ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਲੀਫ਼ੋਰਨੀਆ `ਚ ਭਾਰਤੀ ਮੂਲ ਦੇ ਪੁਲਿਸ ਅਫ਼ਸਰ ਦਾ ਕਤਲ

ਕੈਲੀਫ਼ੋਰਨੀਆ `ਚ ਭਾਰਤੀ ਮੂਲ ਦੇ ਪੁਲਿਸ ਅਫ਼ਸਰ ਦਾ ਕਤਲ

ਅਮਰੀਕੀ ਸੂਬੇ ਕੈਲੀਫ਼ੋਰਨੀਆ `ਚ ਭਾਰਤੀ ਮੂਲ ਦੇ 33 ਸਾਲਾ ਪੁਲਿਸ ਅਧਿਕਾਰੀ ਦੀ ਡਿਊਟੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਸ਼ਨਾਖ਼ਤ ਨਿਊਮੈਨ ਪੁਲਿਸ ਵਿਭਾਗ ਦੇ ਰੌਨਿਲ ਸਿੰਘ ਵਜੋਂ ਹੋਈ ਹੈ। ਕ੍ਰਿਸਮਸ ਦੀ ਰਾਤ ਘਟਨਾ ਵੇਲੇ ਰੌਨਿਲ ਓਵਰਟਾਈਮ ਕਰ ਰਹੇ ਸਨ।


ਮਾਮਲੇ ਦੀ ਜਾਂਚ ਕਰ ਰਹੇ ਸਟੇਨਿਸਲਾੱਸ ਕਾਊਂਟੀ ਸ਼ੈਰਿਫ਼ਸ ਵਿਭਾਗ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਘਟਨਾ ਦੇ ਕੁਝ ਹੀ ਸਮੇਂ ਬਾਅਦ ਰੇਡੀਓ `ਤੇ ਉਸ ਦੀ ਮੌਤ ਦੀ  ਖ਼ਬਰ ਦੇ ਦਿੱਤੀ ਗਈ।


ਗੋਲੀ ਲੱਗਣ ਤੋਂ ਬਾਅਦ ਉਸ ਨੂੰ ਸਥਾਨਕ ਹਸਪਤਾਲ `ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਦੇ ਆਉਣ ਤੋਂ ਪਹਿਲਾਂ ਅਣਪਛਾਤਾ ਹਮਲਾਵਰ ਉੱਥੋਂ ਫ਼ਰਾਰ ਹੋਣ `ਚ ਸਫ਼ਲ ਹੋ ਗਿਆ। ਮਾਮਲੇ ਦੀ ਜਾਂਚ ਕਰ ਰਹੇ ਵਿਭਾਗ ਨੇ ਸ਼ੱਕੀ ਕਾਤਲ ਤੇ ਉਸ ਦੇ ਵਾਹਨ ਦੀ ਫ਼ੁਟੇਜ ਜਾਰੀ ਕਰ ਕੇ ਲੋਕਾਂ ਨੂੰ ਉਸ ਦੀ ਸ਼ਨਾਖ਼ਤ ਕਰਨ ਦੀ ਅਪੀਲ ਕੀਤੀ ਹੈ।


ਰੌਨਿਲ ਸਿੰਘ ਪਿਛਲੇ ਸੱਤ ਵਰ੍ਹਿਆਂ ਤੋਂ ਨਿਊਮੈਨ ਪੁਲਿਸ ਵਿਭਾਗ `ਚ ਕੰਮ ਕਰ ਰਹੇ ਸਨ। ਨਿਊਮੈਲ ਪੁਲਿਸ ਵਿਭਾਗ ਤੋਂ ਪਹਿਲਾਂ ਉਹ ਮਸਰਡ ਕਾਊਂਟੀ ਸ਼ੈਰਿਫ਼ਸ ਵਿਭਾਗ `ਚ ਤਾਇਨਾਤ ਸਨ।


ਰੌਨਿਲ ਦੇ ਪਰਿਵਾਰ ਵਿੱਚ ਪਤਨੀ ਤੇ ਪੰਜ ਮਹੀਨਿਆਂ ਦਾ ਪੁੱਤਰ ਹੈ। ਇੱਕ ਰਿਪੋਰਟ ਮੁਤਾਬਕ ਰੌਨਿਲ ਫਿ਼ਜੀ ਦੇ ਰਹਿਣ ਵਾਲੇ ਸਨ।   

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian origin Police Officer murdered in California