ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਬਈ `ਚ ਔਰਤ ਨਾਲ ਛੇੜਖਾਨੀ ਕਰਨ ਵਾਲੇ ਭਾਰਤੀ ਨੂੰ ਸਜ਼ਾ 11 ਅਕਤੂਬਰ ਨੂੰ

ਦੁਬਈ `ਚ ਔਰਤ ਨਾਲ ਛੇੜਖਾਨੀ ਕਰਨ ਵਾਲੇ ਭਾਰਤੀ ਨੂੰ ਸਜ਼ਾ 11 ਅਕਤੂਬਰ ਨੂੰ

ਦੁਬਈ ਦੀ ਇੱਕ ਅਦਾਲਤ `ਚ ਇੱਕ ਭਾਰਤੀ ਵਿਅਕਤੀ `ਤੇ ਇੱਕ ਔਰਤ ਨਾਲ ਛੇੜਖਾਨੀ ਕਰਨ ਦੇ ਦੋਸ਼ ਲਾਏ ਗਏ ਹਨ। ਉਸ 30 ਸਾਲਾ ਵਿਅਕਤੀ ਨੇ ਫਿ਼ਲੀਪੀਨਜ਼ ਦੀ ਇੱਕ ਔਰਤ ਨਾਲ ਛੇੜਖਾਨੀ ਦੇਰ ਰਾਤ ਨੂੰ ਕੀਤੀ ਸੀ। ਉਸ ਨੇ ਉਸ ਨੂੰ ਜਾਣਬੁੱਝ ਕੇ ਛੋਹਿਆ ਸੀ ਤੇ ਫਿਰ ਉੱਥੋਂ ਨੱਠ ਗਿਆ ਸੀ।


25 ਸਾਲਾ ਸਿ਼ਕਾਇਤਕਰਤਾ ਇੱਕ ਰੈਸਟੋਰੈਂਟ `ਚ ਵੇਟਰ ਹੈ ਤੇ ਉਹ ਛੇੜਖਾਨੀ ਕਰਨ ਵਾਲੇ ਭਾਰਤੀ ਵਿਅਕਤੀ ਨੂੰ ਪਹਿਲਾਂ ਕਦੇ ਨਹੀਂ ਮਿਲੀ।


ਇਹ ਵਾਰਦਾਤ ਤਿੰਨ ਅਗਸਤ ਵੱਡੇ ਤੜਕੇ 1:20 ਵਜੇ ਦੀ ਹੈ; ਜਦੋਂ ਉਹ ਰੈਸਟੋਰੈਂਟ ਦੇ ਨੇੜੇ ਹੀ ਸਥਿਤ ਸੁਪਰ-ਮਾਰਕਿਟ ਜਾ ਰਹੀ ਸੀ। ਉਸ ਦਾ ਦੋਸਤ ਵੀ ਉਸ ਨਾਲ ਸੀ। ਸਾਹਮਣਿਓਂ ਪੰਜ-ਛੇ ਜਣੇ ਆ ਰਹੇ ਸਨ। ਉਨ੍ਹਾਂ `ਚੋਂ ਇੱਕ ਵਿਅਕਤੀ ਨੇ ਜਾਣਬੁੱਝ ਕੇ ਉਸ ਨੂੰ ਛੋਹਿਆ। ਉਹ ਉਸ ਸ਼ਰਾਰਤੀ ਵਿਅਕਤੀ `ਤੇ ਚੀਕੀ ਪਰ ਅੱਗਿਓਂ ਉਸ ਵਿਅਕਤੀ ਨੇ ਉਸ ਨੂੰ ਬਹੁਤ ਬੁਰਾ-ਭਲਾ ਆਖਿਆ। ਉਹ ਵਿਅਕਤੀ ਔਰਤ `ਤੇ ਹੱਸਿਆ ਵੀ ਤੇ ਆਪਣੇ ਰਾਹ ਅੱਗੇ ਤੁਰ ਗਿਆ।


ਸਿ਼ਕਾਇਤਕਰਤਾ ਔਰਤ ਉਦੋਂ ਤੱਕ ਸੜਕ `ਤੇ ਚੀਕਦੀ ਰਹੀ, ਜਦੋਂ ਤੱਕ ਕਿ ਇੱਕ ਅਫ਼ਰੀਕੀ ਵਿਅਕਤੀ ਨੇ ਆ ਕੇ ਸ਼ਰਾਰਤੀ ਵਿਅਕਤੀ ਨੂੰ ਕਾਬੂ ਨਹੀਂ ਕਰ ਲਿਆ।


ਦੋਸ਼ੀ ਨੂੰ ਸਜ਼ਾ ਆਉਂਦੀ 11 ਅਕਤੂਬਰ ਨੂੰ ਸੁਣਾਈ ਜਾਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian man groped a Philipino lady in Dubai