ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਮਲਿੰਗੀ ਸਬੰਧਾਂ ਦੇ ਚਲਦਿਆਂ ਭਾਰਤੀ ਮੂਲ ਦੀ ਪਤਨੀ ਕਰ ਦਿੱਤੀ ਕਤਲ

ਇੰਗਲੈਂਡ ਦੇ ਮਿਡਿਲਸਬਰੋ ਚ ਇਸ ਸਾਲ ਦੀ ਸ਼ੁਰੂਆਤ ਚ ਆਪਣੇ ਘਰ ਚ ਮ੍ਰਿਤ ਪਾਈ ਗਈ ਭਾਰਤੀ ਮੂਲ ਦੀ 34 ਸਾਲਾਂ ਇੱਕ ਫਾਰਮਸਿਸਟ ਦੇ ਪਤੀ ਨੂੰ ਹੀ ਉਸਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਹੈ। ਨਿਊਜ਼ ਏਜੰਸੀ ਭਾਸ਼ਾ ਮੁਤਾਬਕ ਪਤੀ ਮਿਤੇਸ਼ ਪਟੇਲ 37 ਸਾਲਾਂ ਨੇ ਪਤਨੀ ਜੈਸਿਕਾ ਦੇ ਕਤਲ ਕਰਨ ਦੇ ਦੋਸ਼ ਤੋਂ ਇਨਕਾਰ ਕੀਤਾ ਹੈ। ਜੈਸਿਕਾ ਦੀ ਲਾਸ਼ ਮਈ ਚ ਉਨ੍ਹਾਂ ਦੇ ਮਕਾਨ ਚ ਮਿਲੀ ਸੀ।

 

ਮ੍ਰਿਤਕਾ ਦੇ ਪਤੀ ਮਿਤੇਸ਼ ਪਟੇਲ ਖਿਲਾਫ ਤੀਸਾਈਡ ਕਰਾਊਨ ਕੋਰਟ ਚ ਪਿਛਲੇ ਹਫਤੇ ਮੁਕੱਦਮਾ ਸ਼ੁਰੂ ਹੋਇਆ ਜਿੱਥੇ ਜਿਊਰੀ ਨੇ ਦੋਸ਼ੀ ਨੂੰ ਪਤਨੀ ਨੂੰ ਇੱਕ ਪਲਾਸਟਿਕ ਬੈਗ ਨਾਲ ਉਸਦਾ ਸਾਹ ਘੁੱਟ ਕੇ ਮਾਰਨ ਦਾ ਦੋਸ਼ੀ ਠਹਿਰਾਇਆ। ਮਿਤੇਸ਼ ਪਟੇਲ ਨੇ ਆਪਣੇ ਸਮਲਿੰਗੀ ਦੋਸਤ ਨਾਲ ਨਵਾਂ ਜੀਵਨ ਸ਼ੁਰੂ ਕਰਨ ਲਈ ਘਟਨਾ ਨੂੰ ਅੰਜਾਮ ਦਿੱਤਾ।

 

ਪਟੇਲ ਆਪਣੇ ਸਮਲਿੰਗੀ ਦੋਸਤ ਨਾਲ ਗੇ ਡੇਟਿੰਗ ਐਪ ਤੇ ਮਿਲਿਆ ਸੀ। ਜਸਟਿਸ ਜੇਮਸ ਗੋਸ ਨੇ ਜਿਊਰੀ ਨੂੰ ਦੱਸਿਆ ਕਿ ਦੋਸ਼ੀ ਨੂੰ ਉਮਰਕੈਦ ਦੀ ਸਜ਼ਾ ਪੱਕੀ ਹੈ। ਸਜ਼ਾ ਦੀ ਮਿਆਦ ਤੇ ਸੁਣਵਾਈ ਬੁੱਧਵਾਰ ਨੂੰ ਹੋਵੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian-origin married wife murdered for homosexual relations