ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ `ਚ ਕੈਂਸਰ ਬਾਇਓਮਾਰਕਰਜ਼ ਲੱਭਣ ਵਾਲਾ ਭਾਰਤੀ ਵਿਗਿਆਨੀ ਸਨਮਾਨਿਤ

ਅਮਰੀਕਾ `ਚ ਕੈਂਸਰ ਬਾਇਓਮਾਰਕਰਜ਼ ਲੱਭਣ ਵਾਲਾ ਭਾਰਤੀ ਵਿਗਿਆਨੀ ਸਨਮਾਨਿਤ

ਅਮਰੀਕਾ ਦੇ ਰਾਸ਼ਟਰੀ ਕੈਂਸਰ ਇੰਸਟੀਚਿਊਟ ਨੇ ਯੂਨੀਵਰਸਿਟੀ ਆਫ਼ ਮਿਸ਼ੀਗਨ ਦੇ ਪ੍ਰੋ. ਅਰੁਲ ਚਿਨਈਆਂ ਨੂੰ ‘ਆਊਟਸਟੈਂਡਿੰਗ ਇਨਵੈਸਟੀਗੇਟਰ ਐਵਾਰਡ` (ਵਿਲੱਖਣ ਖੋਜਕਾਰ ਪੁਰਸਕਾਰ) ਨਾਲ ਸਨਮਾਨਿਤ ਕੀਤਾ ਹੈ ਤੇ ਉਨ੍ਹਾਂ ਨੂੰ ਸੱਤ ਸਾਲਾਂ ਦੌਰਾਨ 65 ਲੱਖ ਡਾਲਰ ਦੀ ਸਰਕਾਰੀ ਗ੍ਰਾਂਟ ਵੀ ਦਿੱਤੀ ਜਾਣੀ ਹੈ।


ਪ੍ਰੋ. ਚਿਨਈਆਂ ਨੂੰ ਇਹ ਪੁਰਸਕਾਰ ਕੈਂਸਰ ਬਾਇਓਮਾਰਕਰਜ਼ ਦੀ ਸ਼ਨਾਖ਼ਤ ਕਰਨ ਲਈ ਦਿੱਤਾ ਗਿਆ ਹੈ। ਉਨ੍ਹਾਂ ਦੀ ਖੋਜ ਨਾਲ ਕੈਂਸਰ ਦੇ ਮਰੀਜ਼ਾਂ ਨੂੰ ਕਈ ਤਰ੍ਹਾਂ ਦੇ ਡਾਇਓਗਨੋਜ਼ ਵਿੱਚ ਆਸਾਨੀ ਹੋਵੇਗੀ ਤੇ ਪ੍ਰੋਗਨੋਸਟਿਕ ਸਮਰੱਥਾਵਾਂ ਵਧਣਗੀਆਂ, ਜਿਸ ਨਾਲ ਕੈਂਸਰ ਰੋਗੀਆਂ ਨੂੰ ਬਿਹਤਰ ਇਲਾਜ ਸੰਭਵ ਹੋ ਸਕੇਗਾ।


ਪ੍ਰੋ. ਚਿਨਈਆਂ ਨੇ ਦੱਸਿਆ ਕਿ ਕੈਂਸਰ ਰੋਗ ਦੇ ਇਲਾਜ ਦੇ ਵਿਕਾਸ ਵਿੱਚ ਨਵੇਂ ਬਾਇਓਮਾਰਕਰਜ਼ ਤੇ ਬਾਇਓਲੋਜੀਕਲ ਭੂਮਿਕਾਵਾਂ ਦੀ ਸ਼ਨਾਖ਼ਤ ਨਾਲ ਹੋਰ ਵੀ ਮਦਦ ਮਿਲਣ ਵਾਲੀ ਹੈ। ਪ੍ਰੋ. ਚਿਨਈਆਂ ਨੇ ਹੀ 2010 ਦੌਰਾਨ ਮਿਸ਼ੀਗਨ ਯੂਨੀਵਰਸਿਟੀ `ਚ ਆਨਕੌਲੋਜੀ ਸੀਕੁਐਂਸਿੰਗ ਪ੍ਰੋਗਰਾਮ ਸ਼ੁਰੂ ਕਰਵਾਇਆ ਸੀ, ਜੋ ਇੱਕ ਅਜਿਹਾ ਖੋਜ ਪ੍ਰੋਟੋਕੋਲ ਹੈ, ਜਿਸ ਰਾਹੀਂ ਮੈਟਾਸਟੈਟਿਕ ਕੈਂਸਰ ਅਤੇ ਆਮ ਟਿਸ਼ੂ ਦੇ ਡੀਐੱਨਏ ਤੇ ਆਰਐੱਨਏ ਨੂੰ ਕ੍ਰਮ ਦਿੱਤਾ ਜਾ ਸਕਦਾ ਹੈ। ਇਸ ਨਾਲ ਕੈਂਸਰ ਰੋਗ ਦੇ ਅੰਦਰੋ-ਅੰਦਰ ਵਧਣ ਨਾਲ ਹੋਣ ਵਾਲੀਆਂ ਤਬਦੀਲੀਆਂ ਦੀ ਜਾਣਕਾਰੀ ਲਗਾਤਾਰ ਮਿਲਦੀ ਰਹਿੰਦੀ ਹੈ ਤੇ ਇਲਾਜ ਵਿੱਚ ਆਸਾਨੀ ਹੁੰਦੀ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian scientist in US awarded for cancer research