ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੰਗਾਪੁਰ : ਜਿਨਸੀ ਸੋਸ਼ਣ ਮਾਮਲੇ ’ਚ ਭਾਰਤੀ ਨੂੰ ਜੇਲ੍ਹ

ਸਿੰਗਾਪੁਰ : ਜਿਨਸੀ ਸੋਸ਼ਣ ਮਾਮਲੇ ’ਚ ਭਾਰਤੀ ਨੂੰ ਜੇਲ੍ਹ

ਭਾਰਤੀ ਮੂਲ ਦੇ ਇਕ ਬੇਘਰ ਵਿਅਕਤੀ ਨੂੰ ਇਕ ਮਹਿਲਾ ਦਾ ਸ਼ਰੀਰਕ ਸੋਸ਼ਣ ਕਰਨ ਦੇ ਮਾਮਲੇ ਵਿਚ ਸਾਢੇ ਛੇ ਸਾਲ ਦੀ ਜੇਲ੍ਹ ਦੀ ਸਜਾ ਸੁਣਾਈ ਗਈ ਹੈ। ਸਟੇਟਸ ਟਾਈਮਜ਼ ਦੀ ਰਿਪੋਰਟ ਅਨੁਸਾਰ ਜ਼ਿਲ੍ਹਾ ਜੱਜ ਕੈਰੋਲ ਲਿੰਗ ਨੇ ਥਿਰੁਚੇਲਵਮ ਮਣੀਅਮ (40) ਨੂੰ ਮਾਮਲੇ ਵਿਚ ਦੋਸ਼ੀ ਪਾਏ ਜਾਣ ਬਾਅਦ ਸੋਮਵਾਰ ਨੂੰ ਤਿੰਨ ਬੇਂਤ ਲਗਾਏ ਜਾਣ ਦੀ ਵੀ ਸਜਾ ਦਿੱਤੀ।

 

ਇਹ ਘਟਨਾ 20 ਅਪ੍ਰੈਲ 2018 ਨੂੰ ਹੋਈ ਸੀ। ਉਪ ਲੋਕ ਅਭਿਯੋਜਕ ਸੁਰਤੀ ਬੋਪਨਾ ਨੇ ਕਿਹਾ ਕਿ ਮਣੀਅਮ ਨੇ ਇਕ ਜਨਤਕ ਬੱਸ ਅੱਡੇ ਉਤੇ ਇਕ ਬੈਂਚ ਉਤੇ ਇਕ ਜੋੜੇ ਨੂੰ ਨਸ਼ੇ ਦੀ ਹਾਲਤ ਵਿਚ ਸੁੱਤੇ ਹੋਏ ਦੇਖਿਆ। ਉਹ ਮਹਿਲਾ ਨੂੰ ਉਸ ਬੱਸ ਅੱਡੇ ਦੀ ਦੂਜੇ ਬੈਂਚ ਉਤੇ ਲੈ ਗਿਆ ਅਤੇ ਉਸਦਾ ਜਿਨਸੀ ਸੋਸ਼ਣ ਕੀਤਾ।

 

30 ਸਾਲਾ ਮਹਿਲਾ ਦੇ ਜਾਗਣ ਤੇ ਪੁਲਿਸ ਨੂੰ ਕਾਲ ਕਰਨ ਉਤੇ ਮਣੀਅਮ ਭੱਜ ਨਿਕਲਿਆ। ਉਸ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਦੈਨਿਕ ਦੀ ਰਿਪੋਰਟ ਮੁਤਾਬਕ, ਬੋਪਨਾ ਨੇ ਜੱਜ ਨੂੰ ਕਿਹਾ ਕਿ ਨਸ਼ੇ ਕਾਰਨ ਜੋੜੇ ਨੇ ਬੱਸ ਸਟਾਪ ਉਤੇ ਬੈਂਚ ਉਤੇ ਆਰਾਮ ਕਰਨ ਦਾ ਫੈਸਲਾ ਕੀਤਾ, ਜਿੱਥੇ ਉਹ ਦੋਵੇਂ ਸੋ ਗਏ ਅਤੇ ਮਣੀਅਮ ਨੇ ਜੋੜੇ ਨੂੰ ਸੁਤਾ ਦੇਖਿਆ।

 

ਉਨ੍ਹਾਂ ਕਿਹਾ ਕਿ ਉਹ ਰਾਹਗੀਰਾਂ ਦੀ ਨਜ਼ਰ ਤੋਂ ਬਚਣ ਲਈ ਬੱਸ ਅੱਡੇ ਦੇ ਆਸਪਾਸ ਕਰੀਬ 30 ਮਿੰਟ ਤੱਕ ਟਹਿਲਦਾ ਰਿਹਾ। ਉਨ੍ਹਾਂ ਕਿਹਾ ਕਿ ਉਹ ਯਕੀਨ ਹੋਣ ਬਾਅਦ ਕਿ ਕੋਈ ਵੀ ਆਸਪਾਸ ਨਹੀਂ ਹੈ, ਦੋਸ਼ੀ ਨੇ ਪੀੜਤਾ ਨੂੰ ਚੁੱਕਿਆ ਅਤੇ ਉਸਦੇ ਪ੍ਰੇਮੀ ਤੋਂ ਦੂਰ ਉਸ ਬੱਸ ਅੱਡੇ ਦੂਜੀ ਬੈਂਚ ਉਤੇ ਲੈ ਗਿਆ। ਉਨ੍ਹਾਂ ਜੱਜ ਤੋਂ ਮਣੀਅਮ ਨੂੰ ਸੱਤ ਸਾਲ ਜੇਲ੍ਹ ਤੇ ਤਿੰਨ ਬੇਂਤ ਦੀ ਸਜਾ ਦੀ ਅਪੀਲ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian origin Person jailed in Singapore for sexual harassment case