ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਲੀਫ਼ੋਰਨੀਆ `ਚ ਭਾਰਤੀ ਸ਼ੈਫ਼ ਦਾ ਕਤਲ

ਕੈਲੀਫ਼ੋਰਨੀਆ `ਚ ਭਾਰਤੀ ਸ਼ੈਫ਼ ਦਾ ਕਤਲ

ਭਾਰਤੀ ਮੂਲ ਦੇ ਉੱਘੇ ਸ਼ੈਫ਼ ਅਤੇ ਰੰਗੋਲੀ ਰੈਸਟੋਰੈਂਟ ਦੇ ਐਗਜ਼ੀਕਿਊਟਿਵ ਸ਼ੈਫ਼ ਡੋਮਿਨਿਕ ਸਰਕਾਰ ਦਾ ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸ਼ਹਿਰ ਫ਼੍ਰੀਮੌਂਟ `ਚ ਕਤਲ ਹੋ ਗਿਆ ਹੈ। ਉਹ 56 ਵਰ੍ਹਿਆਂ ਦੇ ਸਨ। ਇਹ ਘਟਨਾ ਬੀਤੀ 8 ਅਕਤੂਬਰ ਵੱਡੇ ਤੜਕੇ ਦੀ ਹੈ। ਉਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ ਹਨ।


ਪੁਲਿਸ ਨੇ ਇਸ ਕਤਲ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਆਂਢੀਆਂ ਨੇ ਜਦੋਂ ਗੋਲੀਆਂ ਚੱਲਣ ਦੀ ਆਵਾਜ਼ ਸੁਣੀ, ਤਾਂ ਰਾਤੀਂ 12:24 ਵਜੇ ਪੁਲਿਸ ਨੂੰ ਫ਼ੋਨ ਕੀਤਾ। ਕਾੱਲ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਸ ਨੇ ਇੱਕ ਅਣਪਛਾਤੇ ਵਿਅਕਤੀ ਨੂੰ ਸਾਇਕਲ `ਤੇ ਜਾਂਦਿਆਂ ਤੱਕਿਆ ਸੀ।


ਸ੍ਰੀ ਸਰਕਾਰ ਕਿਸੇ ਹੋਰ ਪਰਿਵਾਰ ਨਾਲ ਇਸ ਘਰ ਵਿੱਚ ਕਿਰਾਏ `ਤੇ ਰਹਿ ਰਹੇ ਸਨ। ਜਦੋਂ ਇਹ ਘਟਨਾ ਵਾਪਰੀ, ਤਦ ਸ੍ਰੀ ਸਰਕਾਰ ਦੇ ਨਾਲ ਰਹਿ ਰਿਹਾ ਪਰਿਵਾਰ ਸੁੱਤਾ ਪਿਆ ਸੀ; ਇਸੇ ਲਈ ਇਹ ਕਿਸੇ ਨੇ ਨਹੀਂ ਵੇਖਿਆ ਕਿ ਕਾਤਲ ਕੌਣ ਸੀ, ਕਦੋਂ ਆਇਆ ਅਤੇ ਕਦੋਂ ਗਿਆ।


ਪੁਲਿਸ ਜਦੋਂ ਪੁੱਜੀ, ਤਾਂ ਸ੍ਰੀ ਸਰਕਾਰ ਦੀ ਮ੍ਰਿਤਕ ਦੇਹ ਬੈੱਡਰੂਮ `ਚ ਪਈ ਸੀ।


ਸ੍ਰੀ ਸਰਕਾਰ ਨੇ 10 ਸਾਲ ਕੈਲੀਫ਼ੋਰਨੀਆ ਦੇ ਭਾਰਤੀ ਰੈਸਟੋਰੈਂਟ ਮਾਊਂਟ ਵਿਊ `ਚ ਕੰਮ ਕੀਤਾ। ਉਸ ਦੀ ਮਾਲਕਣ ਸੁਸ਼ਮਾ ਤਨੇਜਾ ਨੇ ‘ਸੀਬੀਐੱਸ ਸਾਨ ਫ਼੍ਰਾਂਸਿਸਕੋ` ਨੇ ਦੱਸਿਆ ਕਿ ਜਿਸ ਦਿਨ ਸ੍ਰੀ ਸਰਕਾਰ ਦਾ ਕਤਲ ਹੋਇਆ, ਉਸੇ ਦਿਨ ਉਨ੍ਹਾਂ ਦਾ ਭਾਰਤ ਜਾਣ ਦਾ ਪ੍ਰੋਗਰਾਮ ਪਹਿਲਾਂ ਤੋਂ ਤੈਅ ਸੀ; ਜਿੱਥੇ ਉਨ੍ਹਾਂ ਦੀ ਪਤਨੀ ਤੇ ਤਿੰਨ ਧੀਆਂ ਉਨ੍ਹਾਂ ਦੀ ਉਡੀਕ ਕਰ ਰਹੀਆਂ ਸਨ। ਆਉਂਦੀ 2 ਨਵੰਬਰ ਨੂੰ ਉਨ੍ਹਾਂ ਦਾ ਅਮਰੀਕਾ ਪਰਤ ਆਉਣ ਦਾ ਪ੍ਰੋਗਰਾਮ ਵੀ ਤੈਅ ਸੀ।


ਸ੍ਰੀ ਸਰਕਾਰ ਕੋਲਕਾਤਾ ਦੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਦੇ ਗ੍ਰੈਜੂਏਟ ਸਨ। ਉਨ੍ਹਾਂ ‘ਪੈਸੇਜ ਟੂ ਇੰਡੀਆ` ਅਤੇ ‘ਰੰਗੋਲੀ` ਲਈ ਵੀ ਕੰਮ ਕੀਤਾ ਸੀ ਤੇ ਫ਼ਲੋਰਿਡਾ ਦੇ ਓਰਲੈਂਡੋ ਸ਼ਹਿਰ `ਚ ਰਾਗਾ ਰੈਸਟੋਰੈਂਟ `ਚ ਵੀ ਕੰਮ ਕਰਦੇ ਰਹੇ ਸਨ। ਇਸ ਤੋਂ ਇਲਾਵਾ ਉਹ ਫਿ਼ਲਾਡੇਲਫ਼ੀਆ, ਪੈਨਸਿਲਵਾਨੀਆ, ਦੁਬਈ, ਸੰਯੁਕਤ ਅਰਬ ਅਮੀਰਾਤ ਤੇ ਨਵੀਂ ਦਿੱਲੀ ਦੇ ਵੀ ਉੱਘੇ ਹੋਟਲਾਂ `ਚ ਵੀ ਕੰਮ ਕਰ ਚੁੱਕੇ ਸਨ।


ਸ੍ਰੀਮਤੀ ਸੁਸ਼ਮਾ ਤਨੇਜਾ ਨੇ ਦੱਸਿਆ ਕਿ ਸ੍ਰੀ ਸਰਕਾਰ ਦਾ ਕੋਈ ਵੀ ਦੁਸ਼ਮਣ ਨਹੀਂ ਸੀ।


ਪੁਲਿਸ ਨੂੰ ਹਾਲੇ ਇਸ ਕਤਲ ਕੇਸ ਦਾ ਕੋਈ ਸੁਰਾਗ਼ ਨਹੀਂ ਮਿਲਿਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Chef murdered in California