ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਕੇ `ਚ ਭਾਰਤੀ ਡਾਕਟਰ ਕਰਦਾ ਰਿਹਾ ਪੋਸਟ-ਮਾਰਟਮ `ਚ ਗੜਬੜੀਆਂ

ਯੂਕੇ `ਚ ਭਾਰਤੀ ਡਾਕਟਰ ਕਰਦਾ ਰਿਹਾ ਪੋਸਟ-ਮਾਰਟਮ `ਚ ਗੜਬੜੀਆਂ

ਇੰਗਲੈਂਡ (ਯੂਕੇ) `ਚ ਭਾਰਤੀ ਮੂਲ ਦੇ ਡਾਕਟਰ `ਤੇ ਲਾਸ਼ਾਂ ਦੇ ਪੋਸਟ-ਮਾਰਟਮਾਂ ਵਿੱਚ ਗੜਬੜੀਆਂ ਕਰਨ ਦੇ ਦੋਸ਼ ਲੱਗੇ ਹਨ। ਪੁਲਿਸ ਹੁਣ ਇਹ ਜਾਂਚ ਕਰ ਰਹੀ ਹੈ ਕਿ ਕੀ ਉਸ ਖਿ਼ਲਾਫ਼ ਅਪਰਾਧਕ ਦੋਸ਼ ਆਇਦ ਕੀਤੇ ਜਾਣ ਕਿ ਨਾ।


ਖ਼ਾਲਿਦ ਅਹਿਮਦ ਨਾਂਅ ਦੇ ਇਸ ਡਾਕਟਰ ਨੇ 1989 `ਚ ਬੈਂਗਲੁਰੂ ਤੋਂ ਆਪਣੀ ਮੈਡੀਕਲ ਦੀ ਪੜ੍ਹਾਈ ਮੁਕੰਮਲ ਕੀਤੀ ਸੀ। ਉਹ ਮਾਨਚੈਸਟਰ ਦੇ ਰਾਇਲ ਓਲਡਹੈਮ ਹਸਪਤਾਲ `ਚ ਕਨਸਲਟੈਂਟ ਵਜੋਂ ਕੰਮ ਕਰਦਾ ਰਿਹਾ ਹੈ। ਉਸ ਨੇ ਉੱਤਰੀ ਮਾਨਚੈਸਟਰ ਕੋਰੌਨਰ ਦੇ ਦਫ਼ਤਰ ਲਈ ਅਣਗਿਣਤ ਲਾਸ਼ਾਂ ਦੇ ਪੋਸਟ-ਮਾਰਟਮ ਟੈਸਟ ਕੀਤੇ ਹਨ।


ਖ਼ਾਲਿਦ ਅਹਿਮਦ `ਤੇ ਦੋਸ਼ ਹੈ ਕਿ ਉਹ ਮ੍ਰਿਤਕ ਮਰੀਜ਼ਾਂ ਦੀ ਮੌਤ ਦੇ ਗ਼ਲਤ ਕਾਰਨ ਆਪਣੀਆਂ ਟੈਸਟ-ਰਿਪੋਰਟਾਂ ਵਿੱਚ ਦਿੰਦਾ ਰਿਹਾ, ਗ਼ਲਤ ਸਰੀਰਕ ਅੰਗਾਂ ਦੀ ਸ਼ਨਾਖ਼ਤ ਕਰਦਾ ਰਿਹਾ ਤੇ ਸ਼ਾਇਦ ਲਾਸ਼ਾਂ ਤੱਕ ਬਦਲ ਦਿੰਦਾ ਰਿਹਾ ਹੈ। ਰਿਪੋਰਟ ਮੁਤਾਬਕ ਮਈ 2017 ਦੌਰਾਨ ਦਫ਼ਤਰ ਦੇ ਸੀਨੀਅਰ ਕੋਰੌਨਰ ਨੇ ਅਹਿਮਦ ਵੱਲੋਂ ਕੀਤੇ ਨਿਰੀਖਣਾਂ `ਤੇ ਕੁਝ ਚਿੰਤਾ ਪ੍ਰਗਟਾਈ ਸੀ ਤੇ ਹਾਲੀਆ ਜਾਇਜ਼ਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸ ਦੀਆਂ ਪੋਸਟ-ਮਾਰਟਮ ਟੈਸਟ ਰਿਪੋਰਟਾਂ ਬਹੁਤ ਹੀ ਅਣਉਚਿਤ ਰਹੀਆਂ ਹਨ ਤੇ ਵੱਡੀਆਂ ਗੜਬੜੀਆਂ ਹੋਈਆਂ ਹਨ।


ਰਿਪੋਰਟ ਮੁਤਾਬਕ ਉਹ ਮਰੀਜ਼ਾਂ ਦੀ ਮੌਤ ਦੇ ਗ਼ਲਤ ਕਾਰਨ ਆਪਣੀ ਟੈਸਟ-ਰਿਪੋਰਟ ਵਿੱਚ ਬਿਆਨ ਕਰਦਾ ਰਿਹਾ। ਇਸ ਤੋਂ ਇਲਾਵਾ ਉਸ ਨੇ ਅਜਿਹੇ ਮਿਆਰਾਂ ਦਾ ਵੀ ਕੋਈ ਖਿ਼ਆਲ ਨਾ ਰੱਖਿਆ, ਜਿਨ੍ਹਾਂ ਦੀ ਆਸ ਪੈਥੋਲੋਜੀ ਦੇ ਵਿਦਿਆਰਥੀਆਂ ਤੋਂ ਪੋਸਟ-ਮਾਰਟਮ ਕਰਦੇ ਸਮੇਂ ਕੀਤੀ ਜਾਂਦੀ ਹੈ।


ਹੁਣ ਗ੍ਰੇਟਰ ਮਾਨਚੈਸਟਰ ਪੁਲਿਸ ਇਹ ਮੁਲਾਂਕਣ ਕਰ ਰਹੀ ਹੈ ਕਿ ਕੀ ਖ਼ਾਲਿਦ ਅਹਿਮਦ ਖਿ਼ਲਾਫ਼ ਅਪਰਾਧਕ ਮਾਮਲਾ ਦਰਜ ਕੀਤਾ ਜਾਵੇ ਕਿ ਨਾ। ਅਹਿਮਦ ਜਨਵਰੀ 2007 `ਚ ਪੀਨਾਈਨ ਐਕਿਯੂਟ ਐੱਨਐੱਚਐੱਸ ਟਰੱਸਟ ਵਿੱਚ ਕੰਮ ਕਰਦਾ ਸੀ ਪਰ ਹੁਣ ਉਹ ਉੱਥੇ ਕੰਮ ਨਹੀਂ ਕਰਦਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian doctor malpracticed postmortem in UK