ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਦੇ ‘ਪੱਖਪਾਤ` ਤੋਂ ਦੁਖੀ ਭਾਰਤੀ ਡਿਪਲੋਮੈਟ ਨੇ ਛੱਡੀ ਵਧੀਆ ਨੌਕਰੀ

ਟਰੰਪ ਦੇ ‘ਪੱਖਪਾਤ` ਤੋਂ ਦੁਖੀ ਭਾਰਤੀ ਡਿਪਲੋਮੈਟ ਨੇ ਛੱਡੀ ਵਧੀਆ ਨੌਕਰੀ

ਅਮਰੀਕਾ `ਚ ਭਾਰਤੀ ਮੂਲ ਦੇ ਡਿਪਲੋਮੈਟ ਸ੍ਰੀਮਤੀ ਉਜ਼ਰਾ ਜ਼ੀਆ ਨੇ ਰਾਸ਼ਟਰਪਤੀ ਦੀਆਂ ਕਥਿਤ ਨਸਲਵਾਦੀ ਤੇ ਲਿੰਗ-ਭੇਦ ਵਾਲੀਆਂ ਨੀਤੀਆਂ ਵਿਰੁੱਧ ਰੋਸ ਵਜੋਂ ਅਮਰੀਕੀ ਵਿਦੇਸ਼ ਸੇਵਾ ਦੀ ਮੋਟੇ ਡਾਲਰਾਂ ਵਾਲੀ ਨੌਕਰੀ ਨੂੰ ਵੀ ਠੋਕਰ ਮਾਰ ਦਿੱਤੀ ਹੈ।


ਸ੍ਰੀਮਤੀ ਉਜ਼ਰਾ ਜ਼ੀਆ ਨੇ ‘ਪੋਲਿਟਿਕੋ` `ਚ ਲਿਖੇ ਆਪਣੇ ਇੱਕ ਲੇਖ ਵਿੱਚ ਸਪੱਸ਼ਟ ਕੀਤਾ ਹੈ ਕਿ - ‘ਹੁਣ ਤੱਕ ਤਾਂ ਵਿਦੇਸ਼ਵਿਭਾਗ ਦੇ ਉੱਚ ਅਧਿਕਾਰੀ ਵਧੇਰੇ ਗੋਰੇ ਮਰਦ ਹੀ ਵਿਖਾਈ ਦਿੰਦੇ ਰਹੇ ਹਨ ਤੇ ਉਨ੍ਹਾਂ ਦਾ ਖ਼ਾਸਾ ਅਮਰੀਕਾ ਵਰਗਾ ਬਿਲਕੁਲ ਵੀ ਨਹੀਂ ਹੁੰਦਾ।` ਉਨ੍ਹਾਂ ਦੋਸ਼ ਲਾਇਆ ਹੈ ਕਿ ਟਰੰਪ ਪ੍ਰਸ਼ਾਸਨ ਅਧੀਨ ਅਮਰੀਕੀ ਵਿਦੇਸ਼ ਵਿਭਾਗ ਨਸਲੀ ਤੇ ਲਿੰਗਕ-ਆਧਾਰ `ਤੇ ਪੱਖਪਾਤ ਦਾ ਸਿ਼ਕਾਰ ਹੋ ਗਿਆ ਹੈ।


ਸ੍ਰੀਮਤੀ ਉਜ਼ਰਾ ਫ਼ਰਾਂਸ ਦੇਸ਼ ਦੀ ਰਾਜਧਾਨੀ ਪੈਰਿਸ ਸਥਿਤ ਅਮਰੀਕੀ ਸਫ਼ਾਰਤਖਾਨੇ ਦੇ ਡਿਪਨੀ ਚੀਫ਼ ਜਿਹੇ ਅਹਿਮ ਅਹੁਦੇ `ਤੇ ਰਹਿ ਚੁੱਕੇ ਹਨ ਤੇ ਇਸ ਵੇਲੇ ਉਹ ‘ਸੈਂਟਰ ਫ਼ਾਰ ਅਮੈਰਿਕਨ ਪ੍ਰੋਗਰੈਸ` ਦੇ ਸੀਨੀਅਰ ਫ਼ੈਲੋ ਹਨ। ਉਹ ਪਹਿਲਾਂ ਜਮਹੂਰੀਅਤ, ਮਨੁੱਖੀ ਅਧਿਕਾਰਾਂ ਤੇ ਕਿਰਤ ਬਿਊਰੋ ਦੇ ਕਾਰਜਕਾਰੀ ਸਹਾਇਕ ਸਕੱਤਰ ਵੀ ਰਹਿ ਚੁੱਕੇ ਹਨ।


ਸ੍ਰੀ ਟਰੰਪ ਜਦੋਂ ਫ਼ਰਾਂਸ ਦੇ ਦੌਰੇ `ਤੇ ਗਏ ਸਨ, ਤਦ ਸ੍ਰੀਮਤੀ ਉਜ਼ਰਾ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਸੀ। ਹੁਣ ਉਨ੍ਹਾਂ ਦੇ ਛਪੇ ਬਹੁਤ ਲੰਮੇ ਆਰਟੀਕਲ ਦੀ ਕਾਫ਼ੀ ਚਰਚਾ ਹੋ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian diplomat quits in protest against Trump