ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਨੇਡਾ `ਚ ਗੋਰੀ ਔਰਤ ਵੱਲੋਂ ਭਾਰਤੀ ਨੌਜਵਾਨ ਨਾਲ ‘ਨਸਲੀ ਧੱਕੇਸ਼ਾਹੀ`

ਕੈਨੇਡਾ `ਚ ਗੋਰੀ ਔਰਤ ਵੱਲੋਂ ਭਾਰਤੀ ਨੌਜਵਾਨ ਨਾਲ ‘ਨਸਲੀ ਧੱਕੇਸ਼ਾਹੀ`

ਦੁਨੀਆ ਦੇ ਕਿਸੇ ਨਾ ਕਿਸੇ ਕੋਣੇ `ਚ ਭਾਰਤੀਆਂ ਨਾਲ ਕੋਈ ਨਾ ਕੋਈ ਨਸਲੀ ਧੱਕੇਸ਼ਾਹੀ ਦੀ ਘਟਨਾ ਅਕਸਰ ਵਾਪਰਦੀ ਰਹਿੰਦੀ ਹੈ। ਪਰ ਕੈਨੇਡਾ `ਚ ਅਜਿਹੀਆਂ ਘਟਨਾਵਾਂ ਬਹੁਤ ਘੱਟ ਵਾਪਰਦੀਆਂ ਹਨ; ਫਿਰ ਵੀ ਇਹ ਦੇਸ਼ ਵੀ ਅਜਿਹੀ ਨਫ਼ਰਤ ਤੋਂ ਬਚਿਆ ਹੋਇਆ ਨਹੀਂ ਹੈ। ਹੁਣ ਇੱਕ ਵਾਰ ਫਿਰ ਭਾਰਤੀ ਮੂਲ ਦੇ ਵਿਅਕਤੀ ਰਾਹੁਲ ਕੁਮਾਰ ਨਾਲ ਕਥਿਤ ਤੌਰ `ਤੇ ਨਸਲੀ ਧੱਕੇਸ਼ਾਹੀ ਹੋਣ ਦੀ ਖ਼ਬਰ ਆਈ ਹੈ।


ਕਾਰ ਪਾਰਕ ਕਰਨ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਇੱਕ ਗੋਰੀ ਔਰਤ ਨੇ ਰਾਹੁਲ ਕੁਮਾਰ ਨੂੰ ਚੀਕ-ਚੀਕ ਕੇ ਆਖਿਆ,‘ਓ ਪਾਕੀ, ਆਪਣੇ ਦੇਸ਼ ਵਾਪਸ ਚਲਾ ਜਾਹ।` ਪੱਛਮੀ ਦੇਸ਼ਾਂ ਵਿੱਚ ਦੱਖਣੀ ਏਸ਼ੀਅਨਾਂ ਨੂੰ ਨਫ਼ਰਤ ਨਾਲ ‘ਪਾਕੀ` (ਭਾਵ ਪਾਕਿਸਤਾਨ ਤੋਂ ਆਇਆ ਹੋਇਆ/ਆਈ ਹੋਈ) ਆਖਿਆ ਜਾਂਦਾ ਹੈ। ਇਸ ਸ਼ਬਦ ਨੂੰ ਇੱਕ ‘ਗਾਲ਼` ਵਜੋਂ ਵਰਤਿਆ ਜਾਂਦਾ ਹੈ। ਇਸ ਔਰਤ ਨੇ ਤਾਂ ਰਾਹੁਲ ਨੂੰ ‘ਰੰਗਦਾਰ ਚਮੜੀ ਵਾਲਾ ਨੰਗ` ਵੀ ਆਖਿਆ।


ਰਾਹੁਲ ਕੁਮਾਰ ਕੋਲ ਇਸ ਘਟਨਾ ਦੀ ਵਿਡੀਓ ਵੀ ਮੌਜੂਦ ਹੈ। ਐਡਮੌਂਟਨ ਦੇ ਸੀਟੀਵੀ ਨੇ ਵੀ ਇਹ ਖ਼ਬਰ ਪ੍ਰਮੁੱਖਤਾ ਨਾਲ ਪ੍ਰਕਾਸਿ਼ਤ ਕੀਤੀ ਹੈ। ਜਦੋਂ ਉਸ ਗੋਰੀ ਔਰਤ ਨਾਲ ਇਸ ਮੁੱਦੇ `ਤੇ ਗੱਲਬਾਤ ਕੀਤੀ ਗਈ, ਤਾਂ ਉਸ ਨੇ ਕਿਹਾ ਕਿ ਉਸ ਨੂੰ ਆਪਣੇ ਕੀਤੇ `ਤੇ ਬਿਲਕੁਲ ਕੋਈ ਅਫ਼ਸੋਸ ਨਹੀਂ ਹੈ। ਅਜਿਹੇ ਹਾਲਾਤ `ਚ ਉਸ ਵੱਲੋਂ ਮੁਆਫ਼ੀ ਮੰਗਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian man racially abused in Canada