਰ ਦਾ ਭਵਨ ਖਰੀਦਿਆ ਸੀ ਅਤੇ ਹਿੰਦੁਜਾ ਸਮੂਹ ਨੇ ਦਸੰਬਰ 2014 ਵਿਚ ਪੁਰਾਣਾ ਯੁੱਧ ਦਫ਼ਤਰ ਖਰੀਦਿਆ ਸੀ। ਗ੍ਰੇਟ ਸਕੌਟਲੈਂਡ ਯਾਰਡ ਭਵਨ ਪੁਰਾਣੇ ਯੁੱਧ ਦਫਤਰ ਦੇ ਕੋਲ ਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian billionaire Scotland Yard building luxury hotel