ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਫ਼ਰਤ-ਭਰਪੂਰ ਹਮਲੇ `ਚ ਵਾਲ-ਵਾਲ ਬਚਿਆ ਲੰਦਨ ਦਾ ਭਾਰਤੀ ਪਰਿਵਾਰ

ਨਫ਼ਰਤ-ਭਰਪੂਰ ਹਮਲੇ `ਚ ਵਾਲ-ਵਾਲ ਬਚਿਆ ਲੰਦਨ ਦਾ ਭਾਰਤੀ ਪਰਿਵਾਰ

ਦੱਖਣ-ਪੂਰਬੀ ਲੰਦਨ `ਚ ਔਰਪਿੰਗਟਨ ਦੇ ਬੋਰਕਵੁੱਡ ਪਾਰਕ ਇਲਾਕੇ ਵਿੱਚ ਭਾਰਤੀ ਮੂਲ ਦਾ ਇੱਕ ਪਰਿਵਾਰ ਹਿੰਸਕ ਹਮਲੇ `ਚ ਵਾਲ-ਵਾਲ ਬਚ ਗਿਆ ਹੈ। ਹਮਲਾਵਰਾਂ ਨੇ ਸਨਿੱਚਰਵਾਰ ਦੀ ਰਾਤ ਨੂੰ ਭਾਰਤੀ ਮੂਲ ਦੇ ਮਯੂਰ ਕਾਰਲੇਕਰ ਦੇ ਘਰ ਨੂੰ ਅੱਗ ਲਾ ਦਿੱਤੀ। ਉਸ ਵੇਲੇ ਉਨ੍ਹਾਂ ਦੀ ਪਤਨੀ, ਰਿਤੂ ਤੇ ਉਨ੍ਹਾਂ ਦੇ ਦੋ ਨਿੱਕੇ ਬੱਚੇ ਅੰਦਰ ਸੁੱਤੇ ਪਏ ਸਨ। ਮੈਟਰੋਪਾਲਿਟਨ ਪੁਲਿਸ ਇਸ ਨੂੰ ਨਫ਼ਰਤ-ਭਰਪੂਰ ਜੁਰਮ ਮੰਨ ਕੇ ਚੱਲ ਰਹੀ ਹੈ।


ਸ੍ਰੀ ਮਯੂਰ ਕਾਰਲੇਕਰ ਆਪਣੇ ਜਾਣਕਾਰਾਂ `ਚ ਮੈਕ ਕਾਰਲੇਕਰ ਦੇ ਨਾਂਅ ਨਾਲ ਵੱਧ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਤਾਂ ਇਸ ਸ਼ਰਾਰਤ ਦਾ ਸ਼ਾਇਦ ਪਤਾ ਹੀ ਨਾ ਲੱਗਦਾ ਤੇ ਉਹ ਸ਼ਾਇਦ ਸੁੱਤੇ ਪਏ ਜਿਊਂਦੇ ਜੀਅ ਸੜ-ਮਰਦੇ ਪਰ ਉਨ੍ਹਾਂ ਦੇ ਗੁਆਂਢੀਆਂ ਨੇ ਉਨ੍ਹਾਂ ਨੂੰ ਰੌਲਾ ਪਾ-ਪਾ ਕੇ ਜਗਾਇਆ ਤੇ ਉਨ੍ਹਾਂ ਨੇ ਹੀ ਫ਼ਾਇਰ ਬ੍ਰਿਗੇਡ ਨੂੰ ਵੀ ਫ਼ੋਨ ਕੀਤੇ।


ਪੁਲਿਸ ਹੁਣ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਖੰਗਾਲ ਰਹੀ ਹੈ ਤੇ ਮੁਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਚਾਰ ਤੋਂ ਪੰਜ ਨੌਜਵਾਨਾਂ ਦੀ ਟੋਲੀ ਨੇ ਘਰ ਨੂੰ ਅੱਗ ਲਾਈ ਹੈ। ਅੱਗ ਦੇ ਭਾਂਬੜ ਬਹੁਤ ਜਿ਼ਆਦਾ ਉੱਚੇ ਉੱਠਣ ਲੱਗੇ ਸਨ ਤੇ ਜੇ ਕਿਤੇ ਗੁਆਂਢੀ ਸਮੇਂ ਸਿਰ ਭਾਰਤੀ ਪਰਿਵਾਰ ਨੂੰ ਨਾ ਜਗਾਉਂਦੇ, ਤਾਂ ਕੋਈ ਵੱਡਾ ਭਾਣਾ ਵੀ ਵਰਤ ਸਕਦਾ ਸੀ। ਗੁਆਂਢੀਆਂ ਨੇ ਜਦੋਂ ਘਰ ਦੇ ਦੁਆਲੇ ਲੱਗੀ ਵਾੜ ਨੂੰ ਅੱਗ ਲੱਗੀ ਵੇਖੀ, ਤਦ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਇੰਝ ਅੱਗ ਪੂਰੇ ਘਰ ਤੱਕ ਫੈਲਣ ਤੋਂ ਬਚਾਅ ਹੋ ਗਿਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian family had narrow escape at London attack