ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਮੂਲ ਦੇ MP ਵੱਲੋਂ ਅਮਰੀਕੀ ਸੰਸਦ ’ਚ ਕਸ਼ਮੀਰ ਬਾਰੇ ਮਤਾ ਪੇਸ਼

ਭਾਰਤੀ ਮੂਲ ਦੇ MP ਵੱਲੋਂ ਅਮਰੀਕੀ ਸੰਸਦ ’ਚ ਕਸ਼ਮੀਰ ਬਾਰੇ ਮਤਾ ਪੇਸ਼

ਭਾਰਤੀ–ਅਮਰੀਕੀ MP ਪ੍ਰਮਿਲਾ ਜੈਪਾਲ ਨੇ ਅਮਰੀਕੀ ਸੰਸਦ ’ਚ ਜੰਮੂ–ਕਸ਼ਮੀਰ ਬਾਰੇ ਇੱਕ ਮਤਾ ਪੇਸ਼ ਕੀਤਾ। ਇਸ ਮਤੇ ’ਚ ਭਾਰਤ ਨੂੰ ਕਸ਼ਮੀਰ ਵਾਦੀ ’ਚ ਲਾਈਆਂ ਮੋਬਾਇਲ ਫ਼ੋਨ ਪਾਬੰਦੀਆਂ ਛੇਤੀ ਤੋਂ ਛੇਤੀ ਹਟਾਉਣ ਅਤੇ ਸਾਰੇ ਨਿਵਾਸੀਆਂ ਦੀ ਧਾਰਮਿਕ ਆਜ਼ਾਦੀ ਸੁਰੱਖਿਅਤ ਰੱਖਣ ਦੀ ਅਪੀਲ ਕੀਤੀ।

 

 

MP ਪ੍ਰਮਿਲਾ ਜੈਪਾਲ ਵੱਲੋਂ ਪੇਸ਼ ਕੀਤੇ ਗਏ ਇਸ ਪ੍ਰਸਤਾਵ ਨੂੰ ਕਾਨਸਾਸ ਦੇ ਰੀਬਪਬਲਿਕਨ ਸੰਸਦ ਮੈਂਬਰ ਸਟੀਵ ਵਾਟਕਿਨਜ਼ ਦਾ ਸਮਰਥਨ ਹਾਸਲ ਹੈ। ਇਸ ਤੋਂ ਇਲਾਵਾ ਇਸ ਬਿਲ ਦਾ ਹੋਰ ਕੋਈ ਹਮਾਇਤੀ ਨਹੀਂ ਹੈ। ਇਹ ਕੇਵਲ ਇੱਕ ਪ੍ਰਸਤਾਵ ਹੈ ਤੇ ਇਸ ਉੱਤੇ ਦੂਜੇ ਸਦਨ ’ਚ ਵੋਟਿੰਗ ਨਹੀਂ ਕਰਵਾਈ ਜਾ ਸਕਦੀ। ਇਸ ਲਈ ਇਹ ਕੋਈ ਕਾਨੁੰਨ ਨਹੀਂ ਬਣੇਗਾ।

 

 

ਇਸ ਪ੍ਰਸਤਾਵ ’ਚ ਭਾਰਤ ਨੂੰ ਸਮੁੱਚੇ ਜੰਮੂ–ਕਸ਼ਮੀਰ ’ਚ ਸੰਚਾਰ ਸੇਵਾਵਾਂ ਉੱਤੇ ਲੱਗੀਆਂ ਪਾਬੰਦੀਆਂ ਹਟਾਉਣ ਤੇ ਇੰਟਰਨੈੱਟ ਸੇਵਾਵਾਂ ਬਹਾਲ ਕਰਨ ਦੀ ਅਪੀਲ ਕੀਤੀ ਗਈ ਹੈ। ਚੇਤੇ ਰਹੇ ਕਿ ਭਾਰਤ ਸਰਕਾਰ ਨੇ ਬੀਤੀ 5 ਅਗਸਤ ਨੂੰ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ–370 ਹਟਾਉਣ ਅਤੇ ਉਸ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਐਲਾਨਣ ਦੇ ਬਾਅਦ ਤੋਂ ਹੀ ਉੱਥੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ ਹਨ।

 

 

ਇਸ ਪ੍ਰਸਤਾਵ ਨੂੰ ਪੇਸ਼ ਕੀਤੇ ਜਾਣ ਤੋਂ ਪਹਿਲਾਂ ਅਮਰੀਕਾ ਦੇ ਭਾਰਤੀ ਮੂਲ ਦੇ ਅਮਰੀਕਨਾਂ ਨੇ ਵੱਖੋ–ਵੱਖਰੇ ਮੰਚਾਂ ਤੋਂ ਇਸ ਦਾ ਵਿਰੋਧ ਕੀਤਾ ਸੀ। ਸਮਝਿਆ ਜਾਂਦਾ ਹੈ ਕਿ ਉਨ੍ਹਾਂ ਦੇ ਦਫ਼ਤਰ ਨੂੰ ਇਹ ਪ੍ਰਸਤਾਵ ਪੇਸ਼ ਨਾ ਕਰਨ ਲਈ ਭਾਰਤੀ–ਅਮਰੀਕਨਾਂ ਦੇ 25,000 ਤੋਂ ਵੀ ਵੱਧ ਈ–ਮੇਲ ਮਿਲੇ।

 

 

ਭਾਰਤੀ–ਅਮਰੀਕਨਾਂ ਨੇ ਕਸ਼ਮੀਰ ਉੱਤੇ ਪ੍ਰਸਤਾਵ ਪੇਸ਼ ਕਰਨ ਦੇ ਉਨ੍ਹਾਂ ਦੇ ਕਦਮ ਵਿਰੁੱਧ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਵੀ ਕੀਤਾ। ਪ੍ਰਮਿਲਾ ਜੈਪਾਲ ਨੇ ਟਵੀਟ ਕੀਤਾ – ‘ਕੱਲ੍ਹ ਮੈਂ ਸਟੀਵ ਵਾਟਕਿਨਜ਼ ਨਾਲ ਮਿਲ ਕੇ ਸਦਨ ਵਿੱਚ ਇੱਕ ਪ੍ਰਸਤਾਵ ਪੇਸ਼ ਕੀਤਾ ਤੇ ਭਾਰਤ ਸਰਕਾਰ ਨੂੰ ਜੰਮੂ–ਕਸ਼ਮੀਰ ਵਿੱਚ ਸੰਚਾਰ ਪਾਬੰਦੀਆਂ ਨੂੰ ਛੇਤੀ ਤੋਂ ਛੇਤੀ ਹਟਾਉਣ ਅਤੇ ਸਾਰੇ ਨਿਵਾਸੀਆਂ ਦੀ ਧਾਰਮਿਕ ਆਜ਼ਾਦੀ ਸੁਰੱਖਿਅਤ ਰੱਖਣ ਦੀ ਅਪੀਲ ਕੀਤੀ।’

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Origin MP presented a bill about Kashmir in US Congress