ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​VIDEO: ਲੰਦਨ 'ਚ ’ਭਾਰਤੀ ਹਾਈ ਕਮਿਸ਼ਨ ਸਾਹਮਣੇ ਭਾਰਤੀ ਨਾਗਰਿਕਾਂ ’ਤੇ ਹਮਲਾ

​​​​​​​ਲੰਦਨ 'ਚ ’ਭਾਰਤੀ ਹਾਈ ਕਮਿਸ਼ਨ ਸਾਹਮਣੇ ਭਾਰਤੀ ਨਾਗਰਿਕਾਂ ’ਤੇ ਹਮਲਾ

ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੀ ਹਮਾਇਤ ਪ੍ਰਾਪਤ ਕੁਝ ਖ਼ਾਲਿਸਤਾਨੀਆਂ ਵੱਲੋਂ ਇੰਗਲੈਂਡ ਵਿੱਚ ਰਹਿੰਦੇ ਅਨੇਕ ਭਾਰਤੀ ਨਾਗਰਿਕਾਂ ਉੱਤੇ ਹਮਲਾ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਹ ਭਾਰਤੀ ਨਾਗਰਿਕ ਲੰਦਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਖੜ੍ਹੇ ਸਨ। ਸਿੱਖ–ਦਸਤਾਰਾਂ ਵਾਲੇ ਵਿਅਕਤੀਆਂ ਨੇ ‘ਨਾਅਰਾ–ਏ–ਤਕਬੀਰ’ ਅਤੇ ‘ਅੱਲ੍ਹਾ–ਹੂ–ਅਕਬਰ’ ਦੇ ਨਾਅਰੇ ਲਾਏ। ਇਹ ਗੱਲ ਬਹੁਤ ਅਜੀਬ ਜਾਪਦੀ ਹੈ।

 

 

ਇਸ ਤੋਂ ਸਪੱਸ਼ਟ ਹੈ ਕਿ ਆਈਐੱਸਆਈ ਹੁਣ ਭਾਰਤੀਆਂ ਵਿਚਾਲੇ ਪਾੜ ਪੁਆਉਣ ਲਈ ਘਟੀਆ ਹਰਕਤਾਂ ਉੱਤੇ ਉੱਤਰ ਆਈ ਹੈ। ਏਐੱਨਆਈ ਮੁਤਾਬਕ ਹਮਲੇ ਦੀ ਇਹ ਵਾਰਦਾਤ ਸਨਿੱਚਰਵਾਰ 9 ਮਾਰਚ ਨੂੰ ਵਾਪਰੀ। ਹਮਲੇ ਦੇ ਹਾਲਾਤ ਤੋਂ ਇਹੋ ਅਨੁਮਾਨ ਲਾਏ ਜਾ ਰਹੇ ਹਨ ਕਿ ਭਾਰਤੀ ਨਾਗਰਿਕਾਂ ਉੱਤੇ ਸਿੱਖਾਂ ਦੇ ਭੇਸ ਵਿੱਚ ਆਈਐੱਸਆਈ ਦੇ ਕਥਿਤ ਗੁੰਡਿਆਂ ਨੇ ਹੀ ਹਮਲਾ ਕੀਤਾ ਹੋਵੇਗਾ।

 

 

ਇੱਥੇ ਵਰਨਣਯੋਗ ਹੈ ਕਿ ਬੀਤੀ 14 ਫ਼ਰਵਰੀ ਨੂੰ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਦਹਿਸ਼ਤਗਰਦ ਹਮਲੇ ਦੌਰਾਨ ਸੀਆਰਪੀਐੱਫ਼ ਦੇ 45 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਉਸ ਹਮਲੇ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਪਾਕਿਸਤਾਨ ਦੇ ਬਾਲਾਕੋਟ ਵਿੱਚ ਬਣੇ ਦਹਿਸ਼ਤਗਰਦ ਸਿਖਲਾਈ ਕੈਂਪ ਉੱਤੇ ਹਮਲਾ ਵੀ ਕਰ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Citizens attacked before Indian High Commission in London