ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਮੂਲ ਦੇ ਕਰੋੜਪਤੀ ਕਾਰੋਬਾਰੀ ਦਾ ਕਤਲ, ਕਾਰ ’ਚੋਂ ਮਿਲੀ ਲਾਸ਼

1 ਅਕਤੂਬਰ ਨੂੰ ਘਰ ਤੋਂ ਅਗਵਾ ਕੀਤੇ ਗਏ ਭਾਰਤੀ ਮੂਲ ਦੇ ਕਰੋੜਪਤੀ ਕਾਰੋਬਾਰੀ ਤੁਸ਼ਾਰ ਅਤਰੇ ਦਾ ਕਤਲ ਕਰ ਦਿੱਤਾ ਗਿਆ ਹੈ। ਅਤਰੇ ਦੀ ਲਾਸ਼ ਉਸਦੀ ਕਾਰ ਚੋਂ ਬਰਾਮਦ ਕੀਤੀ ਗਈ। ਜਿਸ ਸਮੇਂ ਅਤਰੇ ਨੂੰ ਅਗਵਾ ਕੀਤਾ ਗਿਆ ਸੀ, ਉਸ ਸਮੇਂ ਅਤਰੇ ਦੇ ਘਰ ਬਹੁਤ ਸਾਰੇ ਲੋਕ ਮੌਜੂਦ ਸਨ। ਸਵੇਰੇ 3 ਵਜੇ ਕਈ ਸ਼ੱਕੀ ਵਿਅਕਤੀਆਂ ਨੇ ਘਰ ਚ ਦਾਖਲ ਹੋ ਕੇ ਅਤਰੇ ਨੂੰ ਅਗਵਾ ਕਰ ਲਿਆ।

 

ਸ਼ੱਕੀਆਂ ਨੇ ਇਸ ਲਈ ਅਤਰੇ ਦੀ ਮਹਿਲਾ ਦੋਸਤ ਦੀ ਕਾਰ ਦੀ ਵਰਤੋਂ ਕੀਤੀ। ਜਾਂਚ ਦੌਰਾਨ ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ ਦੀ ਪਛਾਣ ਕਰ ਲਈ ਹੈ ਤੇ ਉਨ੍ਹਾਂ ਦੀ ਭਾਲ ਜਾਰੀ ਹੈ। ਤੁਸ਼ਾਰ ਨੂੰ ਆਖਰੀ ਵਾਰ ਆਪਣੀ ਚਿੱਟੇ ਰੰਗ ਦੀ BMW ਕਾਰ ਵਿੱਚ ਦੇਖਿਆ ਗਿਆ ਸੀ।

 

ਤੁਸ਼ਾਰ ਦੀ ਕਾਰ ਮੰਗਲਵਾਰ ਦੁਪਹਿਰ ਨੂੰ ਲਭਿਆ ਗਿਆ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਤੁਸ਼ਾਰ ਦੀ ਫੋਟੋ ਅਤੇ ਉਸਦੇ ਵਾਹਨ ਦਾ ਨੰਬਰ ਫੇਸਬੁੱਕ ’ਤੇ ਸਾਂਝਾ ਕੀਤਾ ਸੀ ਤੇ ਲੋਕਾਂ ਨੂੰ ਤਾਕੀਦ ਕੀਤੀ ਸੀ ਕਿ ਜੇ ਕਿਸੇ ਨੂੰ ਤੁਸ਼ਾਰ ਜਾਂ ਉਸਦੇ ਵਾਹਨ ਬਾਰੇ ਪਤਾ ਲੱਗ ਜਾਂਦਾ ਹੈ ਤਾਂ ਉਨ੍ਹਾਂ ਨੂੰ ਤੁਰੰਤ ਸੂਚਿਤ ਕਰਨ।

 

ਸੈਂਟਾ ਕਰੂਜ਼ ਪੁਲਿਸ ਨੇ ਕਿਹਾ ਕਿ ਮਾਮਲਾ ਲੁੱਟਖੋਹ ਦਾ ਲੱਗ ਰਿਹਾ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿਚ ਪੁਲਿਸ ਨੂੰ ਦੋ ਲੋਕਾਂ 'ਤੇ ਸ਼ੱਕ ਹੈ ਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਅਤਰੇ ਉੱਚ ਤਕਨੀਕੀ ਸੰਸਥਾਵਾਂ ਦੀ ਮਾਰਕੀਟਿੰਗ ਕਰਨ ਵਾਲੀ ਇਕ ਕੰਪਨੀ ਦਾ ਮਾਲਕ ਸੀ ਤੇ ਨਸ਼ੀਲੇ ਪਦਾਰਥ ਦਾ ਕਾਰੋਬਾਰ ਵੀ ਕਰਦਾ ਸੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian-origin millionaire businessman murdered body found in car