ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅਮਰੀਕਾ ’ਚ ਭਾਰਤੀ ਡੈਂਟਿਸਟ ਦੀ ਸੜਕ ਹਾਦਸੇ ’ਚ ਮੌਤ

​​​​​​​ਅਮਰੀਕਾ ’ਚ ਭਾਰਤੀ ਡੈਂਟਿਸਟ ਦੀ ਸੜਕ ਹਾਦਸੇ ’ਚ ਮੌਤ

ਇੱਥੇ ਇੱਕ ਸੜਕ ਹਾਦਸੇ ’ਚ ਭਾਰਤ ਦੇ 32 ਸਾਲਾ ਇੱਕ ਡੈਂਟਿਸਟ ਡਾ. ਅਰਸ਼ਦ ਮੁਹੰਮਦ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਡਾ. ਅਰਸ਼ਦ ਮੁਹੰਮਦ ਅਮਰੀਕਾ ਵਿੱਚ ਉਚੇਰੀ ਮੈਡੀਕਲ ਸਿੱਖਿਆ ਹਾਸਲ ਕਰ ਰਿਹਾ ਸੀ। ਉਹ ਹੈਦਰਾਬਾਦ ਦਾ ਜੰਮਪਲ ਸੀ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਵੈਟਰਨਜ਼ ਮੈਮੋਰੀਅਲ ਟੌਲਵੇਅ ਉੱਤੇ ਗ਼ਲਤ ਪਾਸਿਓਂ ਆ ਰਹੀ ਨੀਲੇ ਰੰਗ ਦੀ ਇੱਕ ਵੌਕਸਵੈਗਨ ਨੇ ਡਾ. ਅਰਸ਼ਦ ਦੀ ਕਾਲੇ ਰੰਗ ਦੀ ਹੌਂਡਾ ਕਾਰ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਵੀਰਵਾਰ ਰਾਤੀਂ ਵਾਪਰਿਆ ਹੈ।

 

 

ਵੌਕਸਵੈਗਨ ਦੇ ਡਰਾਇਵਰ ਦੀ ਸ਼ਨਾਖ਼ਤ 36 ਸਾਲਾ ਰਾਬਰਟ ਵੇਲਾਜ਼ਕੋ ਨਿਵਾਸੀ ਹੈਮੰਡ ਵਜੋਂ ਹੋਈ ਹੈ। ਉਹ ਵੀ ਇਸ ਹਾਦਸੇ ਵਿੱਚ ਮਾਰਿਆ ਗਿਆ।  ਇਸ ਹਾਦਸੇ ’ਚ ਚਿੱਟੇ ਰੰਗ ਦਾ ਫ਼ੌਰਡ ਬੌਕਸ ਟਰੱਕ ਤੇ ਸਿਲਵਰ ਰੰਗ ਦਾ ਸੁਬਾਰੂ ਵਾਹਨ ਵੀ ਉਨ੍ਹਾਂ ਵਿੱਚ ਆ ਕੇ ਟਕਰਾ ਗਏ; ਜਿਸ ਕਾਰਨ ਤਿੰਨ ਜਣੇ ਹੋਰ ਜ਼ਖ਼ਮੀ ਹੋ ਗਏ। ਹਾਲੇ ਇਹ ਸਮਝ ਨਹੀਂ ਪਈ ਕਿ ਵੌਕਸਵੈਗਨ ਦਾ ਡਰਾਇਵਰ ਗ਼ਲਤ ਪਾਸੇ ਕਿਉਂ ਆ ਰਿਹਾ ਸੀ।

 

 

ਡਾ. ਅਰਸ਼ਦ ਇਸ ਵੇਲੇ ਯੂਆਈਸੀ ਵਿਖੇ ਆਰਥੋਡੌ਼ਟਿਕਸ ਦਾ ਰੈਜ਼ੀਡੈਂਟ ਸੀ ਤੇ ਉਹ ਆਰਥੋਡੌਂਟਿਕਸ ਵਿੱਚ ਐਡਵਾਂਸਡ ਸਰਟੀਫ਼ਿਕੇਟ ਅਤੇ ਓਰਲ ਸਾਇੰਸਜ਼ ਵਿੱਚ ਸਾਇੰਸ ਦੀ ਪੋਸਟ–ਗ੍ਰੈਜੂਏਸ਼ਨ ਲਈ ਪੜ੍ਹ ਰਿਹਾ ਸੀ। ਉਸ ਨੇ 2018 ’ਚ ਸ਼ਿਕਾਗੋ ਸਥਿਤ ਯੂਨੀਵਰਸਿਟੀ ਆਫ਼ ਇਲੀਨੋਇ ਤੋਂ ਗ੍ਰੈਜੂਏਸ਼ਨ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Dentist killed in US road mishap