ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਲਾਹੌਰ ਗੁਰਦੁਆਰਾ ਸਾਹਿਬ ਗਏ ਭਾਰਤੀ ਰਾਜਦੂਤਾਂ ਨਾਲ ਪਾਕਿ ਵੱਲੋਂ ਬਦਸਲੂਕੀ

ਲਾਹੌਰ ਗੁਰਦੁਆਰਾ ਸਾਹਿਬ ਗਏ ਭਾਰਤੀ ਰਾਜਦੂਤਾਂ ਨਾਲ ਪਾਕਿ ਵੱਲੋਂ ਬਦਸਲੂਕੀ

ਭਾਰਤ ਨੇ ਇਸਲਾਮਾਬਾਦ (ਪਾਕਿਸਤਾਨ) ’ਚ ਆਪਣੇ ਹਾਈ ਕਮਿਸ਼ਨ ਦੀ ਸੁਰੱਖਿਆ ਬਾਰੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਸ਼ਿਕਾਇਤ ਕੀਤੀ ਹੈ। ਬੀਤੇ ਮਹੀਨੇ ਪਾਕਿਸਤਾਨ ’ਚ ਭਾਰਤੀ ਰਾਜਦੂਤਾਂ ਨਾਲ ਬਦਸਲੂਕੀ ਕੀਤੀ ਗਈ ਸੀ। ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਦੇ ਕਰਮਚਾਰੀਆਂ ਨੇ ਭਾਰਤੀ ਰਾਜਦੂਤਾਂ ਨੂੰ ਲਾਹੌਰ ਦੇ ਸੱਚਾ ਸੌਦਾ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਸੀ ਤੇ ਅੱਧੇ ਘੰਟੇ ਤੱਕ ਉਨ੍ਹਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਕੇ ਰੱਖਿਆ ਸੀ।

 

 

ਇਸ ਮਾਮਲੇ ਨਾਲ ਜੁੜੇ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨ ਦੀ ਸੁਰੱਖਿਆ ਨੂੰ ਲੈ ਕੇ ਪਾਕਿਸਤਾਨ ਦੇ ਵਿਦੇਸ਼ ਮਾਮਲਿਆਂ ਦੇ ਦਫ਼ਤਰ ਨੂੰ ਚਿੱਠੀ ਭੇਜੀ ਗਈ ਹੈ। ਉਨ੍ਹਾਂ ਭਾਰਤੀ ਰਾਜਦੂਤਾਂ ਦੀ ਸੁਰੱਖਿਆ ਵਿੱਚ ਵੱਡੀ ਲਾਪਰਵਾਹੀ ਦੇ ਇਸ ਘਟਨਾਕ੍ਰਮ ਉੱਤੇ ਵਿਸਥਾਰ ਨਾਲ ਗੱਲਬਾਤ ਨਹੀਂ ਕੀਤੀ ਪਰ ਸੰਕੇਤ ਦਿੱਤਾ ਕਿ ਇਹ ਇੱਕ ਗੰਭੀਰ ਮਾਮਲਾ ਹੈ।

 

 

ਬੀਤੀ 25 ਅਪ੍ਰੈਲ ਨੂੰ ਪਾਕਿਸਤਾਨ ਨੂੰ ਭੇਜੀ ਇੱਕ ਚਿੱਠੀ ਵਿੱਚ ਭਾਰਤ ਨੇ 17 ਅਪ੍ਰੈਲ ਨੂੰ ਲਾਹੌਰ ਕੋਲ ਸੱਚਾ ਸੌਦਾ ਗੁਰਦੁਆਰਾ ਸਾਹਿਬ ਵਿੱਚ ਆਪਣੇ ਦੋ ਰਾਜਦੂਤਾਂ ਨੂੰ ਪਰੇਸ਼ਾਨ ਕਰਨ ਤੇ ਹਿਰਾਸਤ ਵਿੱਚ ਰੱਖਣ ਸਬੰਧੀ ਸਖ਼ਤ ਵਿਰੋਧ ਦਰਜ ਕਰਵਾਇਆ ਹੈ।

 

 

ਭਾਰਤੀ ਕੂਟਨੀਤਕ ਜੋ ਭਾਰਤੀ ਤੀਰਥ–ਯਾਤਰੀਆਂ ਦੀ ਸਹੂਲਤ ਲਈ ਧਾਰਮਿਕ ਅਸਥਾਨ ਉੱਤੇ ਗਏ ਸਨ। ਉੱਥੇ ਲਗਭਗ 15 ਪਾਕਿਸਤਾਨੀ ਖ਼ੁਫ਼ੀਆ ਕਰਮਚਾਰੀਆਂ ਨੇ ਰਾਜਦੂਤਾਂ ਨੂੰ ਅੱਧੇ ਘੰਟੇ ਲਈ ਕਮਰੇ ਵਿੱਚ ਬੰਦ ਕਰ ਦਿੱਤਾ ਸੀ ਤੇ ਉਨ੍ਹਾਂ ਦੇ ਸਾਮਾਨ ਦੀ ਤਲਾਸ਼ੀ ਵੀ ਲਈ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian diplomats misbehaved by Pak when they went to Lahore Gurdwara