ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਬਈ 'ਚ ਭਾਰਤੀਆਂ ਨੂੰ ਸਲਾਹ, ਪ੍ਰੇਸ਼ਾਨੀ ਤੋਂ ਬੱਚਣ ਲਈ ਪਾਸਪੋਰਟ ਦਾ ਕਰੋ ਨਵੀਨੀਕਰਨਸੰਯੁਕਤ ਅਰਬ ਅਮੀਰਾਤ ਵਿੱਚ ਭਾਰਤੀ ਦੂਤਾਵਾਸ ਨੇ ਇਥੇ ਆਉਣ ਵਾਲੇ ਭਾਰਤੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਪਾਸਪੋਰਟ ਦਾ ਨਵੀਨੀਕਰਣ ਯਾਤਰਾ ਕਰਨ ਤੋਂ ਘੱਟੋ-ਘੱਟ ਛੇ ਮਹੀਨੇ ਪਹਿਲਾਂ ਕਰਵਾ ਲੈਣ ਤਾਕਿ ਉਨ੍ਹਾਂ ਨੂੰ ਯਾਤਰਾ ਸਮੇਂ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਕ ਮੀਡੀਆ ਰਿਪੋਰਟ ਵਿੱਚ ਇਹ ਜਾਣਕਾਰੀ ਮੰਗਲਵਾਰ ਨੂੰ ਦਿੱਤੀ ਗਈ ਹੈ।

 


ਗਲਫ਼ ਨਿਊਜ਼ ਨੇ ਦੱਸਿਆ ਕਿ ਦੂਤਾਵਾਸ ਨੇ ਪਾਸਪੋਰਟ ਦੇ ਨਵਿਆਉਣ ਬਾਰੇ ਇਹ ਸਲਾਹ ਇਸ ਲਈ ਜਾਰੀ ਕੀਤੀ ਹੈ ਕਿਉਂਕਿ ਗਰਮੀ ਦੀਆਂ ਛੁੱਟੀਆਂ ਵਿੱਚ ਇਥੇ ਘੁੰਮਣ ਆਉਣ ਵਾਲੇ ਲੋਕਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਏ।

 

 

ਅਬੂਧਾਬੀ ਵਿੱਚ ਭਾਰਤੀ ਦੂਤਘਰ ਦੇ ਕੌਂਸਲਰ ਐੱਮ. ਰਾਜਮੁਰੂਗਨ ਨੇ ਕਿਹਾ ਕਿ ਆਉਣ ਤੋਂ ਪਹਿਲਾਂ, ਪਾਸਪੋਰਟ ਦੀ ਵੈਧਤਾ ਦੀ ਮਿਆਦ ਦੀ ਜਾਂਚ ਕਰੋ, ਯਾਤਰਾ ਦਸਤਾਵੇਜ਼ ਚੈੱਕ ਕਰੋ ਅਤੇ ਇਹ ਨਾ ਭੁੱਲੋ ਕਿ ਯੂਏਈ ਵਿੱਚ ਰਹਿਣ ਦੀ ਆਖ਼ਰੀ ਮਿਤੀ ਕੀ ਹੈ। ਰਾਜਾ ਮੁਰੂਗਨ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਆਪਣੀ ਯਾਤਰਾ ਦੀ ਤਿਆਰੀ ਘੱਟੋ ਘੱਟ ਛੇ ਮਹੀਨੇ ਪਹਿਲਾਂ ਕਰਨ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Embassy issues advisory for expats in UAE