ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਲਕਾਇਦਾ ਦੀ ਧਮਕੀ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ: ਵਿਦੇਸ਼ ਮੰਤਰਾਲਾ

ਖਤਰਨਾਕ ਅੱਤਵਾਦੀ ਸੰਗਠਨ ਅਲਕਾਇਦਾ ਮੁਖੀ ਅਯਮਾਨ ਅਲ-ਜਵਾਹਿਰੀ ਦੇ ਧਮਕੀ ਭਰੇ ਸੰਦੇਸ਼ ’ਤੇ ਭਾਰਤ ਸਰਕਾਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਅਜਿਹੀਆਂ ਵੀਡੀਓ ਸੰਦੇਸ਼ ਨੂੰ ਗੰਭੀਰਤਾ ਨਾਲ ਨਾ ਲਿਓ।

 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਅਜਿਹੀਆਂ ਧਮਕੀਆਂ ਪਹਿਲਾਂ ਵੀ ਸੁਣਦੇ ਰਹੇ ਹਾਂ, ਮੈਨੂੰ ਨਹੀਂ ਲੱਗਦਾ ਹੈ ਕਿ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਸਾਡੇ ਸੁਰਖਿਆ ਬਲ ਪੂਰੀ ਤਰ੍ਹਾਂ ਸਾਜੋ ਸਮਾਨ ਨਾਲ ਤਿਆਰ ਹਨ ਤੇ ਆਪਣੇ ਖੇਤਰ ਦੀ ਏਕਤਾ ਅਤੇ ਮਾਲਕੀ ਨੂੰ ਬਹਾਲ ਕਰਨ ਚ ਉਹ ਪੂਰੀ ਤਰ੍ਹਾਂ ਸਮਰਥ ਹੈ।

 

ਦੱਸਣਯੋਗ ਹੈ ਕਿ ਅਲਕਾਇਦਾ ਦੇ ਚੀਫ਼ ਅੱਤਵਾਦੀ ਅਲ ਜਵਾਹਿਰੀ ਨੇ ਵੀਡੀਓ ਜਾਰੀ ਕਰਕੇ ਭਾਰਤ ਨੂੰ ਧਮਕੀ ਦਿੱਤੀ ਹੈ ਕਿ ਉਸਦੇ ਲੋਕ ਕਸ਼ਮੀਰ ਚ ਭਾਰਤੀ ਫ਼ੌਜ ਅਤੇ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਰਹਿਣਗੇ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Ministry of External Affairs said on Al Qaeda Video there is no need to take seriously