ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ `ਚ ਭਾਰਤੀ ਮੂਲ ਦੇ 3 ਉਮੀਦਵਾਰਾਂ ਨੇ ਜਿੱਤੀ ਮੁਢਲੀ ਚੋਣ

ਅਮਰੀਕਾ `ਚ ਭਾਰਤੀ ਮੂਲ ਦੇ 3 ਉਮੀਦਵਾਰਾਂ ਨੇ ਜਿੱਤੀ ਮੁਢਲੀ ਚੋਣ

ਅਮਰੀਕਾ `ਚ ਭਾਰਤੀ ਮੂਲ ਦੇ ਹੀਰਲ ਤ੍ਰਿਪ੍ਰੇਨੀ, ਅਨੀਤਾ ਮਲਿਕ ਤੇ ਸੰਜੇ ਪਟੇਲ ਨੇ ਆਪਣੀ ਪਾਰਟੀ ਦੀਆਂ ਮੁਢਲੀਆਂ ਚੋਣਾਂ `ਚ ਜਿੱਤ ਹਾਸਲ ਕਰ ਲਈ ਹੈ। ਇੰਝ ਹੁਣ ਇਹ ਤੈਅ ਹੋ ਗਿਆ ਹੈ ਕਿ ਇਹ ਤਿੰਨੇ ਇਸੇ ਵਰ੍ਹੇ ਨਵੰਬਰ ਮਹੀਨੇ ਹੋਣ ਵਾਲੀਆਂ ਸੰਸਦੀ ਚੋਣਾਂ ਲਈ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਹੋਣਗੇ।


ਅਮਰੀਕਾ `ਚ ਚੋਣ ਲੜਨ ਲਈ ਪਹਿਲਾਂ ਉਮੀਦਵਾਰ ਨੂੰ ਆਪਣੀ ਹੀ ਪਾਰਟੀ ਦੇ ਦੂਜੇ ਯੋਗ ਉਮੀਦਵਾਰਾਂ ਨਾਲ ਚੋਣ ਲੜਨੀ ਪੈਂਦੀ ਹੈ; ਜਿਸ ਲਈ ਪਾਰਟੀ ਵਰਕਰ ਤੇ ਸਮਰਥਕ ਬਾਕਾਇਦਾ ਵੋਟਾਂ ਪਾ ਕੇ ਆਪਣੇ ਲਈ ਇੱਕ ਯੋਗ ਉਮੀਦਵਾਰ ਦੀ ਚੋਣ ਕਰਦੇ ਹਨ, ਜਿਹੜਾ ਅਸਲ ਚੋਣਾਂ ਦੌਰਾਨ ਵਿਰੋਧੀ ਪਾਰਟੀ ਨਾਲ ਚੋਣ ਮੈਦਾਨ `ਚ ਨਿੱਤਰਦਾ ਹੋਇਆ ਮੁਕਾਬਲਾ ਕਰਦਾ ਹੈ। ਇਨ੍ਹਾਂ ਨੂੰ ਮੁਢਲੀ ਜਾਂ ਪ੍ਰਾਇਮਰੀ ਚੋਣ ਆਖਿਆ ਜਾਂਦਾ ਹੈ।


ਸ੍ਰੀਮਤੀ ਹੀਰਲ ਤ੍ਰਿਪ੍ਰੇਨੀ ਅਤੇ ਸ੍ਰੀਮਤੀ ਅਨੀਤਾ ਮਲਿਕ ਦੋਵੇਂ ਏਰੀਜ਼ੋਨਾ ਸੂਬੇ ਨਾਲ ਸਬੰਧਤ ਹਨ; ਜਦ ਕਿ ਸ੍ਰੀ ਸੰਜੇ ਪਟੇਲ ਫ਼ਲੋਰਿਡਾ ਦੇ 8ਵੇਂ ਸੰਸਦੀ ਜਿ਼ਲ੍ਹੇ ਤੋਂ ਡੈਮੋਕ੍ਰੈਟਿਕ ਉਮੀਦਵਾਰ ਹੋਣਗੇ।


ਸ੍ਰੀਮਤੀ ਮਲਿਕ ਦਾ ਮੁਕਾਬਲਾ ਰੀਪਬਲਿਕਨ ਉਮੀਦਵਾਰ ਡੇਵਿਡ ਸ਼ੇਵੇਕੇਰਟ ਨਾਲ ਹੋਵੇਗਾ, ਜੋ ਇਸ ਵੇਲੇ ਵੀ ਐੱਮਪੀ ਹਨ। ਉੱਧਰ ਸ੍ਰੀ ਪਟੇਲ ਦਾ ਮੁਕਾਬਲਾ ਸ੍ਰੀ ਬਿਲ ਪੋਸੀ ਨਾਲ ਹੋਵੇਗਾ, ਜੋ ਕਿ ਇਸ ਵੇਲੇ ਸੰਸਦ ਮੈਂਬਰ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian origin 3 candidates win primary elections in US