ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਬੂ ਧਾਬੀ `ਚ ਭਾਰਤੀ ਡ੍ਰਾਫ਼ਟਸਮੈਨ ਦੀ ਨਿੱਕਲੀ 19.83 ਕਰੋੜ ਦੀ ਲਾਟਰੀ

ਅਬੂ ਧਾਬੀ `ਚ ਭਾਰਤੀ ਡ੍ਰਾਫ਼ਟਸਮੈਨ ਦੀ ਨਿੱਕਲੀ 19.83 ਕਰੋੜ ਦੀ ਲਾਟਰੀ

ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਇੱਕ ਮਾਸਿਕ ਲਾਟਰੀ ਵਿੱਚ ਭਾਰਤੀ ਮੂਲ ਦੇ ਇੱਕ ਡ੍ਰਾਫ਼ਟਸਮੈਨ  ਬ੍ਰਿਟੀ ਮਾਰਕੋਸ ਦੀ 27.2 ਲੱਖ ਅਮਰੀਕੀ ਡਾਲਰ ਦੀ ਲਾਟਰੀ ਨਿੱਕਲੀ ਹੈ। ਇਨ੍ਹਾਂ ਡਾਲਰਾਂ ਨੂੰ ਜੇ ਭਾਰਤੀ ਰੁਪਇਆਂ ਵਿੱਚ ਵਟਾਇਆ ਜਾਵੇ, ਤਾਂ ਉਹ 19.83 ਕਰੋੜ ਰੁਪਏ ਤੋਂ ਵੱਧ ਦੀ ਰਕਮ ਬਣਦੀ ਹੈ।


ਕੇਰਲ ਦੇ ਜੰਮਪਲ ਸ੍ਰੀ ਮਾਰਕੋਸ ਅਬੂ ਧਾਬੀ `ਚ ਕੰਮ ਕਰਦੇ ਹਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਵਾਰ ਉਨ੍ਹਾਂ ਨੂੰ ਪੱਕਾ ਯਕੀਨ ਸੀ ਕਿ ਉਨ੍ਹਾਂ ਦਾ ਜੈਕਪਾਟ ਜ਼ਰੂਰ ਨਿੱਕਲੇਗਾ। ਉਹ ਸਾਲ 2004 ਤੋਂ ਦੁਬਈ `ਚ ਰਹਿ ਰਹੇ ਹਨ। ਉਹ ਹਰ ਮਹੀਨੇ ਤਾਂ ਲਾਟਰੀ ਦਾ ਟਿਕਟ ਨਹੀਂ ਖ਼ਰੀਦਦੇ ਪਰ ਕਦੀ-ਕਦਾਈਂ ਖ਼ਰੀਦ ਜ਼ਰੂਰ ਲੈਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਊਦੀ ਅਰਬ `ਚ ਕੇਰਲ ਦੇ ਬਹੁਤ ਸਾਰੇ ਲੋਕਾਂ ਨੇ ਚੋਣ ਜਿੱਤੀ ਹੈ ਤੇ ਉਹ ਵੀ ਹਰ ਵਾਰ ਇਨਾਮ ਜਿੱਤਣ ਦੀ ਆਸ ਰੱਖ ਲੈਂਦੇ ਸਨ।


ਸ੍ਰੀ ਮਾਰਕੋਸ ਦੀ ਪਤਨੀ ਤੇ ਦੋ ਪੁੱਤਰ ਕੇਰਲ `ਚ ਹੀ ਰਹਿ ਰਹੇ ਹਨ। ਉਨ੍ਹਾਂ ਨੇ ਸੰਯੁਕਤ ਅਰਬ ਅਮੀਰਾਤ `ਚ ਕੁਝ ਅਰਜ਼ੇ ਦੇਣੇ ਸਨ, ਹੁਣ ਇਸ ਲਾਟਰੀ ਦੀ ਰਕਮ ਨਾਲ ਉਹ ਕਰਜ਼ੇ ਉੱਤਰ ਜਾਣਗੇ। ਉਨ੍ਹਾਂ ਦਾ ਆਪਣਾ ਇੱਕ ਸ਼ਾਨਦਾਰ ਘਰ ਬਣਾਉਣ ਦਾ ਸੁਫ਼ਨਾ ਵੀ ਹੈ।


ਇਸ ਵਾਰ ਦੀ ਮਾਸਿਕ ਲਾਟਰੀ ਦੇ ਵੱਖੋ-ਵੱਖਰੇ ਇਨਾਮ ਜਿੱਤਣ ਵਾਲਿਆਂ `ਚ 9 ਭਾਰਤੀ ਹਨ ਤੇ ਇੱਕੋ-ਇੱਕ ਪਾਕਿਸਤਾਨੀ ਵਾਰਿਸ ਅਲੀ ਸਰਦਾਰ ਅਲੀ ਹੈ, ਜਿਸ ਨੇ 70 ਹਜ਼ਾਰ ਦਰਹਮ ਦਾ 5ਵਾਂ ਇਨਾਮ ਜਿੱਤਿਆ ਹੈ।


ਪਿਛਲੇ ਮਹੀਨੇ ਵੀ ਇੱਕ ਭਾਰਤੀ ਮੁਹੰਮਦ ਕੁਨਹੀ ਮਯਾਲਾ ਦਾ 70 ਲੱਖ ਡਾਲਰ ਦਾ ਇਨਾਮ ਨਿੱਕਲਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Draughtsman wins Rs 19 83 Crore Lottery in UAE