ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਗਲੈਂਡ `ਚ ਭਾਰਤੀ ਮੂਲ ਦੇ ਸਾਬਕਾ ਮੇਅਰ ਨੇ ‘ਲਈਆਂ ਦੋ ਜਾਨਾਂ`

ਇੰਗਲੈਂਡ `ਚ ਭਾਰਤੀ ਮੂਲ ਦੇ ਸਾਬਕਾ ਮੇਅਰ ਨੇ ‘ਲਈਆਂ ਦੋ ਜਾਨਾਂ`

ਯਾਦਦਾਸ਼ਤ ਘੱਟ ਹੋਣ (ਡੀਮੈਂਸ਼ੀਆ ਰੋਗ) ਤੋਂ ਪੀੜਤ ਭਾਰਤੀ ਮੂਲ ਦੇ ਇੱਕ ਡਰਾਇਵਰ ਨੇ ਦੋ ਜਾਨਾਂ ਲੈ ਲਈਆਂ ਸਨ। ਇਸ ਗੱਲ ਦਾ ਪਤਾ ਹੁਣ ਇੰਗਲੈਂਡ ਦੀ ਅਦਾਲਤ `ਚ ਇੱਕ ਸੁਣਵਾਈ ਦੌਰਾਨ ਲੱਗਾ ਹੈ। ਹੁਣ ਡਰਾਇਵਰ ਦੀ ਉਮਰ 80 ਵਰ੍ਹੇ ਹੈ ਤੇ ਜਦੋਂ ਇਹ ਹਾਦਸਾ ਵਾਪਰਿਆ ਸੀ, ਤਦ ਉਹ 77 ਵਰ੍ਹਿਆਂ ਦਾ ਸੀ।


ਦੋ-ਮੰਜਿ਼ਲਾ ਬੱਸ ਦੇ ਡਰਾਇਵਰ ਦੀ ਸ਼ਨਾਖ਼ਤ ਕੈਲਾਸ਼ ਚੰਦਰ ਵਜੋਂ ਹੋਈ ਹੈ ਪਰ ਹੁਣ ਉਸ ਨੂੰ ਉਨ੍ਹਾਂ ਦੀ ਮਾਨਸਿਕ ਹਾਲਤ ਕਾਰਨ ਅਦਾਲਤੀ ਸੁਣਵਾਈ ਦੇ ਅਯੋਗ ਸਮਝਿਆ ਜਾ ਰਿਹਾ ਹੈ। ਹੁਣ ਬਰਮਿੰਘਮ ਦੀ ਇੱਕ ਅਦਾਲਤ ਸਿਰਫ਼ ਇਹ ਪਤਾ ਲਾਉਣ ਲਈ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਹੈ ਕਿ ਕੀ ਕੈਲਾਸ਼ ਚੰਦਰ ਹੱਥੋਂ ਸੱਚਮੁਚ ਅਜਿਹੀ ਕੋਈ ਵਾਰਦਾਤ ਵਾਪਰੀ ਸੀ ਜਾਂ ਨਹੀਂ।


ਸ੍ਰੀ ਕੈਲਾਸ਼ ਚੰਦਰ ਬਾਰੇ ਇੱਕ ਹੋਰ ਅਹਿਮ ਤੱਥ ਇਹ ਵੀ ਹੈ ਕਿ ਉਹ ਪਹਿਲਾਂ ਲੀਮਿੰਗਟਨ ਸਪਾ ਸ਼ਹਿਰ ਦੇ ਮੇਅਰ ਵੀ ਰਹਿ ਚੁੱਕੇ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਬੱਸ ਦੇ ਬ੍ਰੇਕ ਦਬਾਉਣੇ ਸਨ ਪਰ ਉਨ੍ਹਾਂ ਤੋਂ ਅਕਸੈਲਰੇਟਰ ਦੱਬਿਆ ਗਿਆ, ਜਿਸ ਕਾਰਨ ਸੱਤ ਸਾਲਾਂ ਦਾ ਇੱਕ ਸਕੂਲੀ ਲੜਕਾ ਰੋਵਾਨ ਫਿ਼ਜਗੇਰਾਲਡ ਮਾਰਿਆ ਗਿਆ ਸੀ। ਇਹ ਬੱਚਾ ਬੱਸ ਦੀ ਉੱਪਰਲੀ ਮੰਜਿ਼ਲ `ਤੇ ਸਭ ਤੋਂ ਅਗਲੀ ਸੀਟ `ਤੇ ਬੈਠਾ ਸੀ ਅਤੇ ਜਦੋਂ ਬੱਸ ਦੀ ਰਫ਼ਤਾਰ ਅਚਾਨਕ ਤੇਜ਼ ਹੋਈ, ਤਾਂ ਉਸ ਦਾ ਸਿਰ ਅੱਗੇ ਵੱਜਿਆ ਤੇ ਉਹ ਸਿਰ `ਤੇ ਸੱਟ ਲੱਗਣ ਕਾਰਨ ਹੀ ਮਰ ਗਿਆ।


ਉਹ ਬੱਸ ਅੱਗੇ ਸੜਕ `ਤੇ ਇੱਕ ਰਾਹਗੀਰ ਡੋਰਾ ਹੈਂਕੌਕਸ `ਚ ਵੀ ਵੱਜੀ ਸੀ ਤੇ ਉਸ ਦੀ ਵੀ ਮੌਤ ਹੋ ਗਈ ਸੀ। ਇਹ ਹਾਦਸਾ ਅਕਤੂਬਰ 2015 `ਚ ਸੁਪਰ-ਮਾਰਕਿਟ `ਚ ਹੋਇਆ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਉਸ ਤੋਂ ਪਹਿਲਾਂ ਕੈਲਾਸ਼ ਚੰਦਰ ਚਾਰ ਵਾਰ ਹਾਦਸੇ `ਚ ਕਰ ਚੁੱਕੇ ਸਨ ਅਤੇ ਤਿੰਨ ਵਰ੍ਹੇ ਪਹਿਲਾਂ ਉਨ੍ਹਾਂ ਨੂੰ ਡਰਾਇਵਿੰਗ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਸੀ।


ਅਦਾਲਤ ਨੂੰ ਦੱਸਿਆ ਗਿਆ ਕਿ ਸ੍ਰੀ ਕੈਲਾਸ਼ ਚੰਦਰ ਪਹਿਲਾਂ ਮਾਨਸਿਕ ਤੌਰ `ਤੇ ਪਰੇਸ਼ਾਨ ਰਹੇ ਹਨ, ਜਿਸ ਕਾਰਨ ਉਨ੍ਹਾਂ ਦੇ ਮਨ `ਚ ਖ਼ੁਦਕੁਸ਼ੀ ਕਰਨ ਦੇ ਵਿਚਾਰ ਵੀ ਆਉਂਦੇ ਰਹਿੰਦੇ ਸਨ। ਇਸ ਮਾਮਲੇ ਦੀ ਅਗਲੀ ਸੁਣਵਾਈ ਨਵੰਬਰ ਮਹੀਨੇ ਹੋਣੀ ਹੈ ਤੇ ਤਦ ਅਦਾਲਤ ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖੇ ਜਾਣ ਦਾ ਹੁਕਮ ਸੁਣਾ ਸਕਦੀ ਹੈ।


ਸ੍ਰੀ ਕੈਲਾਸ਼ ਚੰਦਰ ਦੇ ਵਕੀਲਾਂ ਨੇ ਅਦਾਲਤ `ਚ ਦਲੀਲ ਦਿੱਤੀ ਕਿ ਉਨ੍ਹਾਂ ਦਾ ਮੁਵੱਕਿਲ ਲਾਪਰਵਾਹੀ ਨਾਲ ਬੱਸ ਚਲਾ ਰਿਹਾ ਸੀ, ਖ਼ਤਰਨਾਕ ਢੰਗ ਨਾਲ ਨਹੀਂ। ਚੇਤੇ ਰਹੇ ਕਿ ਲਾਪਰਵਾਹੀ ਨਾਲ ਡਰਾਇਵਿੰਗ ਦੀ ਸਜ਼ਾ, ਖ਼ਤਰਨਾਕ ਡਰਾਇਵਿੰਗ ਨਾਲੋਂ ਘੱਟ ਹੈ।   

ਸ੍ਰੀ ਕੈਲਾਸ਼ ਚੰਦਰ ਦੀ ਇੱਕ ਪੁਰਾਣੀ ਤਸਵੀਰ, ਜਦੋਂ ਉਹ ਲੀਮਿੰਗਟਨ ਸਪਾ (ਇੰਗਲੈਂਡ, ਯੂਕੇ) ਸ਼ਹਿਰ ਦੇ ਮੇਅਰ ਹੁੰਦੇ ਸਨ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian origin ex mayor in UK killed two