ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੋਖਾਧੜੀ ਦੇ ਮਾਮਲੇ 'ਚ ਭਾਰਤੀ ਨਾਗਰਿਕ ਨੂੰ ਪੰਜ ਸਾਲ ਕੈਦ ਦੀ ਸਜ਼ਾ

ਭਾਰਤੀ ਮੂਲ ਦੇ ਇਕ ਨਾਗਰਿਕ ਨੂੰ ਕਾਲ ਸੈਂਟਰ ਨਾਲ ਜੁੜੇ ਕਈ ਘੋਟਾਲਿਆਂ ਅਤੇ ਲੋਕਾਂ ਨਾਲ 3,77,000 ਡਾਲਰ ਤੋਂ ਜ਼ਿਆਦਾ ਦੀ ਧੋਖਾਧੜੀ ਦੇ ਮਾਮਲੇ ਵਿੱਚ ਸ਼ਾਮਲ ਹੋਣ ਉੱਤੇ ਪੰਜ ਸਾਲ ਕੈਦ ਅਤੇ ਉਸ ਤੋਂ  ਬਾਅਦ ਰਿਹਾਅ ਹੋਣ ਉੱਤੇ ਤਿੰਨ ਸਾਲ ਤੱਕ ਨਿਗਰਾਨੀ ਦੀ ਸਜ਼ਾ ਸੁਣਾਈ ਗਈ ਹੈ।

 

ਅਮਰੀਕਾ ਦੇ ਏਟੋਰਨੀ ਜੈਸਨ ਡਨ ਨੇ ਕਿਹਾ ਕਿ 28 ਸਾਲਾ ਸਫਦਰ ਇਕਬਾਲ ਨੂੰ ਪੀੜਤਾਂ ਨੂੰ 3,77,800 ਡਾਲਰ ਤੋਂ ਜ਼ਿਆਦਾ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਸਜ਼ਾ ਤੇ ਸੁਣਵਾਈ ਤੋਂ ਬਾਅਦ ਇਕਬਾਲ ਨੂੰ ਤੱਤਕਾਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

 

ਅਦਾਲਤ ਦੇ ਰਿਕਾਰਡ ਅਨੁਸਾਰ, ਇਕਬਾਲ ਅਪ੍ਰੈਲ 2018 ਵਿੱਚ ਜੇ -1 ਵੀਜ਼ਾ ਪ੍ਰੋਗਰਾਮ ਰਾਹੀਂ ਕੋਲੋਰਾਡੋ ਸਪਰਿੰਗਜ਼ ਦੇ ਇੱਕ ਹੋਟਲ ਵਿੱਚ ਕੰਮ ਕਰਨ ਲਈ ਭਾਰਤ ਤੋਂ ਅਮਰੀਕਾ ਆਇਆ ਸੀ। ਇਸ ਤੋਂ ਬਾਅਦ ਉਸ ਨੇ ਕਈ ਘੁਟਾਲੇ ਕੀਤੇ। ਅਦਾਲਤ ਦੇ ਰਿਕਾਰਡ ਦਰਸਾਉਂਦੇ ਹਨ ਕਿ ਅਮਰੀਕਾ ਆਉਣ ਤੋਂ ਪਹਿਲਾਂ ਹੀ ਇਕਬਾਲ ਭਾਰਤ ਵਿੱਚ ਕਈ ਧੋਖਾਧੜੀ ਯੋਜਨਾਵਾਂ ਵਿੱਚ ਸ਼ਾਮਲ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian citizen sentenced to five years in fraud case