ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

500 ਫੁੱਟ ਉੱਚੀ ਪਹਾੜੀ ਤੋਂ ਡਿੱਗ ਕੇ ਵੀ ਬਚੀ ਪੰਜਾਬੀ ਬੱਚੇ ਦੀ ਜਾਨ

ਤੁਸੀ ਇਹ ਕਹਾਵਤ ਤਾਂ ਜਰੂਰ ਸੁਣੀ ਹੋਵੇਗੀ ਕਿ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ। ਜੀ ਹਾਂ, ਅਜਿਹੀਆਂ ਕਹਾਵਤਾਂ ਅਕਸਰ ਹੀ ਸਹੀ ਸਾਬਤ ਵੀ ਹੋ ਜਾਂਦੀਆਂ ਹਨ। ਦੱਸ ਦਈਏ ਕਿ ਇਹ ਕਹਾਵਤ ਇੱਕ ਵਾਰ ਫਿਰ ਸੱਚ ਸਾਬਿਤ ਹੋਈ। ਦਰਅਸਲ, ਕੈਨੇਡਾ ਵਾਸੀ ਭਾਰਤੀ ਮੂਲ ਦਾ 16 ਸਾਲਾ ਪਰਬਤਾਰੋਹੀ ਅਮਰੀਕਾ ਦੇ ਤਟੀ ਸੂਬੇ ਓਰੇਗਨ ਦੀ ਸੱਭ ਤੋਂ ਉੱਚੀ ਪਹਾੜੀ ਮਾਊਂਟ ਹੁਡ ਤੋਂ 500 ਫੁੱਟ ਹੇਠਾਂ ਡਿੱਗਣ ਤੋਂ ਬਾਅਦ ਵੀ ਚਮਤਕਾਰਿਕ ਤਰੀਕੇ ਨਾਲ ਬੱਚ ਗਿਆ।


 

ਸਥਾਨਕ ਮੀਡੀਆ ਮੁਤਾਬਿਕ ਕੈਨੇਡਾ ਦੇ ਸਰੀ ਵਾਸੀ ਗੁਰਬਾਜ਼ ਸਿੰਘ ਬੀਤੇ ਮੰਗਲਵਾਰ ਆਪਣੇ ਦੋਸਤਾਂ ਨਾਲ ਪਹਾੜੀ 'ਤੇ ਚੜ੍ਹ ਰਿਹਾ ਸੀ। ਇਸ ਦੌਰਾਨ ਬਰਫ 'ਤੇ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਪਹਾੜੀ ਦੇ 'ਦੀ ਪੀਅਰਲੀ ਗੇਟਸ' ਨਾਂ ਦੇ ਹਿੱਸੇ ਤੋਂ 'ਡੇਵਿਲਸ ਕਿਚਨ' ਖੇਤਰ 'ਚ ਡਿੱਗ ਗਿਆ। ਗੁਰਬਾਜ਼ ਇਸ ਖਤਰਨਾਕ ਹਾਦਸੇ 'ਚ ਕਰਿਸ਼ਮਾਈ ਤਰੀਕੇ ਨਾਲ ਬੱਚ ਗਿਆ। ਉਸ ਦਾ ਇੱਕ ਪੈਰ ਟੁੱਟ ਗਿਆ ਹੈ।
 

ਬਚਾਅ ਮੁਲਾਜ਼ਮਾਂ ਦੀ ਇੱਕ ਟੀਮ ਨੇ ਲਗਭਗ 10,500 ਫੁੱਟ ਦੀ ਉੱਚਾਈ 'ਤੇ ਫਸੇ ਗੁਰਬਾਜ਼ ਨੂੰ ਬਚਾਇਆ। ਮਾਊਂਡ ਹੁਡ ਅਮਰੀਕਾ ਦੇ ਓਰੇਗਨ ਸੂਬੇ ਦੀ ਸੱਭ ਤੋਂ ਉੱਚੀ ਪਹਾੜੀ ਹੈ। ਇਹ ਹਮੇਸ਼ਾ ਬਰਫ ਨਾਲ ਢਕੀ ਰਹਿੰਦੀ ਅਤੇ ਇੱਥੇ ਸੱਭ ਤੋਂ ਵੱਧ ਲੋਕ  ਪਹਾੜੀ 'ਤੇ ਚੜ੍ਹਨ ਲਈ ਆਉਂਦੇ ਹਨ।
 

ਗੁਰਬਾਜ ਸਿੰਘ ਦੇ ਪਿਤਾ ਰਿਸ਼ਮਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਰਬਤਾਰੋਹੀ ਹੈ ਨਵੇਂ ਕੀਰਤੀਮਾਨ ਸਥਾਪਿਤ ਕਰਨ 'ਚ ਲੱਗਾ ਹੈ। ਮਾਊਂਟ ਹੁੱਡ ਗੁਰਬਾਜ ਸਿੰਘ ਦੀ 98ਵੀਂ ਮੁਹਿੰਮ ਸੀ। ਹਾਦਸੇ ਦੇ ਬਾਵਜੂਦ ਗੁਰਬਾਜ ਸਿੰਘ ਦੇ ਹੌਸਲੇ ਬੁਲੰਦ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian origin teen Gurbaz Singh climber from Canada survives fall from US peak