ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੰਡਨ: ਭਾਰਤੀ ਮੂਲ ਦੇ ਵਪਾਰੀ ਦੇ ਘਰ ਬਾਹਰ ਮਿਲਿਆ ਛੁਰੇਬਾਜ਼ੀ ਦਾ ਸ਼ਿਕਾਰ ਵਿਅਕਤੀ

 

ਪੱਛਮੀ ਲੰਡਨ ਵਿੱਚ ਭਾਰਤੀ ਮੂਲ ਦੇ ਇਕ ਵਪਾਰੀ ਦੇ ਘਰ ਬਾਹਰ, ਇਕ ਵਿਅਕਤੀ ਜੋ ਛੁਰੇਬਾਜ਼ੀ ਦਾ ਸ਼ਿਕਾਰ ਸੀ, ਸ਼ਨੀਵਾਰ ਸ਼ਾਮ ਨੂੰ ਮਿਲਿਆ। ਕਾਰੋਬਾਰੀ ਖੂਨ ਨਾਲ ਭਿੱਜੇ ਵਿਅਕਤੀ ਦੀ ਅਜਿਹੀ ਸਥਿਤੀ ਦੇਖ ਕੇ ਹੈਰਾਨ ਰਹਿ ਗਿਆ। 

 

ਉਪਨਗਰ ਖੇਤਰ ਸਾਊਥਾਲ ਵਿੱਚ, ਭਾਰਤੀ ਮੂਲ ਦੇ ਜਾਇਦਾਦ ਕਾਰੋਬਾਰੀ ਰਾਜ ਗਰੋਵਰ ਨੇ ਆਪਣੇ ਘਰ ਬਾਹਰ 60 ਸਾਲਾ ਇੱਕ ਅਣਪਛਾਤੇ ਵਿਅਕਤੀ ਨੂੰ ਖੂਨ ਨਾਲ ਭਿੱਜਿਆ ਪਾਇਆ। ਉਨ੍ਹਾਂ ਨੇ ਉਸ ਦੀ ਮੁਢਲੀ ਸਹਾਇਤਾ ਕੀਤੀ ਅਤੇ ਫਿਰ ਉਸ ਦੀ ਪਤਨੀ ਨੇ ਇੱਕ ਐਂਬੂਲੈਂਸ ਬੁਲਾਈ ਪਰ ਇਹ ਵਿਅਕਤੀ ਬਚ ਨਹੀਂ ਸਕਿਆ ਅਤੇ ਮਰ ਗਿਆ।

 

ਗਰੋਵਰ ਨੇ ਕਿਹਾ ਕਿ  ਉਸ ਨੇ ਘੰਟੀ ਵਜਾਈ ਅਤੇ ਮੈਂ ਬਾਹਰ ਨਿਕਲਿਆ। ਉਹ ਖੂਨ ਨਾਲ ਭਿੱਜਿਆ ਹੋਇਆ ਸੀ ਅਤੇ ਮੈਂ ਤੌਲੀਆ ਲੈਣ ਲਈ ਭੱਜਿਆ। ਮੈਂ ਤੌਲੀਏ ਨੂੰ ਫੜਿਆ ਹੋਇਆ ਸੀ ਅਤੇ ਖੂਨ ਨੂੰ ਰੋਕਣ ਲਈ ਇਸ ਨੂੰ ਦਬਾ ਰਿਹਾ ਸੀ। ਫਿਰ ਮੇਰੀ ਪਤਨੀ ਵੀ ਬਾਹਰ ਆ ਗਈ। ਅਸੀਂ ਐਂਬੂਲੈਂਸ ਅਤੇ ਪੁਲਿਸ ਨੂੰ ਬੁਲਾਇਆ। 

 

ਗਰੋਵਰ ਦੇ ਬੇਟੇ ਨੇ ਪਹਿਲਾਂ ਉਸ ਵਿਅਕਤੀ ਨੂੰ ਵੇਖਿਆ ਅਤੇ ਚੀਕਿਆ ਅਤੇ ਕਿਹਾ ਕਿ ਉਹ ਆਪਣੇ ਪਿਤਾ ਨੂੰ ਬੁਲਾਉਂਦਾ ਹੈ। ਜਦੋਂ ਰਾਜ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪੀੜਤ ਨੇ ਆਪਣੀ ਪਤਨੀ ਨੂੰ ਬੁਲਾਉਣ ਲਈ ਕਿਹਾ ਜੋ ਜਲਦੀ ਹੀ ਪਹੁੰਚ ਗਈ। 

 

ਗਰੋਵਰ ਨੇ ਕਿਹਾ ਕਿ ਉਸ ਦੀ ਪਤਨੀ ਨੇ ਦੱਸਿਆ ਕਿ ਉਹ (ਪੀੜਤ) ਪੱਬ ਗਏ ਸਨ, ਮੈਂ ਨਹੀਂ ਜਾਣਦੀ ਕਿ ਪੱਬ ਵਿੱਚ ਕੀ ਹੋਇਆ ਸੀ। ਉਹ ਵਾਪਸ ਆ ਰਹੇ ਸਨ ਕਿ ਚਾਕੂ ਨਾਲ ਉਸ ਦੇ ਪੇਟ ਅਤੇ ਸਾਈਡ ਵਿੱਚ ਵਾਰ ਕਰ ਦਿੱਤੇ। ਉਸ ਨੇ ਕਿਹਾ ਕਿ ਉਹ ਬਹੁਤ ਚੰਗਾ ਆਦਮੀ ਸੀ। ਇਹ ਜ਼ਖ਼ਮੀ ਵਿਅਕਤੀ ਗਰੋਵਰ ਦੇ ਘਰ ਨੇੜੇ ਰਹਿੰਦਾ ਸੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian origin man finds stabbing victim at doorstep in UK