ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਚ ਇਕ 15 ਸਾਲਾ ਭਾਰਤੀ ਲੜਕੀ ਦੀ ਇਕ ਇਮਾਰਤ ਦੀ ਦਸਵੀਂ ਮੰਜ਼ਲ ਤੋਂ ਡਿੱਗ ਕੇ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਸ਼ਨੀਵਾਰ (7 ਦਸੰਬਰ) ਨੂੰ ਦੱਸਿਆ ਕਿ ਸ਼ਾਰਜਾਹ ਦੇ ਇੰਡੀਅਨ ਸਕੂਲ ਚ ਪੜ੍ਹ ਰਹੀ ਲੜਕੀ ਸ਼ੁੱਕਰਵਾਰ (6 ਦਸੰਬਰ) ਨੂੰ ਇਮਾਰਤ ਤੋਂ ਡਿੱਗ ਕੇ ਜ਼ਖਮੀ ਹੋ ਗਈ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਗਲਫ ਨਿਊਜ਼ ਅਨੁਸਾਰ ਇੱਕ ਅਧਿਕਾਰੀ ਨੇ ਕਿਹਾ ਕਿ ਪੁਲਿਸ ਜਾਂਚ ਕਰ ਰਹੀ ਹੈ ਕਿ ਕੀ ਇਹ ਆਤਮ ਹੱਤਿਆ ਦਾ ਮਾਮਲਾ ਹੈ। ਖਬਰਾਂ ਅਨੁਸਾਰ ਸ਼ਾਰਜਾਹ ਪੁਲਿਸ ਜਾਂਚ ਕਰ ਰਹੀ ਹੈ ਕਿ ਇਸ ਘਟਨਾ ਦਾ ਕਾਰਨ ਕੀ ਹੈ। ਸਰਕਾਰੀ ਵਕੀਲਾਂ ਨੇ ਲੜਕੀ ਦੀ ਲਾਸ਼ ਦਾ ਅਪਰਾਧ ਵਿਗਿਆਨ ਪ੍ਰਯੋਗਸ਼ਾਲਾ ਚ ਟੈਸਟ ਕਰਵਾਉਣ ਦੇ ਹੁਕਮ ਦਿੱਤੇ ਹਨ।
ਪੁਲਿਸ ਨੇ ਲੜਕੀ ਦੇ ਮਾਪਿਆਂ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਇੰਡੀਅਨ ਐਸੋਸੀਏਸ਼ਨ ਇਨ ਸ਼ਾਰਜਾਹ ਦੇ ਪ੍ਰਧਾਨ ਈ ਪੀ ਜੌਹਨਸਨ ਨੇ ਕਿਹਾ, "ਇਹ ਇੱਕ ਮੰਦਭਾਗੀ ਘਟਨਾ ਹੈ। ਮੈਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ।”