ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨਾਗਰਿਕ ਨੇ ਦੁਬਈ 'ਚ ਭਾਰਤੀ ਲੜਕੀ ਨਾਲ ਕੀਤੀ ਛੇੜਛਾੜ

ਦੁਬਈ ਦੀ ਇੱਕ ਅਦਾਲਤ ਨੇ ਇੱਕ ਪਾਕਿਸਤਾਨੀ ਵਿਅਕਤੀ ਉੱਤੇ ਰਿਹਾਇਸ਼ੀ ਇਮਾਰਤ ਦੀ ਲਿਫ਼ਟ ਵਿੱਚ ਇੱਕ ਭਾਰਤੀ ਲੜਕੀ ਨਾਲ ਛੇੜਛਾੜ ਕਰਨ ਦਾ ਦੋਸ਼ ਤੈਅ ਕੀਤਾ ਹੈ।

 

ਖਲੀਲ ਟਾਈਮਜ਼ ਨੇ ਦੱਸਿਆ ਕਿ ਵਕੀਲ ਅਨੁਸਾਰ ਇੱਕ 35 ਸਾਲਾ ਪਾਕਿਸਤਾਨੀ ਨਾਗਰਿਕ 16 ਜੂਨ ਨੂੰ ਇੱਕ ਪਾਰਸਲ ਦੇਣ ਲਈ ਇਮਾਰਤ ਵਿੱਚ ਗਿਆ ਸੀ। ਇਸ ਦੌਰਾਨ ਉਸ ਨੇ ਇਮਾਰਤ ਦੀ ਲਿਫਟ ਵਿੱਚ ਇਕ 12 ਸਾਲਾਂ ਦੀ ਭਾਰਤੀ ਲੜਕੀ ਨੂੰ ਗ਼ਲਤ ਢੰਗ ਨਾਲ ਛੂਹਿਆ।

 

ਉਨ੍ਹਾਂ ਕਿਹਾ ਕਿ ਪਾਕਿਸਤਾਨੀ ਨਾਗਰਿਕ ਨੇ ਦੁਬਈ ਕੋਰਟ ਆਫ਼ ਫਸਟ ਇੰਸਟੈਂਸ ਵਿੱਚ ਲਗਾਏ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਹ ਕੇਸ ਅਲ ਰਫਾ ਥਾਣੇ ਵਿੱਚ ਦਰਜ ਕੀਤਾ ਗਿਆ ਸੀ।

 

ਖਲੀਲ ਟਾਈਮਜ਼ ਨੇ ਦੱਸਿਆ ਕਿ ਜਾਂਚ ਦੌਰਾਨ ਇੱਕ 34 ਸਾਲਾ ਭਾਰਤੀ ਮਹਿਲਾ ਨੇ ਦੱਸਿਆ ਕਿ ਲੜਕੀ ਉਸ ਦੇ ਘਰ ਪੜ੍ਹਣ ਲਈ ਆਈ ਸੀ। ਉਹ (ਲੜਕੀ) ਕੁਝ ਕਾਗਜ਼ ਭੁੱਲ ਗਈ ਸੀ ਜਿਸ ਨੂੰ ਲੈਣ ਲਈ ਉਸ ਨੂੰ ਉਸ ਦੇ ਘਰ ਜਾਣਾ ਪਿਆ। ਜਦੋਂ ਉਹ ਵਾਪਸ ਆਈ ਤਾਂ ਉਸ ਦਾ ਚਿਹਰਾ ਪੀਲਾ ਪੈ ਗਿਆ ਸੀ। ਉਹ ਰੋ ਰਹੀ ਸੀ ਅਤੇ ਕੰਬ ਰਹੀ ਸੀ।

 

ਇਸ ਤੋਂ ਬਾਅਦ ਲੜਕੀ ਨੇ ਮਹਿਲਾ ਨੂੰ ਦੱਸਿਆ ਕਿ ਮੁਲਜ਼ਮ ਨੇ ਲਿਫਟ ਵਿੱਚ ਪਤਾ ਪੁੱਛਣ ਦੇ ਬਹਾਨੇ ਉਸ ਨੂੰ ਗ਼ਲਤ ਢੰਗ ਨਾਲ ਛੂਹਿਆ। ਮਹਿਲਾ ਨੇ ਇਸ ਤੋਂ ਬਾਅਦ ਇੱਕ ਗੁਆਂਢੀ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਆ ਗਾਰਡ ਦੇ ਕਮਰੇ ਵਿੱਚ ਜੇ ਕੇ ਕੈਮਰਾ ਫੁਟੇਜ ਵੇਖੇ।

 

ਸੀਸੀਟੀਵੀ ਫੁਟੇਜ ਵਿੱਚ ਦਿਖਾਇਆ ਹੈ ਕਿ ਉਹ ਆਦਮੀ ਪਾਰਸਲ ਪਹੁੰਚਾਉਣ ਲਈ ਪੰਜਵੀਂ ਮੰਜ਼ਿਲ  'ਤੇ ਜਾ ਰਿਹਾ ਸੀ ਪਰ ਆਪਣਾ ਰਸਤਾ ਬਦਲ ਲਿਆ ਅਤੇ ਪਾਰਸਲ ਪਹੁੰਚਾਏ ਬਿਨਾਂ ਲੜਕੀ ਦਾ ਪਿੱਛਾ ਕੀਤਾ। ਬਾਅਦ ਵਿੱਚ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:indian origin girl Child molested by a pakistani civilian in dubai