ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਵ ਸ਼ਰਮਾ ਬਣੇ ਆਸਟ੍ਰੇਲੀਆਈ ਸੰਸਦ 'ਚ ਪਹੁੰਚਣ ਵਾਲੇ ਭਾਰਤੀ ਮੂਲ ਦੇ ਪਹਿਲੇ ਸਾਂਸਦ

ਲਿਬਰਲ ਉਮੀਦਵਾਰ ਅਤੇ ਇਜ਼ਰਾਈਲ ਵਿੱਚ ਆਸਟ੍ਰੇਲੀਆ ਦੇ ਰਾਜਦੂਤ ਰਹਿ ਚੁੱਕੇ ਦੇਵ ਸ਼ਰਮਾ ਫੈਡਰਲ ਚੋਣਾਂ ਵਿਚ ਸਿਡਨੀ ਉਪ ਨਗਰ ਵਿਚ ਇਕ ਸੀਟ ਜਿੱਤ ਕੇ ਦੇਸ਼ ਦੀ ਸੰਸਦ ਵਿੱਚ ਪਹੁੰਚਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ।  


ਚੋਣ ਦੇ ਆਖ਼ਰੀ ਨਤੀਜੇ ਦੀ ਗਿਣਤੀ ਦੇ ਨਾਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਬਹੁਮਤ ਹਾਸਲ ਕਰਨ ਕੇ ਕਰੀਬ ਪੁੱਜ ਚੁੱਕੇ ਹਨ। 

 

ਆਸਟ੍ਰੇਲੀਆ ਦੇ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਕਨਜ਼ਰਵੇਟਿਵ ਗੱਠਜੋੜ 77 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਬਹੁਮਤ ਲਈ ਸਿਰਫ਼ 76 ਸੀਟਾਂ ਚਾਹੀਦੀਆਂ ਹਨ। 

 

ਸ਼ਰਮਾ (43) ਨੇ ਵੈਂਟਵਰਦਿਨ ਜ਼ਿਲ੍ਹੇ ਦੇ ਪੂਰਬੀ ਉਪਨਗਰ ਸੀਟ ਲਈ ਆਜ਼ਾਦ ਉਮੀਦਵਾਰ ਕੇਰੇਨ ਫੇਲਪਸ ਨੂੰ ਹਰਾਇਆ।  ਛੇ ਮਹੀਨੇ ਪਹਿਲਾਂ, ਉਪ ਚੋਣਾਂ ਵਿੱਚ ਫੈਲਪਸ ਤੋਂ ਹਾਰਨ ਵਾਲੇ ਸ਼ਰਮਾ ਨੂੰ 51.16 ਫ਼ੀਸਦੀ ਵੋਟਾਂ ਮਿਲੀਆਂ। 

 

ਸ਼ਰਮਾ ਨੇ ਇਕ ਟਵੀਟ 'ਚ ਕਿਹਾ,' 'ਵੈਂਟਵਰਥ ਦੇ ਲੋਕਾਂ ਨੇ ਜੋ ਭਰੋਸਾ ਪ੍ਰਗਟਾਇਆ ਹੈ ਉਸ ਲਈ ਸ਼ੁਕਰਗੁਜਾਰ ਹਾਂ। ਸੰਸਦ ਵਿਚ ਆਪਣੀ ਆਵਾਜ਼ ਬੁਲੰਦ ਕਰਾਂਗਾ।" ਸ਼ਰਮਾ 2013 ਤੋਂ 2017 ਦੌਰਾਨ ਇਜ਼ਰਾਇਲ ਵਿੱਚ ਆਸਟ੍ਰੇਲੀਆ ਵਿਚ ਰਾਜਦੂਤ ਸਨ।  

 

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian origin Liberal candidate Dave Sharma wins Wentworthin seat in Australia federal election