ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ: 4 ਲੋਕਾਂ ਦੇ ਕਤਲ ਦੋ ਦੋਸ਼ 'ਚ ਭਾਰਤੀ ਮੂਲ ਦਾ ਇੱਕ ਟਰੱਕ ਡਰਾਈਵਰ ਗ੍ਰਿਫ਼ਤਾਰ

ਅਮਰੀਕਾ ਦੇ ਓਹੀਓ ਸੂਬੇ ਵਿੱਚ ਇਕ ਭਾਰਤੀ ਮੂਲ ਦੇ ਵਿਅਕਤੀ ਗੁਰਪ੍ਰੀਤ ਸਿੰਘ ਉੱਤੇ ਉਸ ਦੀ ਪਤਨੀ, ਪਤਨੀ ਦੇ ਮਾਪਿਆਂ ਤੇ ਚਾਚੀ ਦੀ ਗੋਲੀ ਮਾਰ ਕੇ ਕਤਲ ਕਰਨ ਦਾ ਦੋਸ਼ ਲਾਇਆ ਗਿਆ ਹੈ। ਡਬਲਿਊ.ਸੀ.ਪੀ. ਟੀ.ਵੀ. ਅਨੁਸਾਰ ਵੈਸਟਚੇਸਟਰ ਦੇ ਪੁਲਿਸ ਮੁਖੀ ਜੋਏਲ ਹਰਜੋਗ ਨੇ ਮੰਗਲਵਾਰ ਨੂੰ ਕਤਲ ਦੇ ਚਾਰ ਦੋਸ਼ਾਂ ਵਿੱਚ ਗੁਰਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਦਾ ਐਲਾਨ ਕੀਤਾ।
 

ਗੁਰਪ੍ਰੀਤ ਸਿੰਘ ਦੇ ਸਹੁਰੇ ਹਕੀਕਤ ਸਿੰਘ ਪਨਾਗ (59), ਮਾਤਾ ਪਰਮਜੀਤ ਕੌਰ (62), ਪਤਨੀ ਸ਼ਲਿੰਦਰ ਕੌਰ (39) ਅਤੇ ਪਤਨੀ ਦੀ ਚਾਚੀ ਅਮਰਜੀਤ ਕੌਰ (58) ਦਾ 28 ਅਪ੍ਰੈਲ ਨੂੰ ਓਹੀਓ ਸੂਬੇ ਦੇ ਵੇਸਟਚੇਸਟਰ ਵਿੱਚ ਉਸ ਦੇ ਘਰ 'ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
 

ਗੁਰਪ੍ਰੀਤ ਸਿੰਘ ਦੀ 11 ਅਤੇ 9 ਸਾਲ ਦੀਆਂ ਦੋ ਬੇਟੀਆਂ ਅਤੇ ਸਰੀਰਕ ਤੌਰ ਉੱਤੇ ਅਪਾਹਜ 5 ਸਾਲ ਦਾ ਬੇਟਾ ਉਸ ਸਮੇਂ ਘਰ ਵਿੱਚ ਮੌਜੂਦ ਨਹੀਂ ਸੀ। ਦੋਸ਼ੀ ਨੇ ਗੋਲੀ ਮਾਰਨ ਤੋਂ ਬਾਅਦ ਖੁਦ ਪੁਲਿਸ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਜਦੋਂ ਉਹ ਘਰ ਪੁੱਜਾ ਤਾਂ ਪਰਿਵਾਰ ਦੇ ਸਾਰੇ ਲੋਕ ਉਸ ਨੂੰ ਮ੍ਰਿਤਕ ਮਿਲੇ।
 

ਕਨੈਕਿਟਕਟ ਸੂਬੇ ਦੇ ਬ੍ਰੇਨਫੋਰਡ ਵਿੱਚ ਗੁਰਪ੍ਰੀਤ ਨੂੰ ਗ੍ਰਿਫ਼ਤਾਰ ਕਰਨ ਵਾਲੇ ਪੁਲਿਸ ਅਧਿਕਾਰੀ  ਨੇ ਕਿਹਾ ਕਿ ਦੋਸ਼ੀ ਨੂੰ ਇਥੋਂ ਇੱਕ ਪਾਰਕਿੰਗ ਲਾਟ ਵਿੱਚੋਂ ਫੜਿਆ ਗਿਆ ਹੈ ਜਿਸ ਨੂੰ ਹੁਣ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।  ਡਬਲਿਊਐਫਐਸਬੀ ਟੀ ਵੀ ਅਨੁਸਾਰ, ਗੁਰਪ੍ਰੀਤ ਸਿੰਘ ਇੱਕ ਡਰਾਈਵਰ ਹੈ, ਜੋ ਕਿ ਲੰਬੇ ਸਮੇਂ ਤੱਕ ਆਪਣੇ ਘਰ ਤੋਂ ਦੂਰ ਰਹਿੰਦਾ ਹੈ।
 

ਅਮਰਜੀਤ ਕੌਰ ਅਤੇ ਪਰਮਜੀਤ ਕੌਰ ਦੇ ਭਰਾ ਅਜਾਇਬ ਸਿੰਘ ਨੇ ਕਿਹਾ ਕਿ ਸਾਨੂੰ ਪਤਾ ਸੀ ਕਿ ਪਰਿਵਾਰ ਵਿੱਚ ਕੋਈ ਝਗੜਾ ਹੈ ਅਤੇ ਸਾਨੂੰ ਲੜਾਈ ਅਤੇ ਤਲਾਕ ਹੋਣ ਦੀ ਸੰਭਾਵਨਾ ਵੀ ਲੱਗ ਰਹੀ ਸੀ, ਪਰ ਉਨ੍ਹਾਂ ਨੂੰ ਪੂਰੇ ਪਰਿਵਾਰ ਦੇ ਇਸ ਤਰ੍ਹਾਂ ਮਾਰੇ ਜਾਣ ਦੀ ਉਮੀਦ ਨਹੀਂ ਸੀ। ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੇ ਬ੍ਰੇਨਬੋਰਡ ਪੁਲਿਸ ਨਾਲ ਹੀ ਹੋਰ ਜਾਂਚ ਏਜੰਸੀਆਂ ਦਾ ਧੰਨਵਾਦ ਕੀਤਾ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian origin truck driver arrested in US Ohio for killing wife three others