ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨੂੰ ਪੈਗ਼ਾਮ : ਅੱਤਵਾਦ ਦੇ ਰਹਿੰਦਿਆਂ ਗੱਲਬਾਤ ਸੰਭਵ ਨਹੀਂ

ਪਾਕਿ ਨੂੰ ਪੈਗ਼ਾਮ : ਅੱਤਵਾਦ ਦੇ ਰਹਿੰਦਿਆਂ ਗੱਲਬਾਤ ਸੰਭਵ ਨਹੀਂ

ਅਮਰੀਕਾ ਵਿਚ ਭਾਰਤ ਦੇ ਰਾਜਦੂਤ ਹਰਸ਼ ਵਰਧਨ ਨੇ ਕਿਹਾ ਕਿ ਪਾਕਿਸਤਾਨ ਨੇ ਜੇਕਰ ਅੱਤਵਾਦ ਦਾ ਸਾਥ ਦੇਣ ਦੀ ਨੀਤੀ ਨਾ ਛੱਡੀ ਤਾਂ ਭਾਰਤ ਉਸ ਨਾਲ ਗੱਲਬਾਤ ਨਹੀਂ ਕਰ ਸਕਦਾ।  ਉਨ੍ਹਾਂ ਦਾ ਬਿਆਂਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕ ਸਭਾ ਚੋਣਾਂ 2019 ਵਿਚ ਭਾਰੀ ਬਹੁਮਤ ਨਾਲ ਮਿਲੀ ਜਿੱਤ ਤੋਂ ਬਾਅਦ ਆਇਆ ਹੈ।

 

ਪੁਲਵਾਮਾ ਹਮਲੇ ਬਾਅਦ ਰਾਸ਼ਟਰਵਾਦ ਆਮ ਚੋਣਾਂ ਵਿਚ ਵੱਡਾ ਮੁੱਦਾ ਸੀ। ਉਨ੍ਰਾਂ ਕਿਹਾ ਕਿ ਦੱਖਣੀ ਏਸ਼ੀਆਈ ਗੁਆਢੀਆਂ ਵਿਚ ਸਬੰਧਾਂ ਨੂੰ ਲੈ ਵਧੀਆ ਬਣਾਉਣ ਲਈ ਸ਼ਾਂਤੀ ਵਾਰਤਾ ਦੀ ਜ਼ਿੰਮੇਵਾਰੀ ਹੁਣ ਪਾਕਿਸਤਾਨ ਦੇ ਮੌਢਿਆਂ ਉਤੇ ਹੈ। ਰਾਜਦੂਤ ਨੇ ਕਿਹਾ ਕਿ ਜਦੋਂ ਤੱਕ ਕੋਈ ਦੇਸ਼ ਅੱਤਵਾਦ ਨੂੰ ਰਾਸ਼ਟਰੀ ਨੀਤੀ ਦੇ ਤੌਰ ਉਤੇ ਵਰਤੋਂ ਕਰਦਾ ਰਹੇਗਾ ਅਤੇ ਭਾਰਤ ਉਸ ਨੀਤੀ ਨਾਲ ਪ੍ਰਭਾਵਿਤ ਹੁੰਦਾ ਰਹੇਗਾ, ਤਾਂ ਉਦੋਂ ਕਿਸੇ ਵੀ (ਭਾਰਤ) ਸਰਕਾਰ ਨੂੰ ਅਜਿਹੇ ਦੇਸ਼ ਨਾਲ ਗੱਲਬਾਤ ਕਰਨ ਦਾ ਜਨਾਦੇਸ਼ ਨਹੀਂ ਮਿਲੇਗਾ।

 

ਭਾਰਤ–ਪਾਕਿ ਸਬੰਧਾਂ ਦੇ ਭਵਿੱਖ ਉਤੇ ਕੀਤੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪਾਕਿਸਤਾਨ ਜਿਸ ਦਿਨ ਆਪਣੇ ਮਤਲਬ ਲਈ ਅੱਤਵਾਦ ਦੀ ਵਰਤੋਂ ਕਰਨਾ ਬੰਦ ਕਰ ਦੇਵੇਗਾ, ਮੈਨੂੰ ਲੱਗਦਾ ਹੈ ਉਸ ਦਿਨ ਸਰਕਾਰ ਆਪਣੇ ਜਨਾਦੇਸ਼ ਵਿਚ ਰਹਿੰਦੇ ਹੋਏ ਆਪਣੇ ਪੱਛਮੀ ਗੁਆਂਢੀ ਨਾਲ ਵਧੀਆ ਸਬੰਧਾਂ ਦੀ ਸ਼ੁਰੂਆਤ ਕਰੇਗਾ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਹਰ ਭਾਰਤੀ ਦੀ ਇੱਛਾ ਪਾਕਿਸਤਾਨ ਨਾਲ ਵਧੀਆ ਸਬੰਧ ਰੱਖਣ ਦੀ ਹੈ। ਤੁਸੀਂ ਬੰਗਲਾਦੇਸ਼, ਨੇਪਾਲ, ਭੂਟਾਨਾ, ਸ੍ਰੀਲੰਕਾ, ਮਾਲਦੀਵ, ਅਫਗਾਨਿਸਤਾਨ ਨਾਲ ਸਾਡੇ ਸਬੰਧਾਂ ਨੂੰ ਦੇਖੋ। ਸਾਡੇ ਸਬੰਧ ਬਹੁਤ ਚੰਗੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian envoy Harsh Vardhan Shringla rules out talks with Pakistan unless it stops supporting terror