ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਅਧਿਕਾਰੀ ਗੌਰਵ ਆਹਲੂਵਾਲੀਆ ਪਾਕਿ ਜੇਲ੍ਹ ’ਚ ਮਿਲੇ ਕੁਲਭੂਸ਼ਣ ਜਾਧਵ ਨੂੰ

ਭਾਰਤੀ ਅਧਿਕਾਰੀ ਗੌਰਵ ਆਹਲੂਵਾਲੀਆ ਪਾਕਿ ਜੇਲ੍ਹ ’ਚ ਮਿਲੇ ਕੁਲਭੂਸ਼ਣ ਜਾਧਵ ਨੂੰ

ਪਾਕਿਸਤਾਨ ’ਚ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੇ ਅੱਜ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਕੂਲਭੂਸ਼ਣ ਜਾਧਵ ਨਾਲ ਮੁਲਾਕਾਤ ਕੀਤੀ। ਪਾਕਿਸਤਾਨ ਸਰਕਾਰ ਦਾ ਦਾਅਵਾ ਹੈ ਕਿ ਸ੍ਰੀ ਜਾਧਵ ਨੂੰ ਮਾਰਚ 2016 ਦੌਰਾਨ ਪਾਕਿਸਤਾਨੀ ਸੂਬੇ ਬਲੋਚਿਸਤਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਭਾਰਤ ਸਰਕਾਰ ਦਾ ਦਾਅਵਾ ਹੈ ਕਿ ਸ੍ਰੀ ਜਾਧਵ ਨੂੰ ਈਰਾਨ ਦੀ ਬੰਦਰਗਾਹ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਾਕਾਤ ਦੇ ਹੋਰ ਵੇਰਵਿਆਂ ਦੀ ਉਡੀਕ ਹੈ।

 

 

ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਦੀ ਉਸ ਪੇਸ਼ਕਸ਼ ਨੂੰ ਪ੍ਰਵਾਨ ਕਰ ਲਿਆ ਸੀ; ਜਿਸ ਵਿੱਚ ਉਸ ਨੇ ਪਾਕਿਸਤਾਨੀ ਜੇਲ੍ਹ ਵਿੱਚ ਕੈਦ ਭਾਰਤੀ ਨਾਗਰਿਕ ਤੇ ਭਾਰਤੀ ਸਮੁੰਦਰੀ ਫ਼ੌਜ ਦੇ ਸਾਬਕਾ ਅਧਿਕਜਰੀ ਕੁਲਭੂਸ਼ਣ ਜਾਧਵ ਨਾਲ ਭਾਰਤੀ ਅਧਿਕਾਰੀਆਂ ਦੀ ਮੁਲਾਕਾਤ ਕਰਵਾਉਣ ਦੀ ਗੱਲ ਕੀਤੀ ਸੀ। ਕਿਹਾ ਗਿਆ ਸੀ ਕਿ ਭਾਰਤੀ ਅਧਿਕਾਰੀ ਅੱਜ ਕੁਲਭੂਸ਼ਣ ਜਾਧਵ ਹੁਰਾਂ ਨੂੰ ਮਿਲਣਗੇ ਤੇ ਇਹ ਮੁਲਾਕਾਤ ਦੋ ਘੰਟੇ ਜਾਰੀ ਰਹਿ ਸਕੇਗੀ।

 

 

ਚੇਤੇ ਰਹੇ ਕਿ ਪਾਕਿਤਸਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫ਼ੈਸਲ ਨੇ ਪਹਿਲਾਂ ਕਿਹਾ ਸੀ ਕਿ 49 ਸਾਲਾ ਜਾਧਵ ਨੂੰ ਵੀਐਨਾ ਸੰਧੀ, ਕੌਮਾਂਤਰੀ ਅਦਾਲਤ ਦੇ ਫ਼ੈਸਲੇ ਤੇ ਪਾਕਿਸਤਾਨੀ ਕਾਨੂੰਨ ਅਧੀਨ ਸੋਮਵਾਰ ਨੂੰ ਕੂਟਨੀਤਕ ਪਹੁੰਚ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ ਜਾਧਵ ਨੂੰ ਬਾਸ਼ਰਤ ਪਹੁੰਚ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਸੀ।

 

 

ਆਜ਼ਾਦ ਤੇ ਪ੍ਰਭੂਸੱਤਾ–ਸੰਪੰਨ ਦੇਸ਼ਾਂ ਵਿਚਾਲੇ ਆਪਸੀ ਕੂਟਨੀਤਕ ਸਬੰਧਾਂ ਨੂੰ ਲੈ ਕੇ ਸਭ ਤੋਂ ਪਹਿਲਾਂ 1961 ’ਚ ਵੀਐਨਾ ਸੰਮੇਲਨ ਹੋਇਆ ਸੀ। ਇਸ ਅਧੀਨ ਇੱਕ ਅਜਿਹੀ ਕੌਮਾਂਤਰੀ ਸੰਧੀ ਦੀ ਵਿਵਸਥਾ ਰੱਖੀ ਗਈ ਸੀ; ਜਿਸ ਵਿੱਚ ਕੂਟਨੀਤਕਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ ਸਨ। ਇਸ ਦੇ ਆਧਾਰ ਉੱਤੇ ਹੀ ਕੂਟਨੀਤਕਾਂ ਦੀ ਸੁਰੱਖਿਆ ਲਈ ਕੌਮਾਂਤਰੀ ਕਾਨੂੰਨਾਂ ਦੀ ਵਿਵਸਥਾ ਕੀਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian diplomat Gaurav Ahluwalia meets Kulbhushan Jadhav in Pak Jail