ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਂਟਕੀ `ਚ ਭਾਰਤੀ ਗੈਸ-ਸਟੇਸ਼ਨ ਮਾਲਕ ਲੁਟੇਰਿਆਂ ਹੱਥੋਂ ਕਤਲ

ਪ੍ਰਫ਼ੁੱਲ ਪਟੇਲ ਦਾ ਗੈਸ-ਸਟੇਸ਼ਨ

ਅਮਰੀਕੀ ਸੂਬੇ ਕੈਂਟਕੀ ਦੇ ਸ਼ਹਿਰ ਜੈਫ਼ਰਸਨਵਿਲੇ `ਚ ਇੱਕ ਲੁਟੇਰੇ ਨੇ ਭਾਰਤੀ ਮੂਲ ਦੇ ਇੱਕ ਗੈਸ-ਸਟੇਸ਼ਨ ਮਾਲਕ ਪ੍ਰਫ਼ੁਲ ਪਟੇਲ (49) ਦਾ ਕਤਲ ਕਰ ਦਿੱਤਾ ਹੈ। ਇਹ ਘਟਨਾ ਰਾਤ ਸਮੇਂ ਵਾਪਰੀ। 


ਲੁਟੇਰੇ ਦੇ ਕਾਰੇ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਿਆ। ਇੱਕ ਮਹਿਲਾ ਗਾਹਕ ਜਦੋਂ ਕੁਝ ਲੈਣ ਲਈ ਸਟੋਰ ਦੇ ਅੰਦਰ ਗਈ, ਤਾਂ ਉਸ ਨੂੰ ਅੰਦਰ ਕਾਊਂਟਰ `ਤੇ ਕੋਈ ਵੀ ਵਿਖਾਈ ਨਹੀਂ ਦਿੱਤਾ ਕਿਉਂਕਿ ਪ੍ਰਫ਼ੁੱਲ ਪਟੇਲ ਤਾਂ ਕਾਊਂਟਰ ਦੇ ਪਿਛਲੇ ਪਾਸੇ ਹੇਠਾਂ ਫ਼ਰਸ਼ `ਤੇ ਡਿੱਗੇ ਪਏ ਸਨ। ਉਸ ਔਰਤ ਨੂੰ ਜਦੋਂ ਸਟੋਰ `ਚ ਕੁਝ ਸ਼ੱਕੀ ਜਿਹਾ ਜਾਪਿਆ, ਤਾਂ ਉਸ ਨੇ 911`ਤੇ ਪੁਲਿਸ ਨੂੰ ਫ਼ੋਨ ਕਰ ਦਿੱਤਾ। ਪੁਲਿਸ ਨੇ ਆ ਕੇ ਸ੍ਰੀ ਪਟੇਲ ਦੀ ਲਾਸ਼ ਨੂੰ ਸਭ ਤੋਂ ਪਹਿਲਾਂ ਵੇਖਿਆ।


ਸੀਸੀਟੀਵੀ ਕੈਮਰੇ ਦੀ ਫ਼ੁਟੇਜ ਵਿੱਚ ਇੱਕ ਵਿਅਕਤੀ ਰਾਤੀਂ 10:40 ਵਜੇ ਸਟੋਰ `ਚ ਦਾਖ਼ਲ ਹੁੰਦਾ ਵਿਖਾਈ ਦਿੰਦਾ ਹੈ। ਉਸ ਕੋਲ ਇੱਕ ਗੰਨ ਹੈ, ਜੋ ਉਹ ਸ੍ਰੀ ਪਟੇਲ `ਤੇ ਤਾਣ ਦਿੰਦਾ ਹੈ। ਫਿਰ ਉਹ ਗੋਲੀ ਮਾਰਦਾ ਹੈ ਤੇ ਨਕਦੀ ਸਮੇਤ ਉੱਥੋਂ ਫ਼ਰਾਰ ਹੋ ਜਾਂਦਾ ਹੈ। ਫ਼ੁਟੇਜ `ਚ ਕਥਿਤ ਕਾਤਲ ਦਾ ਚਿਹਰਾ ਵਿਖਾਈ ਨਹੀਂ ਦੇ ਰਿਹਾ।


ਸ੍ਰੀ ਪਟੇਲ ਆਪਣੇ ਇਲਾਕੇ `ਚ ਇੱਕ ਜਾਣਿਆ-ਪਛਾਣਿਆ ਚਿਹਰਾ ਸਨ। ਬਹੁਤੇ ਲੋਕ ਗੈਸ ਸਟੇਸ਼ਨ ਕਾਰਨ ਉਨ੍ਹਾਂ ਨੂੰ ਜਾਣਦੇ ਸਨ। ਸਟੋਰ `ਤੇ ਆਉਣ ਵਾਲੇ ਸਾਰੇ ਹੀ ਲੋਕਾਂ ਨੇ ਉਨ੍ਹਾਂ ਬਾਰੇ ਵਧੀਆ ਹੀ ਟਿੱਪਣੀਆਂ ਕੀਤੀਆਂ।   

ਸੀਸੀਟੀਵੀ ਦੀ ਵਿਡੀਓ ਫ਼ੁਟੇਜ `ਚ ਕਾਤਲ ਦਾ ਚਿਹਰਾ ਢਕਿਆ ਹੋਇਆ ਵਿਖਾਈ ਦੇ ਰਿਹਾ ਹੈ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Gas Station owner killed by robber in Kentucky