ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ `ਚ ਭਾਰਤੀ ਇੰਜੀਨੀਅਰ ਨੂੰ ਗੋਲ਼ੀ ਮਾਰੀ, ਹਾਲਤ ਨਾਜ਼ੁਕ

ਅਮਰੀਕਾ `ਚ ਭਾਰਤੀ ਇੰਜੀਨੀਅਰ ਨੂੰ ਗੋਲ਼ੀ ਮਾਰੀ, ਹਾਲਤ ਨਾਜ਼ੁਕ

ਅਮਰੀਕੀ ਸੂਬੇ ਮਿਸ਼ੀਗਨ ਦੇ ਸ਼ਹਿਰ ਡੈਟ੍ਰਾਇਟ `ਚ ਇੱਕ ਭਾਰਤੀ ਇੰਜੀਨੀਅਰ ਨੂੰ ਗੋਲੀ ਮਾਰ ਦਿੱਤੀ ਗਈ ਹੈ। ਰਤਾ ਪੱਛੜ ਕੇ ਪੁੱਜੀਆਂ ਰਿਪੋਰਟਾਂ ਮੁਤਾਬਕ ਇਹ ਵਾਰਦਾਤ ਬੀਤੀ 3 ਜਨਵਰੀ ਦੀ ਹੈ। ਜ਼ਖ਼ਮੀ ਭਾਰਤੀ ਦੀ ਸ਼ਨਾਖ਼ਤ ਸਾਈਂ ਕ੍ਰਿਸ਼ਨਾ ਵਜੋਂ ਹੋਈ ਹੈ, ਜੋ ਮੂਲ ਰੂਪ `ਚ ਤੇਲੰਗਾਨਾ ਦਾ ਨਿਵਾਸੀ ਹੈ। ਉਹ ਇਲੈਕਟ੍ਰੀਕਲ ਇੰਜੀਨੀਅਰ ਹੈ।


ਸ੍ਰੀ ਕ੍ਰਿਸ਼ਨਾ ਨੂੰ ਬੀਤੀ 3 ਜਨਵਰੀ ਦੀ ਰਾਤ ਨੂੰ 1:30 ਵਜੇ ਗੋਲੀ ਮਾਰੀ ਗਈ, ਜਦੋਂ ਉਹ 3 ਜਨਵਰੀ, ਰਾਤੀਂ 11:30 ਵਜੇ ਕੰਮ ਤੋਂ ਪਰਤ ਰਹੇ ਸਨ। ਲੁਟੇਰਿਆਂ ਨੇ ਉਨ੍ਹਾਂ ਦੀ ਕਾਰ, ਬਟੂਆ ਤੇ ਹੋਰ ਸਾਮਾਨ ਲੈ ਲਿਆ ਤੇ ਬਾਅਦ `ਚ ਉਨ੍ਹਾਂ ਨੂੰ ਗੋਲ਼ੀ ਮਾਰ ਦਿੱਤੀ।


ਜਮਾਅ ਕੇ ਰੱਖ ਦੇਣ ਵਾਲੀ ਠੰਢ `ਚ ਉਹ ਸੜਕ `ਤੇ ਪਏ ਰਹੇ। ਇੱਕ ਰਾਹਗੀਰ ਨੇ ਉਨ੍ਹਾਂ ਨੂੰ ਸੜਕ `ਤੇ ਪਏ ਵੇਖ ਕੇ ਅਧਿਕਾਰੀਆਂ ਨੂੰ ਇਸ ਬਾਰੇ ਦੱਸਿਆ। ਉਸ ਤੋਂ ਬਾਅਦ ਪੈਰਾ-ਮੈਡਿਕਸ ਟੀਮ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ।


ਸ੍ਰੀ ਸਾਈਂ ਕ੍ਰਿਸ਼ਨਾ ਦੀ ਹਾਲਤ ਇਸ ਵੇਲੇ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਡਾਕਟਰਾਂ ਮੁਤਾਬਕ ਹਾਲੇ ਉਨ੍ਹਾਂ ਦੇ ਪੇਚੀਦਾ ਕਿਸਮ ਦੇ ਕਈ ਆਪਰੇਸ਼ਨ ਹੋਣੇ ਹਨ; ਜਿਸ ਲਈ ਢਾਈ ਲੱਖ ਡਾਲਰ ਦਾ ਖ਼ਰਚਾ ਆਉਣਾ ਹੈ। ਇਸ ਲਈ ਫ਼ੇਸਬੁੱਕ `ਤੇ ਇੱਕ ਪੰਨਾ ਬਣਾਇਆ ਗਿਆ ਹੈ; ਜਿਸ ਰਾਹੀਂ ਲਗਭਗ ਸਵਾ ਲੱਖ ਡਾਲਰ ਇਕੱਠੇ ਵੀ ਕਰ ਲਏ ਗਏ ਹਨ।   

ਅਮਰੀਕਾ `ਚ ਭਾਰਤੀ ਇੰਜੀਨੀਅਰ ਨੂੰ ਗੋਲ਼ੀ ਮਾਰੀ, ਹਾਲਤ ਨਾਜ਼ੁਕ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Engineer shot at in US serious