ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੋਪ ਫਰਾਂਸਿਸ ਨੇ ਭਾਰਤੀ ਨਨ ਮਰੀਅਮ ਥਰੇਸੀਆ ਨੂੰ 'ਸੰਤ' ਐਲਾਨਿਆ

ਪੋਪ ਫਰਾਂਸਿਸ ਨੇ ਐਤਵਾਰ ਨੂੰ ਵੈਟੀਕਨ ਸਿਟੀ ਵਿੱਚ ਹੋਣ ਵਾਲੇ ਇੱਕ ਪ੍ਰੋਗਰਾਮ ਵਿੱਚ ਭਾਰਤੀ ਨਨ ਮਰੀਅਮ ਥਰੇਸੀਆ ਚਿਰਾਮੇਲ ਮਾਨਕਿਡੀਅਨ ਨੂੰ ਸੰਤ ਐਲਾਨ ਦਿੱਤਾ ਹੈ। ਵਿਦੇਸ਼ ਰਾਜ ਮੰਤਰੀ ਵੀ. ਮੂਲੀਧਰਨ ਇਸ ਸਮਾਗਮ ਵਿੱਚ ਸ਼ਾਮਲ ਹੋਏ। ਕਾਂਗ੍ਰੀਗੇਸ਼ਨ ਆਫ਼ ਦਾ ਸਿਸਟਰਜ਼ ਆਫ਼ ਦੀ ਹੋਲੀ ਫੈਮਿਲੀ (ਸੀਐੱਚਐਫ਼) ਦੀ ਸੰਸਥਾਪਕ ਮਰੀਅਮ ਥ੍ਰੇਸੀਆ ਨੂੰ ਰੋਮ ਦੇ ਸੇਂਟ ਪੀਟਰਸ ਸੁਕਵਾਇਰ ਵਿੱਚ ਪਵਿੱਤਰ 'ਯੂਕੇਰੀਸਿਟਕ ਸੇਲੀਬ੍ਰੇਸ਼ਨ ਸਮਾਰੋਹ' ਦੌਰਾਨ ਸੰਤ ਐਲਾਨਿਆ ਹੈ। 

 

ਕੇਰਲਾ ਦੀਆਂ ਨਨ ਦੇ ਨਾਲ-ਨਾਲ ਬ੍ਰਿਟਿਸ਼ ਕਾਰਡਿਨਲ ਜਾਨ ਹੈਨਰੀ ਨਿਊਮੈਨ, ਸਵਿਸ ਲੇਵੀਮੈਨ ਮਾਰਗਰੇਟ ਬੇਜ਼, ਬ੍ਰਾਜ਼ੀਲ ਦੀ ਸਿਸਟਰ ਡੁਲਸ ਲੋਪਸ ਅਤੇ ਇਤਾਲਵੀ ਸਿਸਟਰ ਗਿਸੇਪਿਨਾ ਵਾਨੀਨੀ ਨੂੰ ਵੀ ਸੰਤ ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ। ਮਰੀਅਮ ਥਰੇਸੀਆ ਇਸ ਸਦੀਆਂ ਪੁਰਾਣੀ ਸੰਸਥਾ ਵਿੱਚ ਉੱਚ ਅਹੁਦੇ 'ਤੇ ਪਹੁੰਚਣ ਵਾਲੀ ਕੇਰਲ ਤੋਂ ਚੌਥੀ ਵਿਅਕਤੀ ਬਣ ਗਈ ਹੈ।

 

ਮਰੀਅਮ ਥਰੇਸੀਆ ਨੂੰ ਉਨ੍ਹਾਂ ਦੇ ਜੀਵਨ ਦੇ ਅੱਧੇ ਸਮੇਂ ਤੱਕ ਕੇਵਲ ਥਰੇਸੀਆ ਨਾਮ ਵਜੋਂ ਜਾਣਿਆ ਜਾਂਦਾ ਸੀ। ਇਹ ਨਾਮ ਉਨ੍ਹਾਂ ਨੂੰ 3 ਮਈ, 1876 ਨੂੰ ਈਸਾਈ ਧਰਮ ਦੀ ਦੀਖਿਆ ਲੈਣ ਦੌਰਾਨ ਦਿੱਤਾ ਦਿੱਤਾ ਗਿਆ ਸੀ। 1904 ਤੋਂ ਉਹ ਚਾਹੁੰਦੀ ਸੀ ਕਿ ਉਹ ਮਰੀਅਮ ਥਰੇਸੀਆ ਕਹਾਵੇ ਕਿਉਂਕਿ ਉਸ ਨੂੰ ਵਿਸ਼ਵਾਸ ਸੀ ਕਿ ਇੱਕ ਸੁਪਨੇ ਵਿੱਚ ਬਲੇਸਡ ਵਰਜਿਨ ਮੈਰੀ ਨੇ ਉਸ ਨੂੰ ਉਸ ਦੇ ਨਾਮ ਵਿੱਚ ਮਰੀਅਮ ਜੋੜਨ ਲਈ ਕਿਹਾ ਸੀ। ਉਨ੍ਹਾਂ ਨੇ 1914 ਵਿੱਚ ਇਹ ਨਾਮ ਦਿੱਤਾ ਗਿਆ। ਚਰਚ ਨੇ ਉਸ ਨੂੰ ਇੱਕ ਅਸਾਧਾਰਨ ਪਵਿੱਤਰ ਆਦਮੀ ਐਲਾਨਿਆ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian nun Mariam Thresia Now saint Pope Francis declare at Vatican City