ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਮੂਲ ਦੀ ਬ੍ਰਿਟਿਸ਼ ਡਾ. ਭਾਸ਼ਾ ਮੁਖਰਜੀ ਨੇ ਜਿੱਤਿਆ ਮਿਸ ਇੰਗਲੈਂਡ-2019 ਦਾ ਖਿਤਾਬ

1 / 8doctor bhasha Mukherjee

2 / 8doctor bhasha Mukherjee

3 / 8doctor bhasha Mukherjee

4 / 8doctor bhasha Mukherjee

5 / 8doctor bhasha Mukherjee

6 / 8doctor bhasha Mukherjee

7 / 8doctor bhasha Mukherjee

8 / 8doctor bhasha Mukherjee

PreviousNext

ਸ਼ੁੱਕਰਵਾਰ ਨੂੰ ਜੂਨੀਅਰ ਡਾਕਟਰ ਵਜੋਂ ਆਪਣੇ ਮੈਡੀਕਲ ਕਰਿਅਰ ਦੀ ਸ਼ੁਰੂਆਤ ਕਰਨ ਵਾਲੀ ਇਕ ਭਾਰਤੀ ਮੂਲ ਦੀ ਬਰਤਾਨਵੀ ਡਾਕਟਰ ਨੇ ਮਿਸ ਇੰਗਲੈਂਡ-2019 ਦਾ ਖਿਤਾਬ ਜਿੱਤਿਆ ਹੈ। ਹੁਣ ਉਹ 69ਵੀਂ ਮਿਸ ਵਰਲਡ ਸੁੰਦਰਤਾ ਮੁਕਾਬਲੇ ਚ ਹਿੱਸਾ ਲੈਣਗੀ, ਜਿਹੜਾ ਦਸਬੰਰ ਚ ਹੋਵੇਗਾ। ਦੁਨੀਆ ਦੇ ਸਭ ਤੋਂ ਸਖਤ ਮੁਕਾਬਲੇ ਮਿਸ ਵਰਲਡ ਦੀ ਮੇਜ਼ਬਾਨੀ ਇਸ ਵਾਰ ਲੰਡਨ ਕਰ ਰਿਹਾ ਹੈ।

 

9 ਸਾਲ ਦੀ ਉਮਰ ਚ ਆਪਣੇ ਮਾਤਾ-ਪਿਤਾ ਨਾਲ ਭਾਰਤ ਤੋਂ ਲੰਡਨ ਗਈ ਭਾਸ਼ਾ ਮੁਖਰਜੀ ਇਸ ਸਮੇਂ 23 ਸਾਲ ਦੀ ਹਨ। ਇੰਗਲੈਂਡ ਦੇ ਡਰਬੀ ਖੇਤਰ ਦੀ ਰਹਿਣ ਵਾਲੀ ਭਾਸ਼ਾ ਨੇ ਵੀਰਵਾਰ ਦੀ ਰਾਤ ਇੰਗਲੈਂਡ ਚ ਨਿਊਕਾਸਲ ਅਪਾਨ ਟਾਇਨ ਚ ਮਿਸ ਇੰਗਲੈ਼ਡ ਦਾ ਖਿਤਾਬ ਜਿੱਤਣ ਦੇ ਕੁਝ ਘੰਟੇ ਬਾਅਦ ਹੀ ਲਿੰਕਨਸ਼ਾਇਰ, ਬਾਸਟਨ ਦੇ ਪਿਲਗ੍ਰਿਮ ਹਸਪਤਾਲ ਚ ਨਵੀਂ ਨੌਕਰੀ ਸ਼ੁਰੂ ਕੀਤੀ।

 

ਦੱਸ ਦੇਈਏ ਕਿ ਭਾਸ਼ਾ ਮੁਖਰਜੀ ਨੇ ਨਾਟਿੰਘਮ ਯੂਨੀਵਰਸਿਟੀ ਤੋਂ ਮੈਡੀਸਨ ਅਤੇ ਸਰਜਰੀ ਚ ਸਨਾਤਕ ਦੀ ਡਿਗਰੀ ਲਈ ਹੈ। ਇਸ ਤੋਂ ਇਲਾਵਾ ਉਹ 5 ਭਾਸ਼ਾਵਾਂ ਅੰਗੇਜ਼ੀ, ਹਿੰਦੀ, ਬਾਂਗਲਾ, ਜਰਮਨ ਅਤੇ ਫ਼ੈਂਚ ਬੋਲ ਸਕਦੀ ਹਨ। ਭਾਸ਼ਾ ਨੇ ਇਸ ਮੁਤਾਬਲੇ ਚ 30 ਹਜ਼ਾਰ ਬ੍ਰਿਟਿਸ਼ ਪਾਊਂਡ ਲਗਭਗ 25 ਲੱਖ ਰੁਪਏ ਦੇ ਪੁਰਸਕਾਰ ਵੀ ਜਿੱਤੇ ਹਨ। ਇਸ ਚ ਮਾਰੀਸ਼ਸ ਦਾ ਇਕ ਲਗਜ਼ਰੀ ਟੂਰ ਵੀ ਸ਼ਾਮਲ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian-origin British doctor bhasha Mukherjee won the title of Miss England-2019