ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ : ਭਾਰਤੀ ਸ਼ੋਅ ਤੇ ਚੈਨਲ ਬੰਦ ਕਰਾਉਣ ਗਈ ਟੀਮ ਉਤੇ ਹਮਲਾ

ਪਾਕਿ : ਭਾਰਤੀ ਸ਼ੋਅ ਤੇ ਚੈਨਲ ਬੰਦ ਕਰਾਉਣ ਗਈ ਟੀਮ ਉਤੇ ਹਮਲਾ

ਪਾਕਿਸਤਾਨ ਦੇ ਸੂਬੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਚ ਭਾਰਤੀ ਟੀਵੀ ਚੈਨਲਾਂ ਅਤੇ ਭਾਰਤੀ ਪ੍ਰੋਗਰਾਮ ਦਾ ਪ੍ਰਸਾਰਣ ਰੁਕਵਾਉਣ ਗਈ ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (ਪੇਮਰਾ) ਦੀ ਟੀਮ ਉਤੇ ਹਮਲਾ ਕੀਤਾ ਗਿਆ। ਪਾਕਿਸਤਾਨ ਮੀਡੀਆ ਵਿਚ ਪ੍ਰਕਾਸ਼ਤ ਰਿਪੋਰਟ ਅਨੁਸਾਰ ਪਾਕਿਸਤਾਨ ਸਿਟੀਜਨ ਪੋਰਟਲ ਉਤੇ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਲਾਹੌਰ ਦੇ ਕੁਝ ਖੇਤਰਾਂ ਵਿਚ ਕੇਬਲ ਆਪਰੇਟਰ ਗੈਰਕਾਨੂੰਨੀ ਤਰੀਕੇ ਨਾਲ ਡੀਟੀਐਚ ਉਤੇ ਭਾਰਤੀ ਚੈਨਲਾਂ ਦੇ ਪ੍ਰੋਗਰਾਮ ਦਾ ਤੇ ਹੋਰ ਭਾਰਤੀ ਕੰਟੇਂਟ ਦਾ ਪ੍ਰਸਾਰਣ ਕਰ ਰਹੇ ਹਨ।

 

ਇਸ ਉਤੇ ਪੇਮਰਾ ਦੀ ਟੀਮ ਕੇਬਲ ਆਪਰੇਟਰਾਂ ਉਤੇ ਕਾਰਵਾਈ ਕਰਨ ਪਹੁੰਚਿਆ ਅਤੇ ਜਦੋਂ ਇਸਨੇ ਛਾਪਾ ਮਾਰਨ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਉਦੋਂ ਕੇਬਲ ਆਪਰੇਟਰਾਂ ਅਤੇ ਉਨ੍ਹਾਂ ਦੇ ਦਸ ਤੋਂ ਜ਼ਿਆਦਾ ਸਾਥੀਆਂ ਨੇ ਪੇਮਰਾ ਦੀ ਟੀਮ ਉਤੇ ਹਮਲਾ ਕਰ ਦਿੱਤਾ।

 

ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿਚ ਪੁਲਿਸ ਬਲ ਘਟਨਾ ਸਥਾਨ ਉਤੇ ਪਹੁੰਚਿਆ, ਪ੍ਰੰਤੂ ਹਮਲਾਵਰ ਉਦੋਂ ਤੱਕ ਭਜ ਚੁੱਕੇ ਸਨ। ਪੁਲਿਸ ਹੁਣ ਉਨ੍ਹਾਂ ਦੀ ਭਾਲ ਵਿਚ ਛਾਪੇ ਮਾਰ ਰਹੀ ਹੈ। ਕਸ਼ਮੀਰ ਮਾਮਲੇ ਨੂੰ ਲੈ ਕੇ ਤਣਾਅ ਵਧਣ ਬਾਅਦ ਪਾਕਿਸਤਾਨ ਚੈਨਲਾਂ, ਸ਼ੋਅ ਤੇ ਫਿਲਮਾਂ ਉਤੇ ਪਾਬੰਦੀ ਲਗਾਇਆ ਗਿਆ ਹੈ।

 

ਇਸੇ ਨਾਲ ਜੁੜੇ ਇਕ ਹੋਰ ਘਟਨਾ ਵਿਚ ਪਾਕਿਸਤਾਨ ਦੀ ਰਾਸ਼ਟਰੀ ਰਾਜਮਾਰਗ ਤੇ ਮੋਟਰਵੇ ਪੁਲਿਸ ਨੇ ਅਧਿਸੂਚਨਾ ਜਾਰੀ ਕਰਕੇ ਸਾਰੇ ਰਾਜਮਾਰਗ ਅਤੇ ਮੋਟਰਵੇ ਉਤੇ ਚੱਲਣ ਵਾਲੇ ਜਨਤਕ ਵਾਹਨਾਂ ਵਿਚ ਭਾਰਤੀ ਟੀਵੀ ਸ਼ੋਅ, ਫਿਲਤ ਅਤੇ ਹੋਰ ਕੰਟੇਟ ਨੂੰ ਦਿਖਾਉਣ ਉਤੇ ਰੋਕ ਲਗਾ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian channel in Pakistan TV Operator