ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿਲਾ ਯਾਤਰੀ ਨੂੰ ਅਗ਼ਵਾ ਕਰਨ ਦੇ ਦੋਸ਼ 'ਚ ਭਾਰਤੀ ਮੂਲ ਦੇ ਓਬੇਰ ਡਰਾਈਵਰ ਨੂੰ ਤਿੰਨ ਸਾਲ ਦੀ ਜੇਲ੍ਹ

ਭਾਰਤੀ ਮੂਲ ਦੇ ਇੱਕ ਓਬੇਰ ਡਰਾਈਵਰ ਨੂੰ ਅਮਰੀਕਾ ਦੀ ਇੱਕ ਅਦਾਲਤ ਨੇ ਅਗ਼ਵਾ ਕਰਨ ਦੇ ਦੋਸ਼ ਵਿੱਚ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਉਸ ਉੱਤੇ 3000 ਡਾਲਰ ਤੋਂ ਜ਼ਿਆਦਾ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਡਰਾਈਵਰ ਉੱਤੇ ਇੱਕ ਮਹਿਲਾ ਯਾਤਰੀ ਨੂੰ ਅਗ਼ਵਾ ਕਰਨ ਅਤੇ ਮੁੜ ਉਸ ਨੂੰ ਸੁੰਨਸਾਨ ਥਾਂ ਛੱਡਣ ਦਾ ਦੋਸ਼ ਹੈ।

 

ਨਿਊਯਾਰਕ ਵਿੱਚ ਰਹਿਣ ਵਾਲੇ ਹਰਬੀਰ ਪਰਮਾਰ (25) ਨੂੰ ਇਸੇ ਸਾਲ ਮਾਰਚ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੇ ਅਟਾਰਨੀ ਜਾਫਰੀ ਬਰਮਨਸਜਾ ਤਹਿਤ ਪਰਮਾਰ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਅਤੇ 3642 ਅਮਰੀਕੀ ਡਾਲਰ ਦਾ ਜੁਰਮਾਨਾ ਵੀ ਭਰਨਾ ਹੋਵੇਗਾ।

 

ਜਾਣਕਾਰੀ ਅਨੁਸਾਰ ਸਾਲ 2018 ਦੇ ਫ਼ਰਵਰੀ ਮਹੀਨੇ ਵਿੱਚ ਓਬੇਰ ਡਰਾਈਵਰ ਪਰਮਾਰ ਨੇ ਨਿਊਯਾਰਕ ਵਿੱਚ ਇਕ ਮਹਿਲਾ ਯਾਤਰੀ ਨੂੰ ਆਪਣੇ ਵਾਹਨ ਵਿੱਚ ਬੈਠਿਆ ਜੋ ਨਿਊਯਾਰਕ ਸਿਟੀ ਦੇ ਉਪਨਗਰ ਵ੍ਹਾਈਟ ਪਲੇਨਜ਼ ਜਾਣਾ ਚਾਹੁੰਦਾ ਸੀ। ਜਦੋਂ ਔਰਤ ਯਾਤਰੀ ਵਾਹਨ ਦੇ ਪਿਛਲੀ ਦੀ ਸੀਟ  'ਤੇ ਸੋ ਗਈ ਤਾਂ ਹਰਬੀਰ ਨੇ ਉਬੇਰ ਮੋਬਾਈਲ ਐੱਪ ਵਿੱਚ ਯਾਤਰੀ ਦੀ ਮੰਜ਼ਲ ਬਦਲ ਕੇ ਮੈਸੇਚਿਉਸੇਟਸ ਦੇ ਬੋਸਟਨ ਵਿੱਚ ਇਕ ਥਾਂ ਕਰ ਦਿੱਤੀ।

 

ਮਹਿਲਾ ਜਦੋਂ ਜਾਗੀ ਤਾਂ ਵਾਹਨ ਕੁਨੈਕਟੀਕਟ ਵਿੱਚ ਸੀ। ਮਹਿਲਾ ਨੇ ਵ੍ਹਾਈਟ ਪਲੇਨਜ਼ ਜਾਂ ਪੁਲਿਸ ਸਟੇਸ਼ਨ ਜਾਣ ਦੀ ਬੇਨਤੀ ਕੀਤੀ ਪਰ ਹਰਬੀਰ ਨਹੀਂ ਮੰਨਿਆ। ਇਸ ਦੀ ਥਾਂ ਉਸ ਨੇ ਕੁਨੈਕਟੀਕਟ ਵਿੱਚ ਇੱਕ ਹਾਈਵੇ ਕਿਨਾਰੇ ਮਹਿਲਾ ਔਰਤ ਨੂੰ ਛੱਡ ਗਿਆ। ਇਸ ਤੋਂ ਬਾਅਦ ਉਹ ਨਜ਼ਦੀਕੀ ਸੁਵਿਧਾ ਸੈਂਟਰ ਪਹੁੰਚੀ ਅਤੇ ਮਦਦ ਮੰਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian-origin Uber driver sentenced to 3 years on kidnapping charges in US