ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੰਗਾਪੁਰ : ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ

ਸਿੰਗਾਪੁਰ : ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ

ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 2017 ਵਿਚ ਇਕ ਪੈਟਰੋਲ ਸਟੇਸ਼ਨ ਉਤੇ ਲੁੱਟ ਤੇ ਨਸ਼ੀਲੇ ਪਦਾਰਥ ਰੱਖਣ ਤੇ ਉਸਦੀ ਵਰਤੋਂ ਦੇ ਮਾਮਲੇ ਵਿਚ ਦੋਸ਼ੀ ਪਾਏ ਜਾਣ ਬਾਅਦ ਸਾਢੇ ਗਿਆਰਾਂ ਸਾਲ ਦੀ ਸਜਾ ਸੁਣਾਈ ਗਈ ਹੈ।

 

ਵਿਸ਼ਵਨਾਥ ਵਡਿਵੇਲੂ (50) ਨੂੰ 2017 ਵਿਚ ਅਪਰ ਬੁਕਿਤ ਤਿਮਾਹ ਰੋਡ ਉਤੇ ਸ਼ੇਲ ਪੈਟਰੋਲ ਸਟੇਸ਼ਨ ਉਤੇ ਸਸ਼ਤਰ ਲੁੱਟ ਦਾ ਦੋਸ਼ੀ ਪਾਇਆ ਗਿਆ। ਇਸ ਦੇ ਨਾਲ ਹੀ ਉਸਨੇ ਨਸ਼ੀਲੇ ਪਦਾਰਥ ਦੀ ਵਰਤੋਂ ਤੇ ਉਸ ਨੂੰ ਰੱਖਣ ਦੀ ਗੱਲ ਸਵੀਕਾਰ ਕੀਤੀ ਹੈ।

 

ਸਟੇਟਸ ਟਾਈਮਜ਼ ਅਨੁਸਾਰ ਵਡਿਵੇਲੂ ਨੇ ਜ਼ਿਲ੍ਹਾ ਜੱਜ ਕਾਨ ਸ਼ੁਕ ਵੇਂਗ ਨੇ ਵੀਰਵਾਰ ਨੂੰ ਕਿਹਾ ਕਿ ਉਹ ਮਾਨਸਿਕ ਤੌਰ ਉਤੇ ਠੀਕ ਨਹੀਂ ਹੈ ਅਤੇ ਉਹ ਅਦਾਲਤ ਵਿਚੋਂ ਇਸ ਸਾਲ 17 ਸਤੰਬਰ ਨੂੰ ਭੱਜ ਗਿਆ ਸੀ।

 

ਉਸਦੀ ਮਾਂ ਨੇ ਬਾਅਦ ਵਿਚ ਪੁਲਿਸ ਨੂੰ ਅਲਰਟ ਕੀਤਾ, ਜਿਸਨੇ ਉਸਦੇ ਫਲੈਟ ਤੋਂ ਉਸ ਨੂੰ ਗ੍ਰਿਫਤਾਰ ਕੀਤਾ। ਵਡਿਵੇਲੂ ਨੂੰ ਬਾਅਦ ਵਿਚ 19 ਸਤੰਬਰ ਨੂੰ ਅਦਾਲਤ ਵਿਚ ਲਿਜਾਇਆ ਗਿਆ। ਉਸਨੇ ਵੀਰਵਾਰ ਨੂੰ ਅਦਾਲਤ ਨੂੰ ਕਿਹਾ ਉਹ ਚਾਹੁੰਦਾ ਹੈ ਕਿ ਉਸ ਨੂੰ ਇਸਟੀਚਿਊਟ ਆਫ ਮੇਂਟਲ ਹੈਲਥ (ਆਈਐਮਐਚ) ਭੇਜਣ ਦੀ ਸਜ਼ਾ ਦਿੱਤੀ ਜਾਵੇ।

ਜੱਜ ਨੇ ਕਿਹਾ ਕਿ ਆਈਐਮਐਚ ਭੇਜਣਾ ਸਜਾ ਦਾ ਵਿਕਲਪ ਨਹੀਂ ਹੈ। ਵਡਿਵੇਲੂ ਨੇ 31 ਜੁਲਾਈ 2018 ਨੂੰ ਇਕ ਪੈਟਰੋਲ ਪੰਜ ਉਤੇ ਲੁੱਟ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian origin Person jailed for robbery in Singapore